ਹੁਣ ਕੋਈ ਵੀ ਅਸਲਾ ਲਾਇਸੰਸ ਧਾਰਕ ਇੱਕ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕੇਗਾ, 2 ਤੋਂ ਵੱਧ ਹੱਥਿਆਰ ਰੱਖਣ ਤੇ ਲਾਇਸੰਸ ਹੋ ਸਕਦਾ ਹੈ ਰੱਦ
13 ਦਸੰਬਰ ਤੋਂ ਪਹਿਲਾਂ ਤੀਸਰਾ ਵਾਧੂ ਹਥਿਆਰ ਤੁਰੰਤ ਜਮਾਂ ਕਰਵਾ ਕੇ ਅਸਲਾ ਲਾਇਸੰਸ ਤੋਂ ਡਿਲੀਟ ਕਰਵਾਉਣਾ ਲਾਜਮੀ
ਹੁਣ ਕੋਈ ਵੀ ਅਸਲਾ ਲਾਇਸੰਸ ਧਾਰਕ ਇੱਕ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕੇਗਾ, 2 ਤੋਂ ਵੱਧ ਹੱਥਿਆਰ ਰੱਖਣ ਤੇ ਲਾਇਸੰਸ ਹੋ ਸਕਦਾ ਹੈ ਰੱਦ
- 13 ਦਸੰਬਰ ਤੋਂ ਪਹਿਲਾਂ ਤੀਸਰਾ ਵਾਧੂ ਹਥਿਆਰ ਤੁਰੰਤ ਜਮਾਂ ਕਰਵਾ ਕੇ ਅਸਲਾ ਲਾਇਸੰਸ ਤੋਂ ਡਿਲੀਟ ਕਰਵਾਉਣਾ ਲਾਜਮੀ
ਫਿਰੋਜ਼ਪੁਰ 03 ਦਸੰਬਰ 2020 ( ) ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਕੋਈ ਵੀ ਅਸਲਾ ਲਾਇਸੰਸਧਾਰੀ ਆਪਣੇ ਲਾਇਸੰਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕੇਗਾ। ਜੇਕਰ ਕੋਈ ਵੀ ਇੱਕ ਲਾਇਸੰਸ ਤੇ 2 ਤੋਂ ਜਿਆਦਾ ਹਥਿਆਰ ਰੱਖਦਾ ਹੈ ਤਾਂ ਉਸ ਦਾ ਲਾਇਸੰਸ ਅਣਅਧਿਕਾਰਤ ਮੰਨਿਆ ਜਾਵੇਗਾ ਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਦੱਸਿਆ ਕਿ ਜਿਨ੍ਹਾਂ ਲਾਇਸੰਸ ਧਾਰਕਾਂ ਕੋੱਲ ਇੱਕ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਹਨ, ਉਹ ਆਪਣਾ ਤੀਸਰਾ ਅਸਲਾ ਨਜਦੀਕੀ ਥਾਣੇ/ਯੂਨਿਟ ਵਿੱਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਪਾਸ ਤੁਰੰਤ ਜਮ੍ਹਾਂ ਕਰਵਾਉਣ ਅਤੇ 13 ਦਸੰਬਰ 2020 ਤੋਂ ਪਹਿਲਾਂ ਪਹਿਲਾਂ ਤੀਸਰੇ ਵਾਧੂ ਅਸਲੇ ਨੂੰ ਆਪਣੇ ਅਸਲੇ ਲਾਇਸੰਸ ਤੋਂ ਡਿਲੀਟ ਵੀ ਕਰਵਾਉਣ। ਉਨ੍ਹਾਂ ਕਿਹਾ ਕਿ ਅਸਲਾ ਵੇਚਣ/ਟਰਾਂਸਫਰ ਕਰਨ ਦੀ ਕਾਰਵਾਈ ਲਈ ਆਪਣੇ ਨਜਦੀਕੀ ਸੇਵਾ ਕੇਂਦਰ ਵਿੱਚ ਐਨਓਸੀ ਫਾਰ ਸੇਲ ਲੈ ਕੇ ਆਪਣੇ ਲਾਇੰਸਸ ਤੋਂ ਤੀਸਰਾ ਅਸਲਾ ਡਿਲੀਟ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਅਸਲਾ ਲਾਇਸੰਸ ਧਾਰਕ ਆਪਣਾ ਤੀਸਰਾ ਵਾਧੂ ਅਸਲਾ ਤੁਰੰਤ ਜਮ੍ਹਾਂ ਕਰਵਾ ਕੇ 13 ਦਸੰਬਰ 2020 ਤੋਂ ਪਹਿਲਾਂ ਆਪਣੇ ਲਾਇਸੰਸ ਤੋਂ ਡਿਲੀਟ ਨਹੀਂ ਕਰਵਾਉਂਦਾ ਤਾਂ ਉਸਦਾ ਤੀਸਰਾ ਵਾਧੂ ਅਸਲਾ ਨਜਾਇਜ ਮੰਨਿਆ ਜਾਵੇਗਾ ਅਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦਾ ਲਾਇਸੰਸ ਰੱਦ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਰਮੀ ਪਰਸਨਜ ਆਪਣਾ ਤੀਸਰਾ ਵਾਧੂ ਅਸਲਾ ਆਪਣੀ ਆਰਮੀ ਯੂਨਿਟ ਵਿਖੇ ਵੀ ਜਮ੍ਹਾਂ ਕਰਵਾ ਸਕਦੇ ਹਨ।
ਇਸ ਦੇ ਨਾਲ ਹੀ ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪੈਟਰੋਲ ਪੰਪਾਂ, ਆਈਲੈਟਸ ਸੈਂਟਰਾਂ, ਟਿਕਟਿੰਗ ਏਜੰਟਾਂ ਆਦਿ ਸਬੰਧੀ ਐਨ.ਓ.ਸੀ ਲੈਣ ਲਈ ਵੀ ਨਜਦੀਕੀ ਸੇਵਾ ਕੇਂਦਰਾਂ ਵਿਚ ਅਪਲਾਈ ਕੀਤਾ ਜਾ ਸਕਦਾ ਹੈ।