ਹੱਕੀ ਮੰਗਾਂ ਦੀ ਪੂਰਤੀ ਲਈ ਅਧਿਆਪਕਾਂ ਕੀਤੀ ਨਾਅਰੇਬਾਜ਼ੀ
ਹੱਕੀ ਮੰਗਾਂ ਦੀ ਪੂਰਤੀ ਲਈ ਅਧਿਆਪਕਾਂ ਕੀਤੀ ਨਾਅਰੇਬਾਜ਼ੀ
ਪਰਮਪਾਲ ਗੁਲਾਟੀ, (ਗੁਰੂਹਰਸਹਾਏ) : 14-5-2015: ਆਪਣੀਆਂ ਹੱਕੀ ਮੰਗਾਂ ਦੇ ਸੰਘਰਸ਼ ਲਈ ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਬਲਾਕ ਸੈਮੀਨਾਰ ਦੇ ਬਾਹਰ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰਾਜ ਕੁਮਾਰ ਮੋਹਨ ਕੇ ਨੇ ਕਿਹਾ ਕਿ ਜੇਕਰ ਪ੍ਰਾਇਮਰੀ ਅਧਿਆਪਕਾਂ ਦੀਆ ਮੰਗਾਂ ਮੰਨਦੇ ਹੋਏ ਅਗਸਤ 2005 ਵਿਚ ਮਨਜ਼ੂਰ ਹੈਡੱ ਟੀਚਰ ਦੀਆਂ ਸਾਰੀਆਂ ਪੋਸਟਾਂ 'ਤੇ ਹੈਡੱ ਟੀਚਰ ਨਾ ਲਗਾਏ ਗਏ ਤਾਂ ਜਥੇਬੰਦੀ ਵਲੋਂ ਪੂਰੇ ਪੰਜਾਬ ਵਿਚ ਰੋਸ ਧਰਨੇ ਦਿੱਤੇ ਜਾਣਗੇ, ਜਿਸ ਦੀ ਸ਼ੁਰੂਆਤ 17 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਰੋਪੜ ਵਿਚ ਰੋਸ ਧਰਨਾ ਦੇ ਕੇ ਕੀਤੀ ਜਾਵੇਗੀ। ਸੂਬਾ ਕਮੇਟੀ ਮੈਂਬਰ ਬਲਰਾਜ ਥਿੰਦ ਨੇ ਕਿਹਾ ਕਿ ਸਰਕਾਰ ਹਰੇਕ 10 ਸਕੂਲਾਂ ਪਿੱਛੇ ਸੈਂਟਰ ਹੈਡ ਦੀ ਭਰਤੀ ਜਲਦ ਕਰੇ, 25 ਪ੍ਰਤੀਸ਼ਤ ਕੋਟੇ ਵਾਲੀ ਹੈਡ ਟੀਚਰ, ਸੈਂਟਰ ਹੈਡ ਟੀਚਰ ਤੇ ਬੀ.ਪੀ.ਈ.ਓ. ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਅਤੇ ਹਰੇਕ ਪ੍ਰਾਇਮਰੀ ਸਕੂਲ ਵਿਚ ਦਰਜਾਚਾਰ ਅਤੇ ਸਵੀਪਰ ਦੀ ਪੋਸਟ ਦਿੱਤੀ ਜਾਵੇ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸੰਪੂਰਨ ਵਿਰਕ ਸੂਬਾ ਕਮੇਟੀ ਮੈਂਬਰ ਈ.ਟੀ.ਟੀ. ਯੂਨੀਅਨ ਜਗਸੀਰ ਕੰਬੋਜ, ਯਸ਼ਪਾਲ ਕੰਬੋਜ, ਮੈਡਮ ਅਮਰਜੀਤ, ਮੈਡਮ ਰਿੱਤੂ ਅਰੋੜਾ, ਵਿਪਨ ਲੋਟਾ, ਜੀਵਨ ਕੁਮਾਰ, ਜਸਵੰਤ ਸਿੰਘ, ਹਰਬੰਸ ਲਾਲ ਮੋਹਨ ਕੇ, ਦਰਸ਼ਨ ਵਾਰਵਲ, ਨਿਸ਼ਾ ਮੈਡਮ, ਸੁਖਵਿੰਦਰ ਕੌਰ, ਮੈਡਮ ਅਨੰਤਦੀਪ, ਮੈਡਮ ਅਮਨਦੀਪ, ਮੈਡਮ ਬਲਵਿੰਦਰ ਕੌਰ, ਮੈਡਮ ਪੁਸ਼ਪਾ ਆਦਿ ਹਾਜ਼ਰ ਸਨ।