ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਸਹਿਯੋਗ ਨਾਲ ਠਠੇਰਾਂ ਵਾਲਾ, ਫਿਰੋਜਪੁਰ ਦੇ ਵਾਸੀਆਂ ਨੂੰ ਮਿਲੀ ਮੈਡੀਕਲ ਰਾਹਤ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਸਹਿਯੋਗ ਨਾਲ ਠਠੇਰਾਂ ਵਾਲਾ, ਫਿਰੋਜਪੁਰ ਦੇ ਵਾਸੀਆਂ ਨੂੰ ਮਿਲੀ ਮੈਡੀਕਲ ਰਾਹਤ
ਫਿਰੋਜ਼ਪੁਰ, 1.8.2023: ਪੈਰਾ ਲੀਗਲ ਵਲੰਟੀਅਰ ਆਪਣੀ ਦਰਖਾਸਤ ਲੈ ਕੇ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵਿੱਚ ਹਾਜ਼ਰ ਹੋਈ ਜਿਸ ਵਿੱਚ ਠਠੇਰਾ ਪਿੰਡ ਦੇ ਵਾਸੀਆਂ ਵੱਲੋਂ ਸ਼ਕਾਇਤ ਕੀਤੀ ਗਈ ਸੀ ਕਿ ਉਹਨਾਂ ਦੇ ਪਿੰਡ ਵਿੱਚ ਖੁੱਲ੍ਹੀ ਡਿਸਪੈਂਸਰੀ ਵਿੱਚ ਕੋਈ ਡਾਕਟਰ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਮਿਲਦਾ ਅਤੇ ਜੇਕਰ ਡਾਕਟਰ ਮਿਲਦਾ ਹੈ ਤਾਂ ਉਹ ਚੰਗੀ ਤਰ੍ਹਾਂ ਲੋਕਾਂ ਦਾ ਚੈੱਕਅੱਪ ਨਹੀਂ ਕਰਦੇ, ਨਾਂ ਹੀ ਕੋਈ ਦਵਾਈ ਨਹੀਂ ਦਿੰਦੇ।
ਪਿੰਡ ਦੇ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਕਰਨ ਲਈ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਸਬੰਧਤ ਦਰਖਾਸਤ ਨੂੰ ਸਿਵਲ ਸਰਜਨ, ਫਿਰੋਜਪੁਰ ਨੂੰ ਮਾਰਕ ਕੀਤਾ ਅਤੇ ਲੋਕ ਮਿੱਤਰਾ ਪ੍ਰੋਜੈਕਟ ਅਧੀਨ ਤਾਇਨਾਤ ਪੈਨਲ ਐਡਵੋਕੇਟ ਸ੍ਰੀ ਦੀਪਕ ਮਗੋ ਅਤੇ ਸ੍ਰੀ ਦੀਪਕ ਖੁੱਲਰ ਨੂੰ ਸਬੰਧਤ ਮਸਲੇ ਵਿੱਚ ਵਾਚਣ ਦੇ ਆਦੇਸ਼ ਦਿੱਤੇ ਗਏ।
ਇਸ ਤੋਂ ਇਲਾਵਾ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਸ਼੍ਰੀ ਵੀਰਇੰਦਰ ਅਗਰਵਾਲ ਜੀਆਂ ਦੇ ਵੱਲੋਂ ਜ਼ੇਲ੍ਹ ਦੌਰੇ ਦੌਰਾਨ ਹਾਜ਼ਰ ਸਿਵਲ ਸਰਜਨ, ਫਿਰੋਜਪੁਰ ਨੂੰ ਨਿਰਦੇਸ਼ ਦਿੱਤੇ ਕਿ ਉਹ ਸਬੰਧਤ ਪਿੰਡ ਦਾ ਦੌਰਾ ਕਰਕੇ ਲੋਕਾਂ ਦੀ ਮੁਸ਼ਕਲ ਦਾ ਹੱਲ ਕਰਨ। ਸਿਵਲ ਸਰਜਨ, ਫਿਰੋਜਪੁਰ ਦੀ ਟੀਮ ਵੱਲੋਂ ਮੌਕੇ ਤੇ ਜਾ ਕੇ ਮੁਆਇਨਾ ਕੀਤਾ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਡਿਸਪੈਂਸਰੀ ਵਿੱਚ ਤਾਇਨਾਤ ਕੀਤੇ ਗਏ ਡਾਕਟਰਾਂ ਨੂੰ ਆਦੇਸ਼ ਦਿੱਤੇ ਗਏ।
ਉਹਨਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦਾ ਪਿੰਡ ਦੀ ਡਿਸਪੈਂਸਰੀ ਵਿੱਚ ਮੁਫਤ ਚੈੱਕ ਕੀਤਾ ਜਾਵੇਗਾ ਅਤੇ ਲੌੜੀਂਦੀਆਂ ਦਵਾਈਆਂ ਵੀ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਇਸ ਉੱਦਮ ਸਦਕਾ ਠਠੇਰਾ ਪਿੰਡ ਵਾਸੀਆਂ ਨੂੰ ਬਹੁਤ ਰਾਹਤ ਮਿਲੀ ਅਤੇ ਸਾਰੇ ਪਿੰਡ ਵਾਸੀ ਬਹੁਤ ਖੁਸ਼ ਸਨ।