ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਲਗਾਇਆ ਡੀ. ਸੀ. ਦਫਤਰ ਸਾਹਮਣੇ ਧਰਨਾ
ਫਿਰੋਜ਼ਪੁਰ 29 ਮਈ (ਏ.ਸੀ.ਚਾਵਲਾ) ਜ਼ਮੀਨ ਬਚਾਓ ਸੰਘਰਸ਼ ਕਮੇਟੀ ਵਲੋਂ ਡੀ. ਸੀ. ਦਫਤਰ ਦੇ ਸਾਹਮਣੇ ਦੋਨਾ ਤੇਲੂ ਮੱਲ ਏਰੀਆ ਦੇ ਚਾਰ ਪਿੰਡਾਂ ਦੋਨਾ ਤੇਲੂ ਮੱਲ, ਗੱਟੀ ਤੇਲੂ ਮੱਲ, ਮਹਿਟੁਕੜਾ, ਗੰਧੂ ਕਿਲਚਾ ਉਤਾੜ ਅਤੇ ਗੰਧੂ ਕਿਲਚਾ ਹਿਠਾੜ ਵਿਚ ਭੂ ਮਾਫੀਆ ਵਲੋਂ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਨ ਵਿਰੁੱਧ ਵਿਸ਼ਾਲ ਧਰਨਾ ਲਗਾਇਆ ਗਿਆ। ਇਸ ਧਰਨੇ ਵਿਚ ਕਿਸਾਨ ਬੀਬੀਆਂ ਵੀ ਸ਼ਾਮਲ ਸਨ। ਧਰਨੇ ਦੀ ਅਗਵਾਈ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਲਜ਼ਾਰ ਸਿੰਘ, ਪਿਆਰਾ ਸਿੰਘ ਅਤੇ ਬਲਵਿੰਦਰ ਸਿੰਘ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਹੰਸਾ ਸਿੰਘ ਜਨਰਲ ਸਕੱਤਰ ਬਾਰਡਰ ਏਰੀਆ ਸੰਘਰਸ਼ ਕਮੇਟੀ ਅਤੇ ਕੁਲਦੀਪ ਸਿੰਘ ਖੁੰਗਰ ਜ਼ਿਲ•ਾ ਸਕੱਤਰ ਸੀ. ਪੀ. ਆਈ. ਐਮ ਫਿਰੋਜ਼ਪੁਰ ਨੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੂੰ ਉਨ•ਾਂ ਵਲੋਂ ਲੜੇ ਜਾ ਰਹੇ ਭੂ ਮਾਫੀਆ ਵਿਰੁੱਧ ਸੰਘਰਸ਼ ਵਿਚ ਹਰ ਤਰ•ਾਂ ਦੀ ਸਹਾਇਤਾ ਦਾ ਵਿਸਵਾਸ਼ ਦੁਆਇਆ। ਉਨ•ਾਂ ਕਿਹਾ ਕਿ ਸੀ. ਪੀ. ਆਈ. ਐਮ. ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਉਨ•ਾਂ ਦਾ ਸੰਘਰਸ਼ ਜਿੱਤ ਤੱਕ ਪਹੁੰਚਾਏਗੀ। ਉਨ•ਾਂ ਦੱਸਿਆ ਕਿ ਸਰਕਾਰ ਆਪਣੀ ਜ਼ਮੀਨ ਨੂੰ ਭੂ ਮਾਫੀਆ ਤੋਂ ਬਚਾਉਣ ਦੀ ਬਜਾਏ ਨੂੰ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੈਸ਼ਨ ਕੋਰਟ ਵਲੋਂ ਸਟੇਅ ਆਰਡਰ ਹੋਣ ਦੇ ਬਾਵਜੂਦ ਵੀ ਉਸ ਜ਼ਮੀਨ ਤੇ ਭੂ ਮਾਫੀਆ ਅਫਸਰਸ਼ਾਹੀ ਦੀ ਮੱਦਦ ਨਾਲ ਕਬਜ਼ਾ ਕਰ ਰਿਹਾ ਹੈ। ਗਲਤ ਢੰਗ ਨਾਲ ਆਈ. ਡੀ. ਕਾਰਡ ਬਣਾ ਕੇ ਤਾਰ ਦੇ ਅੰਦਰ ਜਾ ਕੇ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਨ•ਾਂ ਨੇ ਮੰਗ ਕੀਤੀ ਕਿ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਵਲੋਂ ਗਲਤ ਢੰਗ ਨਾਲ ਗਿਰਦਾਵਰੀਆਂ ਦੇ ਕੀਤੇ ਅੰਦਰਾਜ ਰੱਦ ਕੀਤੇ ਜਾਣ। ਉਨ•ਾਂ ਨੇ ਕਿਹਾ ਕਿ ਤਾਰ ਤੋਂ ਪਾਰ ਸਰਕਾਰ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਜੋ ਤਾਰ ਲਗਾਈ ਗਈ ਹੈ, ਉਸ ਦੇ ਅੰਦਰ ਕਿਸੇ ਵੀ ਆਦਮੀ ਨੂੰ ਦਾਖਲ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਗੁਰਦੀਪ ਸਿੰਘ, ਬਲਬੀਰ ਸਿੰਘ, ਮਾਹਲਾ ਸਿੰਘ, ਕੁੰਦਨ ਸਿੰਘ, ਪੰਜੂ ਸਿੰਘ, ਹਰਭਜਨ ਸਿੰਘ ਮੰਡ, ਚੰਨਾ ਸਿੰਘ, ਜਗੀਰ ਸਿੰਘ, ਮੱਖਣ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।