Ferozepur News

ਜ਼ਿਲ•ਾ ਮੈਜਿਸਟਰੇਟ ਫ਼ਿਰੋਜ਼ਪੁਰ ਵੱਲੋਂ ਸਤੱਲੁਜ ਦਰਿਆ ਅਤੇ ਸਹਾਇਕ ਨਦੀਆਂ ਵਿਚ ਮੱਛੀਆਂ ਫੜਨ ਤੇ ਪੂਰਨ ਤੌਰ ਤੇ ਪਾਬੰਦੀ

kharbanda dcਫ਼ਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) ਜ਼ਿਲ•ਾ ਮੈਜਿਸਟਰੇਟ ਫ਼ਿਰੋਜ਼ਪੁਰ ਇਜੀ: ਡੀ.ਪੀ.ਐਸ ਖਰਬੰਦਾ ਵੱਲੋਂ ਧਾਰਾ 144 ਸੀ.ਆਰ.ਪੀ.ਸੀ 1973 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ, ਜ਼ਿਲ•ਾ ਫ਼ਿਰੋਜ਼ਪੁਰ ਦੀ  ਹੱਦ ਅੰਦਰ ਹੁਸੈਨੀਵਾਲਾ ਵਿਖੇ ਸਤੱਲੁਜ ਦਰਿਆ ਅਤੇ ਸਹਾਇਕ ਨਦੀਆਂ ਵਿਚ ਮੱਛੀਆਂ ਫੜਨ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ•ਾ ਮੈਜਿਸਟਰੇਟ ਨੇ ਦੱਸਿਆ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ 23 ਮਾਰਚ ਨੂੰ ਹੁਸੈਨੀਵਾਲਾ (ਫ਼ਿਰੋਜ਼ਪੁਰ) ਵਿਖੇ  ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਸ਼ਹੀਦੀ ਸਮਾਹੋਰ ਮਨਾਇਆ ਜਾਣਾਂ ਹੈ। ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਮਾਨਯੋਗ ਪ੍ਰਧਾਨ ਮੰਤਰੀ  ਅਤੇ ਹੋਰ ਕਈ ਵੀ.ਵੀ.ਆਈ.ਪੀ/ਵੀ.ਆਈ.ਪੀ ਸ਼ਾਮਲ ਹੋਣਗੇ। ਉਨ•ਾਂ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਵੱਲੋਂ ਉਨ•ਾਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਸਮਾਰੋਹ ਵਿਚ ਆਉਣ ਵਾਲੇ ਵੀ.ਵੀ.ਆਈ.ਪੀ/ਵੀ.ਆਈ.ਪੀ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਤੱਲੁਜ ਦਰਿਆ ਵਿਚ ਲੋਕਾਂ ਨੂੰ ਮੱਛੀਆਂ ਫੜਨ ਤੋਂ ਰੋਕਣ ਲਈ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 23 ਮਾਰਚ 2015 ਤੱਕ ਲਾਗੂ ਰਹਿਣਗੇ।

Related Articles

Back to top button