Ferozepur News
ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਰੇਲ ਪੱਟੜੀ ਬਸਤੀ ਟੈਂਕਾਂ ਵਾਲੀ ਉਤੇ ਲੱਗੇ ਪੱਕੇ ਮੋਰਚੇ ਦੇ 10ਵੇਂ ਦਿਨ ਸ਼ਮੂਲੀਅਤ
ਰਾਸ਼ਟਰਪਤੀ ਅਤੇ ਗਵਰਨਰ ਪੰਜਾਬ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ
ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਰੇਲ ਪੱਟੜੀ ਬਸਤੀ ਟੈਂਕਾਂ ਵਾਲੀ ਉਤੇ ਲੱਗੇ ਪੱਕੇ ਮੋਰਚੇ ਦੇ 10ਵੇਂ ਦਿਨ ਸ਼ਮੂਲੀਅਤ ਕੀਤੀ
ਰਾਸ਼ਟਰਪਤੀ ਅਤੇ ਗਵਰਨਰ ਪੰਜਾਬ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ
ਰਾਜਾਂ ਨੂੰ ਵੱਧ ਅਧਿਕਾਰ ਦੇਣ ਤੇ ਅੰਬਾਨੀਆਂ, ਅਡਾਨੀਆਂ ਦੇ ਉਤਪਾਦਾਂ ਦਾ ਬਾਈਕਾਟ ਸਫਲ ਕਰਨ ਲਈ ਆਖਿਆ
Ferozepur, 3.10.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲ ਪਟੜੀ ਬਸਤੀ ਟੈਂਕਾਂ ਵਾਲੀ ਉੱਤੇ ਚੱਲ ਰਹੇ ਪੱਕੇ ਮੋਰਚੇ ਦੇ 10ਵੇਂ ਦਿਨ ਸ਼ਾਮਿਲ ਹੋ ਕੇ ਰਾਸ਼ਟਰਪਤੀ ਤੇ ਗਵਰਨਰ ਪੰਜਾਬ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਤੇ ਅੰਬਾਨੀਆਂ ਅਡਾਨੀਆਂ ਦੇ ਉਤਪਾਦਾਂ ਦਾ ਮੁਕੰਮਲ ਬਾਈਕਾਟ ਕਰਨ ਲਈ ਪੰਜਾਬ ਦੇ ਨੌਜਵਾਨਾਂ ਵੱਲੋਂ ਅੱਗੇ ਆਉਣ ਨੂੰ ਸ਼ੁੱਭ ਸ਼ਗਨ ਆਖਿਆ ਤੇ ਦੇਸ਼ ਬਚਾਓ, ਕਿਸਾਨੀ ਬਚਾਓ ਤੇ ਕਾਰਪੋਰੇਟ ਭਜਾਓ ਮੁਹਿੰਮ ਹੋਰ ਤੇਜ਼ ਕਰਨ ਦਾ ਅਹਿਦ ਲਿਆ।
ਅੱਜ 10ਵੇਂ ਦਿਨ ਵੀ ਅੰਦੋਲਨਕਾਰੀਆਂ ਦੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਅਮਨਦੀਪ ਸਿੰਘ ਕੱਚਰਭੰਨ, ਸੁਰਿੰਦਰ ਸਿੰਘ ਘੁੱਦੂਵਾਲਾ, ਹਰਬੰਸ ਸਿੰਘ ਸ਼ਾਹ ਵਾਲਾ (ਮੋਗਾ) ਨੇ ਸੰਵਿਧਾਨਕ ਮੁਖੀਆ ਰਾਸ਼ਟਰਪਤੀ ਤੇ ਗਵਰਨਰ ਦੇ ਕੱਠ ਪੁਤਲੀਆਂ ਬਣ ਕੇ ਆਰਡੀਨੈਂਸ ਉਤੇ ਦਸਤਖ਼ਤ ਕਰਨ ਤੇ ਦੇਸ਼ ਦੇ ਲੋਕਾਂ ਦੀ ਆਵਾਜ਼ ਨੂੰ ਨਾ ਸੁਣਨ ਦੀ ਸਖ਼ਤੀ ਨਿਖੇਧੀ ਕਰਦਿਆਂ ਰਾਜਾਂ ਨੂੰ ਵੱਧ ਅਧਿਕਾਰ ਦੇਣ, ਕੇਂਦਰ ਪਾਸ ਸਿਰਫ 4 ਮਹਿਕਮੇ ਛੱਡ ਕੇ ਬਾਕੀ ਸਾਰੇ ਮਹਿਕਮੇ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਦੇਣ ਦੀ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਉਕਤ ਤਿੰਨੇ ਖੇਤੀ ਆਰਡੀਨੈਂਸ ਸੂਬਿਆਂ ਦੇ ਅਧਿਕਾਰ ਖੇਤਰ ਉੱਤੇ ਹਮਲਾ ਕਰਕੇ ਰਾਜਾਂ ਨੂੰ ਸੰਵਿਧਾਨ ਦੁਆਰਾ ਮਿਲੇ ਅਧਿਕਾਰ ਖੋਹਣ ਦੀ ਸਾਜ਼ਿਸ਼ ਹੈ ਤੇ ਰਾਜਾਂ ਨੂੰ ਨਗਰ ਕੌਸਲਾਂ ਬਣਾਉਣ ਦੀ ਮਨਸ਼ਾ ਹੈ। ਮੋਦੀ ਸਰਕਾਰ ਸਾਮਰਾਜੀਆਂ ਕੰਪਨੀਆਂ ਅੱਗੇ ਗੋਡੇ ਟੇਕ ਕੇ ਦੇਸ਼ ਦੀ ਵੰਨ- ਸਵੰਨਤਾ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਇਸ ਲਈ ਕਿਸਾਨ ਆਗੂਆਂ ਨੇ ਸੰਵਿਧਾਨ ਵਿੱਚ ਸੋਧ ਕਰਕੇ ਸਿਰਫ ਰੱਖਿਆ, ਵਿਦੇਸ਼, ਵਿੱਤ, ਗ੍ਰਹਿ ਵਿਭਾਗ ਕੇਂਦਰ ਨੂੰ ਛੱਡ ਕੇ ਬਾਕੀ ਸਾਰੇ ਵਿਭਾਗ ਰਾਜਾਂ ਨੂੰ ਦੇਣ ਦੀ ਜ਼ੋਰਦਾਰ ਮੰਗ ਕੀਤੀ ਤੇ ਪੰਜਾਬ ਦੇ ਪਾਣੀਆਂ ਉੱਤੇ ਰਿਪੇਰੀਅਨ ਕਾਨੂੰਨ ਮੁਤਾਬਤ ਪੰਜਾਬ ਦਾ ਹੱਕ ਹੋਣ ਤਸਲੀਮ ਕਰਨ ਦੀ ਮੰਗ ਵੀ ਕੀਤੀ।
ਕਿਸਾਨ ਆਗੂਆਂ ਨੇ ਉਕਤ ਤਿੰਨੇ ਖੇਤੀ ਆਰਡੀਨੈਂਸ ਰੱਦ ਕਰਨ, ਪੰਜਾਬ ਸਰਕਾਰ ਵੱਲੋਂ ਸਪੈਸ਼ਲ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਤੁਰੰਤ ਕਾਨੂੰਨ ਬਣਾ ਕੇ ਉਕਤ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ ਤੇ 14-08-2017 ਨੂੰ A.P.M.C. ਐਕਟ ਵਿੱਚ ਕੀਤੀ ਸੋਧ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਤੇ ਕਿਸਾਨ ਪੱਖੀ ਕੇ ਕੁਦਰਤੀ ਖੇਤੀ ਮਾਡਲ ਦੀ ਪਾਲਸੀ ਬਣਾਉਣ ਤੇ ਸਮਾਜਿਕ ਸੁਰੱਖਿਆ ਕਾਨੂੰਨ ਅਧੀਨ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪੈਨਸ਼ਨ ਦੇਣ ਦੀ ਮੰਗ ਵੀ ਕੀਤੀ।
ਇਸ ਮੌਕੇ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਸੁਖਵੰਤ ਸਿੰਘ ਲੌਹੁਕਾ,ਖਿਲਾਰਾ ਸਿੰਘ ਪੰਨੂ, ਅੰਗਰੇਜ਼ ਬੂਟੇਵਾਲਾ, ਗੁਰਦੇਵ ਸਿੰਘ ਸ਼ਾਹਵਾਲਾ, ਬਲਵਿੰਦਰ ਸਿੰਘ ਲੋਹੁਕਾਂ, ਲਖਬੀਰ ਸਿੰਘ ਬੂਈਆਂ ਵਾਲਾ, ਸੁਖਵਿੰਦਰ ਸਿੰਘ ਕੁਹਾਲਾ, ਸਾਹਿਬ ਸਿੰਘ ਦੀਨੇਕੇ, ਬਲਰਾਜ ਸਿੰਘ ਫੇਰੋਕੇ, ਐਡਵੋਕੇਟ ਮਨਜਿੰਦਰ ਸਿੰਘ ਭੁੱਲਰ,ਲਖਵਿੰਦਰ ਸਿੰਘ ਵਸਤੀ ਨਾਮਦੇਵ, ਗੁਰਭੇਜ ਸਿੰਘ ਫੇਮੀਵਾਲਾ, ਲਖਵਿੰਦਰ ਸਿੰਘ ਜੋਗੇਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।