ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਗੂੰਗੇ ਅਤੇ ਬੋਲੇ ਬੱਚਿਆਂ ਦਾ ਸਕੂਲ, ਕਟੋਰਾ ਦੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਅਵੱਲ ਆਉਣ ਤੇ ਕੀਤਾ ਸਨਮਾਨਿਤ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਗੂੰਗੇ ਅਤੇ ਬੋਲੇ ਬੱਚਿਆਂ ਦਾ ਸਕੂਲ, ਕਟੋਰਾ ਦੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਅਵੱਲ ਆਉਣ ਤੇ ਕੀਤਾ ਸਨਮਾਨਿਤ
ਫਿਰੋਜ਼ਪੁਰ, 2 ਸਤੰਬਰ, 2023: ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੀਰਇੰਦਰ ਅਗਰਵਾਲ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਅਥਾਰਟੀ ਫਿਰੋਜ਼ਪੁਰ ਜੀ ਵੱਲੋਂ ਅੱਜ ਭਗਤ ਪੂਰਨ ਸਿੰਘ ਡੈਫ ਐਂਡ ਡੰਬ ਸਕੂਲ (ਗੂੰਗੇ ਅਤੇ ਬੋਲੇ ਬੱਚਿਆਂ ਦਾ ਸਕੂਲ) ਦਾ ਦੌਰਾ ਕੀਤਾ ਗਿਆ।
ਇਸ ਤੋਂ ਇਲਾਵਾ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਸਕੱਤਰ ਵੱਲੋਂ ਸਕੂਲ ਦੇ ਬੱਚਿਆਂ ਦੇ ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾ ਕੇ ਉਨ੍ਹਾਂ ਵਿੱਚੋਂ ਅਵੱਲ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀ ਬਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਰੈਸਲਿੰਗ ਸੀਨੀਅਰ 61 ਕਿਲੋ ਵਿੱਚ ਪਹਿਲਾ ਸਥਾਨ ਪ੍ਰਾਪਤ, ਸੁਮੀਰ ਸਿੰਘ ਪੁੱਤਰ ਅਨਿਲ ਕੁਮਾਰ ਰੈਸਲਿੰਗ ਸੀਨੀਅਰ 57 ਕਿਲੋ ਵਿੱਚ ਪਹਿਲਾ ਸਥਾਨ ਅਤੇ ਓਪਨ ਨੈਸ਼ਨਲ ਡਾਈਕਵਾਂਡੋ ਚੈਪੀਅਨਸ਼ਿੱਪ ਮਥੁਰਾ ਵਿਖੇ ਸੰਗਠਨ ਵੱਲੋਂ ਕਰਵਾਏ ਡਰੀਮ ਕੈਂਪ ਵਿੱਚ ਵਿਦਿਆਰਥਣ ਮਾਨਵੀ ਨੇ ਸੋਨੇ ਦਾ ਤਗਮਾ ਪ੍ਰਾਪਤ, ਦੀ ਹੌਸਲਾ ਹਫਜਾਈ ਕੀਤੀ ਅਤੇ ਉਹਨਾਂ ਨੂੰ ਭਵਿੱਖ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਸਬੰਧਤ ਗੇਮਾਂ ਦੀ ਤਿਆਰੀ ਵਿੱਚ ਕੋਚ ਸ੍ਰੀ ਸੁਰਿੰਦਰ ਸਿੰਘ ਕੰਬੋਜ਼ ਅਤੇ ਪੰਕਜ ਚੌਰਸੀਆ ਦਾ ਜੱਜ ਵੱਲੋਂ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਵੀ ਦੂਜੇ ਬੱਚਿਆਂ ਵਾਂਗ ਅੱਗੇ ਵਧਣਾ ਸਿਖਾਇਆ। ਇਸ ਮੌਕੇ ਜੱਜ ਨੇ ਸਕੂਲ ਦੇ ਬੱਚਿਆਂ ਨਾਲ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਨਾਲ ਉਨ੍ਹਾਂ ਦੇ ਇਸ਼ਾਰਿਆਂ ਦੀ ਭਾਸ਼ਾ ਵਿੱਚ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ।
ਇਸ ਮੌਕੇ ਇਸ ਸਕੂਲ ਦੇ ਹੈਡ ਟੀਚਰ ਹਰਵਿੰਦਰ ਕੌਰ ਵੀ ਜੱਜ ਦੇ ਨਾਲ ਬੱਚਿਆਂ ਦੀ ਵਾਰਤਾਲਾਪ ਲਈ ਸਹਾਇਤਾ ਕੀਤੀ । ਇਸ ਦੇ ਨਾਲ ਹੀ ਜੱਜ ਨੇ ਬੱਚਿਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਤੇ ਨਾਲ ਨਾਲ ਜੱਜ ਨੇ ਟੋਲ ਫ੍ਰੀ ਹੈਲਪਲਾਈਨ ਨੰ:15100 ਅਤੇ 1968 ਬਾਰੇ ਵੀ ਜਾਣਕਾਰੀ ਦਿੱਤੀ ਗਈ।