ਖ਼ੂਨਦਾਨ ਲਹਿਰ ਤਹਿਤ ਵੱਧ ਤੋ ਵੱਧ ਖ਼ੂਨਦਾਨ ਕੈਂਪ ਲਗਾਏ ਜਾਣ–ਅਮਿਤ ਕੁਮਾਰ
ਫਿਰੋਜ਼ਪੁਰ 18 ਜੂਨ (ਏ.ਸੀ.ਚਾਵਲਾ) ਪੰਜਾਬ ਸਰਕਾਰ ਵਲੋਂ ਹਦਾਇਤ ਕੀਤੀ ਗਈ ਹੈ ਕਿ 14 ਜੂਨ ਤੋ 1 ਮਹੀਨੇ ਲਈ ਖ਼ੂਨਦਾਨ ਲਹਿਰ ਚਲਾਈ ਜਾਵੇ ਅਤੇ ਵੱਧ ਤੋ ਵੱਧ ਖ਼ੂਨਦਾਨ ਕੈਂਪ ਲਗਾਏ ਜਾਣ ਅਤੇ ਜਰੂਰਤਮੰਦ ਮਰੀਜ਼ਾ ਲਈ ਖੂਨ (100 ਫੀਸਦੀ ) ਦੀ ਜਰੂਰਤ ਨੂੰ ਖੂਨਦਾਨੀਆ ਰਾਹੀ ਪ੍ਰਾਪਤ ਕੀਤੀ ਜਾਵੇ । ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਇਸ ਮੌਕੇ ਮਿਸ ਜਸਲੀਨ ਕੋਰ ਸਹਾਇਕ ਕਮਿਸ਼ਨਰ (ਜਨ:) ਵੀ ਹਾਜਰ ਸਨ। ਇਸ ਤੋ ਪਹਿਲਾ ਸਕੱਤਰ ਰੈੱਡ ਕਰਾਸ ਸ੍ਰੀ.ਅਸ਼ੋਕ ਬਹਿਲ ਵਲੋਂ ਮੀਟਿੰਗ ਵਿੱਚ ਹਾਜਰ ਆਏ ਅਫ਼ਸਰ ਸਾਹਿਬਾਨ/ਮੈਂਂਬਰਾ ਨੂੰ ਜੀ ਆਇਆ ਆਖਿਆ ਅਤੇ ਮੀਟਿੰਗ ਦੀ ਸ਼ੁਰੂਆਤ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਤੀ 21 ਜੂਨ 2015 ਨੂੰ ਸਵੇਰੇ 6-30 ਵਜੇ ਤੋ 7-30 ਵਜੇ ਤੱਕ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜਪੁਰ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ ਜਾ ਰਿਹਾ ਹੈ । ਇਸ ਮੌਕੇ ਵੀ ਇਕ ਖ਼ੂਨਦਾਨ ਕੈਂਪ ਲਗਾਇਆ ਜਾਵੇ ਅਤੇ ਕੈਂਪ ਲਈ ਡਾਕਟਰ ਅਤੇ ਜਰੂਰੀ ਸਟਾਫ ਦੀ ਟੀਮ ਅਤੇ ਰਿਫਰੈਸ਼ਮੈਂਟ ਦਾ ਇੰਤਜ਼ਾਮ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਕੀਤਾ ਜਾਵੇਗਾ । ਬਾਕੀ ਦੇ ਲੋੜੀਦੇ ਇੰਤਜ਼ਾਮ ਸਕੱਤਰ ਰੈੱਡ ਕਰਾਸ ਵਲੋਂ ਜ਼ਿਲ•ਾ ਖੇਡ ਅਫ਼ਸਰ ਦੀ ਸਹਾਇਤਾ ਨਾਲ ਕੀਤੇ ਜਾਣਗੇ। ਉਨ•ਾਂ ਸਿਵਲ ਸਰਜਨ/ਇੰਚਾਰਜ ਬਲੱਡ ਬੈਂਕ ਫ਼ਿਰੋਜ਼ਪੁਰ ਨੂੰ ਹਦਾਇਤ ਕੀਤੀ ਕਿ ਉਹ ਜੂਨ ਅਤੇ ਜੁਲਾਈ ਵਿੱਚ ਕਰੀਬ 06 ਕੈਂਪ ਲਗਾਉਣ ਸਬੰਧੀ ਕਲੰਡਰ ਬਣਾ ਕੇ ਭੇਜਣ ਤਾਂ ਜੋ ਉਸ ਮੁਤਾਬਿਕ ਇਲਾਕੇ ਦੀਆ ਸਵੈ ਸੇਵੀ ਸੰਸਥਾਵਾਂ/ਯੂਥ ਕਲੱਬਾਂ ਆਦਿ ਨੂੰ ਇਸ ਨੇਕ ਕੰਮ ਲਈ ਪ੍ਰੇਰਤ ਕੀਤਾ ਜਾ ਸਕੇ । ਇਸ ਤੋ ਇਲਾਵਾ ਅਗਸਤ ਤੋ ਲੈ ਕੇ ਦਸੰਬਰ ਤੱਕ ਹਰ ਮਹੀਨੇ 2-3 ਕੈਂਪ ਲਗਾਉਣ ਸਬੰਧੀ ਕਲੰਡਰ ਬਣਾ ਕੇ ਭੇਜਿਆ ਜਾਵੇ ਅਤੇ ਵਿਦਿਅਕ ਅਦਾਰਿਆਂ ਨਾਲ ਸੰਪਰਕ ਕਰਕੇ ਖ਼ੂਨਦਾਨ ਕੈਂਪ ਲਗਾਏ ਜਾਣ। ਮੀਟਿੰਗ ਵਿੱਚ ਹਾਜਿਰ ਆਏ ਵੱਖ-ਵੱਖ ਕਾਲਜਾ ਦੇ ਨੁਮਾਇੰਦਿਆਂ/ ਸਮਾਜ ਸੈਵੀਂ ਸੰਸਥਾਵਾ ਦੇ ਨੁਮਾਇੰਦਿਆਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਨੁਮਾਇੰਦੇ ਨੇ ਖ਼ੂਨਦਾਨ ਲਹਿਰ ਵਿੱਚ ਤੇਜੀ ਲਿਆਉਣ ਲਈ ਵੱਧ ਤੋ ਵੱਧ ਖ਼ੂਨਦਾਨ ਕੈਂਪ ਲਗਾਉਣ ਲਈ ਆਪਣੀਆਂ ਸੇਵਾਵਾਂ ਦੇਣ ਦਾ ਭਰੋਸਾ ਦਵਾਇਆ । ਇਸ ਮੌਕੇ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਦੱਸਿਆ ਗਿਆ ਕਿ ਆਮ ਤੋਰ ਤੇ ਅਪ੍ਰੈਲ ਤੋ ਲੈ ਕੇ ਜੁਲਾਈ ਤੱਕ ਵਿਦਿਅਕ ਅਦਾਰੇ ਬੰਦ ਹੋਣ ਕਾਰਨ ਕੈਂਪ ਨਹੀ ਲਗਾਏ ਜਾਂਦੇ ਜਿਸ ਕਾਰਨ ਬਲੱਡ ਬੈਂਕ ਵਿੱਚ ਖੂਨ ਦੀ ਬਹੁਤ ਜਿਆਦਾ ਕਮੀ ਹੋ ਜਾਂਦੀ ਹੈ । ਇਸ ਵਕਤ ਬਲੱਡ ਬੈਂਕ ਖਾਲੀ ਪਿਆ ਹੋਇਆ ਹੈ ਅਤੇ ਕਿਸੇ ਐਮਰਜੰਸੀ ਨੂੰ ਨਜਿੱਠਣ ਵਿਚ ਬਹੁਤ ਜਿਆਦਾ ਮੁਸ਼ਕਿਲ ਪੇਸ਼ ਆ ਸਕਦੀ ਹੈ । ਇੰਚਾਰਜ ਬਲੱਡ ਬੈਂਕ ਸਿਵਲ ਹਸਪਤਾਲ ਨੇ ਦੱਸਿਆ ਕਿ ਹਰ ਮਹੀਨੇ ਕਰੀਬ 250-300 ਯੂਨਿਟ ਖੂਨ ਦੀ ਜਰੂਰਤ ਪੈਂਦੀ ਹੈ ।