ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਨੇ ਪਤੀ ਪਤਨੀ ਦੇ ਵਿਆਹੁਤਾ ਝਗੜੇ ਦਾ ਰਾਜ਼ੀਨਾਮਾ ਕਰਵਾਇਆ ਸਹਿਮਤੀ ਜਤਾਉਣ ਤੇ ਆਪਣੀ ਰਿਹਾਇਸ਼ ਵਿੱਚੋਂ ਦੋਵਾਂ ਨੂੰ ਵਿਦਾ ਕੀੱਤਾ
'ਝਗੜੇ ਮੁਕਾਓ ਪਿਆਰ ਵਧਾਓ', ਲੋਕ ਅਦਾਲਤਾਂ ਰਾਹੀਂ ਛੇਤੀ ਤੇ ਸਸਤਾ ਨਿਆਂ ਪਾਓ'
ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਨੇ ਪਤੀ ਪਤਨੀ ਦੇ ਵਿਆਹੁਤਾ ਝਗੜੇ ਦਾ ਰਾਜ਼ੀਨਾਮਾ ਕਰਵਾਇਆ, ਸਹਿਮਤੀ ਜਤਾਉਣ ਤੇ ਆਪਣੀ ਰਿਹਾਇਸ਼ ਵਿੱਚੋਂ ਦੋਵਾਂ ਨੂੰ ੇ ਵਿਦਾ ਕੀੱਤਾ
ਫਿਰੋਜ਼ਪੁਰ (10 ਜੁਲਾਈ) ਅੱਜ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸ਼੍ਰੀ ਪਰਮਿੰਦਰ ਪਾਲ ਸਿੰਘ ਜੀਆਂ ਵੱਲੋਂ ਇੱਕ ਪਤੀ ਪਤਨੀ ਦੇ ਵਿਆਹੁਤਾ ਝਗੜੇ ਦਾ ਰਾਜ਼ੀਨਾਮਾ ਕਰਵਾਇਆ ਹੈ । ਜਾਣਕਾਰੀ ਮੁਤਾਬਿਕ ਵਿਆਹੁਤਾ ਲੜਕੀ ਰਾਜਬੀਰ ਕੌਰ ਨੇ ਆਪਣੇ ਪਤੀ ਜਗਦੀਸ਼ ਸਿੰਘ ਵਿਰੁੱਧ ਦਾਜ ਵਗੈਰਾ ਦਾ ਮਾਮਲਾ ਦਰਜ ਕਰਵਾਇਆ ਸੀ । ਜਿਸ ਸਬੰਧੀ ਦੋਵੇਂ ਧਿਰਾਂ ਅਦਾਲਤੀ ਚਾਰਾਜੋਈ ਵਿੱਚ ਉਲਝ ਗਈਆਂ ਸਨ । 9 ਜੁਲਾਈ ਨੂੰ ਲੜਕੀ ਦੇ ਪਤੀ ਦੀ ਜਮਾਨਤ ਲੱਗੀ ਸੀ । ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਮਾਮਲੇ ਨੂੰ ਧਿਆਨ ਨਾਲ ਵਾਕਫ ਹੋਣ ਉਪਰੰਤ ਦੋਵਾਂ ਧਿਰਾਂ ਨੂੰ ਇਕੱਤਰ ਕੀਤਾ ਅਤੇ ਲੜਾਈ ਝਗੜੇ ਦੇ ਮਾੜੇ ਨਤੀਜਿਆਂ ਤੋਂ ਜਾਣੂ ਕਰਵਾਇਆ । ਦੋਹਾਂ ਧਿਰਾਂ ਵੱਲੋਂ ਸਹਿਮਤੀ ਜਤਾਉਣ ਤੇ ਸ਼੍ਰੀ ਪਰਮਿੰਦਰ ਪਾਲ ਸਿੰਘ ਨੇ ਆਪਣੀ ਰਿਹਾਇਸ਼ ਵਿੱਚੋਂ ਦੋਵਾਂ ਨੂੰ ਆਪਸੀ ਲੜਾਈ ਝਗੜਾ/ਕਲੇਸ਼ ਭੁਲਾ ਕੇ ਵਿਦਾ ਕਰ ਦਿੱਤਾ ।
ਇਸ ਮੌਕੇ ਤੇ ਮਾਨਯੋਗ ਸੀ. ਜੇ. ਐੱਮ. ਸ਼੍ਰੀ ਅਮਨ ਪ੍ਰੀਤ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੀ ਮੌਕੇ ਤੇ ਹਾਜ਼ਰ ਹੋਏ ਸਨ ।
ਇਸ ਤੋਂ ਬਾਅਦ ਪ੍ਰੈਸ ਬਾਈਟ ਸਮੇਂ ਮਾਨਯੋਗ ਜੱਜ ਸਾਹਿਬ ਨੇ ਮਿਤੀ 13.07.2019 ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸਾਰੀਆਂ ਜ਼ਿਲ੍ਹਾ ਨਿਆਂਇਕ ਅਦਾਲਤਾਂ ਅਤੇ ਰੈਵੇਨਿਊ ਅਦਾਲਤਾਂ ਵਿੱਚ ਲੱਗ ਰਹੀ ਕੌਮੀ ਲੋਕ ਅਦਾਲਤ ਬਾਰੇ ਵਿਸਥਾਰ ਸਹਿਤ ਦੱਸਿਆ ਕਿ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਇਸ ਲੋਕ ਅਦਾਲਤ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ । ਇਸ ਵਿੱਚ ਕੋਈ ਵੀ ਵਿਅਕਤੀ ਆਪਣਾ ਸਿਵਲ ਜਾਂ ਸਮਝੌਤਾ ਹੋਣ ਯੋਗ (ਸੰਗੀਨ ਫੌਜਦਾਰੀ ਕੇਸਾਂ ਨੂੰ ਛੱਡ ਕੇ) ਫੌਜਦਾਰੀ ਕੇਸ ਲਗਵਾ ਕੇ ਆਪਣੇ ਕੇਸਾਂ ਦਾ ਨਿਪਟਾਰਾ ਕਰਵਾ ਸਕਦੇ ਹਨ । ਇਸ ਮੌਕੇ ਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਨੇ ਇਹ ਸੰਦੇਸ਼ ਦਿੱਤਾ ਕਿ
'ਝਗੜੇ ਮੁਕਾਓ ਪਿਆਰ ਵਧਾਓ'
ਲੋਕ ਅਦਾਲਤਾਂ ਰਾਹੀਂ ਛੇਤੀ ਤੇ ਸਸਤਾ ਨਿਆਂ ਪਾਓ'