Ferozepur News

ਹੁਣ ਸਿਵਲ ਹਸਪਤਾਲ ਫ਼ਿਰੋਜ਼ਪੁਰ ਨਹੀਂ ਰਹੇਗਾ ਰੈਫ਼ਰਲ ਹਸਪਤਾਲ -ਸਿਵਲ ਸਰਜਨ

ਗੰਭੀਰ ਅਵਸਥਾ ਵਿਚ ਆਈ ਗਰਭਵਤੀ ਔਰਤ ਦੀ ਬਚਾਈ ਜਾਣ, ਸਿਵਲ ਸਰਜਨ ਨੇ ਖ਼ੁਦ ਕੀਤੀ ਅਗਵਾਈ

ਹੁਣ ਸਿਵਲ ਹਸਪਤਾਲ ਫ਼ਿਰੋਜ਼ਪੁਰ ਨਹੀਂ ਰਹੇਗਾ ਰੈਫ਼ਰਲ ਹਸਪਤਾਲ -ਸਿਵਲ ਸਰਜਨ

ਫਿਰੋਜ਼ਪੁਰ 27 ਅਪ੍ਰੈਲ 2020 
ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਫਿਰੋਜ਼ਪੁਰ ਵੱਲੋ ਜ਼ਿਲ੍ਹੇ ਅੰਦਰ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਹਿੱਤ ਲਗਾਤਾਰ ਅਣਥੱਕ ਯਤਨ ਜਾਰੀ ਹਨ। ਇਸੇ ਸਿਲਸਿਲੇ ਵਿਚ ਤਾਜਾਂ ਮਿਸਾਲ ਉਦੋਂ ਮਿਲੀ ਜਦੋਂ ਕੱਲ੍ਹ ਦੇਰ ਰਾਤ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਆਈ ਅਤਿ ਗੰਭੀਰ ਅਵਸਥਾ ਵਾਲੀ 33 ਸਾਲਾ ਗਰਭਵਤੀ ਔਰਤ ਦੀ ਸਿਵਲ ਸਰਜਨ ਨੇ ਖ਼ੁਦ ਸਰਜਰੀ ਦੀ ਅਗਵਾਈ ਕੀਤੀ।
ਇਸ ਉਪਰੰਤ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਇਹ ਗਰਭਵਤੀ ਔਰਤ ਕਾਲੇ ਪੀਲੀਏ ਤੋਂ ਪੀੜ੍ਹਤ ਸੀ ਤੇ ਇਸ ਦੇ ਪਹਿਲਾ ਵੀ 2 ਸੀਜੇਰੀਅਨ ਆਪ੍ਰੇਸ਼ਨ ਹੋਏ ਹਨ ਅਤੇ  ਇਹ ਪਿੰਡ ਜੰਡ ਵਾਲਾ ਦੀ ਗਰਭਵਤੀ ਔਰਤ ਪੀ.ਐੱਸ.ਸੀ. ਜੀਵਾਂ ਅਰਾਈਂ ਤੋਂ ਗੰਭੀਰ ਅਵਸਥਾ ਵਿੱਚ ਰੈਫ਼ਰ ਹੋ ਕੇ ਆਈ ਸੀ। ਉਨ੍ਹਾਂ ਦੱਸਿਆ ਉਹ ਆਪ ਵੀ ਜੱਚਾ ਬੱਚਾ ਰੋਗ ਮਾਹਿਰ ਹਨ ਤੇ ਉਨ੍ਹਾਂ  ਵੱਲੋਂ ਡਾ. ਪੂਜਾ ਜੱਚਾ ਬੱਚਾ ਰੋਗ ਮਾਹਿਰ, ਐੱਨਐੱਸਥੀਸੀਆ ਮਾਹਿਰ ਡਾ. ਵਿਸ਼ਾਲ ਬਜਾਜ ਅਤੇ ਮਿਸਟਰ ਨਿਰਮਲਜੀਤ ਕੌਰ ਤੇ ਆਧਾਰਿਤ ਟੀਮ ਦੇ ਸਹਿਯੋਗ ਨਾਲ ਐਮਰਜੈਂਸੀ ਸਰਜਰੀ ਕਰਕੇ ਗਰਭਵਤੀ ਮਹਿਲਾ ਦੀ ਜਾਣ ਬਚਾਈ ਗਈ ਹੈ, ਜੋ ਕਿ ਮ੍ਰਿਤ ਬੱਚੇ ਦੇ ਨਾਲ ਸਿਵਲ ਹਸਪਤਾਲ ਵਿਖੇ ਆਈ ਸੀ।
ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤ ਨੂੰ ਹਰ ਪ੍ਰਕਾਰ ਦੀ ਡਾਕਟਰੀ ਸਹਾਇਤਾ ਦੇਣ ਤੋ ਇਲਾਵਾ 2 ਯੂਨਿਟ ਖ਼ੂਨ ਵੀ ਐਮਰਜੈਂਸੀ ਵਿਚ ਦਿੱਤਾ ਗਿਆ ਅਤੇ ਹੁਣ ਉਸ ਦੀ ਹਾਲਤ ਠੀਕ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਭਵਿੱਖ ਵਿਚ ਵੀ ਜ਼ਿਲ੍ਹਾ ਹਸਪਤਾਲ ਵਿਖੇ ਹਰ ਤਰ੍ਹਾਂ ਦੀ ਜਣੇਪਾ ਐਮਰਜੈਂਸੀ ਨੂੰ ਅਟੈਡ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਅਤੇ ਰੈਫਰਲ ਨੂੰ ਲਗਾਤਾਰ ਘੱਟ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ। ਇਸ ਮੌਕੇ ਸ੍ਰੀ. ਵਿਕਾਸ ਕਾਲੜਾ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button