ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਮਾਤਾ ਸਾਹਿਬ ਕੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੀਗਲ ਸਰਵਿਸਜ਼ ਕੈਂਪ ਦਾ ਆਯੋਜਨ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਮਾਤਾ ਸਾਹਿਬ ਕੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੀਗਲ ਸਰਵਿਸਜ਼ ਕੈਂਪ ਦਾ ਆਯੋਜਨ
ਫਿਰੋਜ਼ਪੁਰ 19 ਫਰਵਰੀ, 2020: ਅੱਜ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸ਼੍ਰੀ ਪਰਮਿੰਦਰ ਪਾਲ ਸਿੰਘ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜੀਆਂ ਦੀ ਰਹਿਨੁਮਾਈ ਹੇਠ ਸ਼੍ਰੀ ਅਮਨ ਪ੍ਰੀਤ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਗੁਰੂਹਰਸਹਾਏ ਵਿੱਚ ਮਾਤਾ ਸਾਹਿਬ ਕੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਲੀਗਲ ਸਰਵਿਸਜ਼ ਕੈਂਪ ਦਾ ਆਯੋਜਨ ਕੀਤਾ ਗਿਆ । ਇੱਥੇ ਮਾਨਯੋਗ ਸੀ. ਜੇ. ਐੱਮ. ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜੀਆਂ ਵੱਲੋਂ ਇਸ ਕੈਂਪ ਵਿੱਚ 11 ਵਿਭਾਗਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ । ਸਾਰੇ ਹੀ ਵਿਭਾਗ ਆਪਣੀਆਂ ਲੋਕ ਭਲਾਈ ਸਕੀਮਾਂ ਲੈ ਕੇ ਇਸ ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚੇ । ਇਸ ਕੈਂਪ ਦਾ ਪ੍ਰਬੰਧਣ ਇਸ ਸਕੂਲ ਦੀ ਮਾਨਯੋਗ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ਼੍ਰੀ ਕਮਲਪਾਲ ਸਿੰਘ, ਸ਼੍ਰੀ ਹਰਬੀਰ ਸਿੰਘ ਅਤੇ ਸਕੂਲ ਪ੍ਰਿੰਸੀਪਲ ਸ਼੍ਰੀ ਪੰਕਜ ਧਮੀਜਾ ਵੱਲੋਂ ਕਰਵਾਇਆ ਗਿਆ । ਇਸ ਕੈਂਪ ਵਿੱਚ ਦਫ਼ਤਰ ਅਸਿਸਟੈਂਟ ਲੇਬਰ ਕਮਿਸ਼ਨਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ, ਸਿਹਤ ਵਿਭਾਗ, ਜੁਵਿਨਾਇਲ ਪੁਲਿਸ ਵਿਭਾਗ, ਸਿੱਖਿਆ ਵਿਭਾਗ, ਵਨ ਸਟਾਪ ਕਰਾਇਸਿਸ ਸੈਂਟਰ, ਜ਼ਿਲ੍ਹਾ ਸੋਸ਼ਨ ਸਕਿਊਰਿਟੀ ਵਿਭਾਗ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਵਿਭਾਗ, ਫੂਡ ਸਪਲਾਈ ਵਿਭਾਗ, ਐੱਨ. ਜੀ. ਓ. ਵਿਭਾਗ ਅਤੇ ਦਫ਼ਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵਿਭਾਗ ਹਾਜ਼ਰ ਸਨ । ਅੱਜ ਇਸ ਕੈਂਪ ਵਿੱਚ ਲਗਭਗ 400 ਲੋਕਾਂ ਨੇ ਸ਼ਿਰਕਤ ਕੀਤੀ ਜਿਸ ਦੇ ਸਿੱਟੇ 170 ਮੁਸ਼ਕਿਲਾਂ ਦੀਆਂ ਅਰਜੀਆਂ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਪ੍ਰਾਪਤ ਕੀਤੀਆਂ ਗਈਆਂ ਅਤੇ ਇਨ੍ਹਾਂ ਪ੍ਰਾਪਤ ਅਰਜੀਆਂ ਵਿੱਚੋਂ ਕੁਝ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਦੀਆਂ ਅਰਜੀਆਂ ਵੀ ਗੌਰਤਲਬ ਹਨ । ਅਖੀਰ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਵੱਖ ਵੱਖ ਵਿਭਾਗਾਂ ਤੋਂ ਆਏ ਅਫਸਰ ਸਾਹਿਬਾਨਾਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ । ਮਾਨਯੋਗ ਸੀ.ਜੇ. ਐੱਮ ਸਾਹਿਬ ਵੱਲੋਂ ਵੀ ਸਕੂਲ ਸਟਾਫ ਨੂੰ ਵਧੀਆ ਮੈਨੇਜਮੈਂਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ਼੍ਰੀਮਤੀ ਗੁਰਪ੍ਰੀਤ ਕੌਰ ਮਾਨਯੋਗ ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਲ ਗੁਰੂਹਰਸਹਾਏ ਜੀ ਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ । ਇਸ ਤੋਂ ਇਲਾਵਾ ਅੱਜ ਇਸ ਕੈਂਪ ਵਿੱਚ ਐਡਵੋਕੇਟ ਸ਼੍ਰੀ ਰਾਜੇਸ਼ਵਰ ਸ਼ੇਰਗਿੱਲ, ਸ਼੍ਰੀ ਸੁਨੀਲ ਕੰਬੋਜ਼, ਸ਼੍ਰੀ ਰਾਕੇਸ਼ ਚਾਵਲਾ ਅਤੇ ਗੁਰੂਹਰਸਹਾਏ ਦੇ ਪੈਨਲ ਐਡਵੋਕੇਟ ਜੀ ਵੀ ਹਾਜ਼ਰ ਸਨ । ਅੰਤ ਵਿੱਚ ਇਸ ਸਕੂਲ ਦੀ ਮੈਨੇਜਮੈਨ ਕਮੇਟੀ ਨੇ ਜੱਜ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ।