Ferozepur News

– ਹੀਰਾ ਸੋਢੀ, ਐਸ.ਡੀ.ਐਮ ਅਤੇ ਡੀ.ਸੀ ਨੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਸੁਣੀਆਂ ਆੜ•ਤੀਆਂ ਦੀਆਂ ਮੁਸ਼ਕਿਲਾਂ

ਗੁਰੂਹਰਸਹਾਏ, 13 ਅਪ੍ਰੈਲ  (ਪਰਮਪਾਲ ਗੁਲਾਟੀ)- ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਅੰਦਰ ਜਿਲ•ੇ ਦੇ ਡਿਪਟੀ ਕਮਿਸ਼ਨਰ ਰਾਮਵੀਰ, ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ਅਤੇ ਉਪ ਮੰਡਲ ਐਸ.ਡੀ.ਐਮ ਚਰਨਦੀਪ ਸਿੰਘ ਨੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਮੂਹ ਆੜ•ਤੀਆਂ ਤੇ ਕਿਸਾਨਾਂ ਨਾਲ ਕਣਕ ਦੀ ਖਰੀਦ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਡੀ.ਐਮ ਪਨਗ੍ਰੇਨ ਬਲਰਾਜ ਸਿੰਘ, ਡੀ.ਐਮ ਮਾਰਕਫੈਡੱ ਗੁਰਪ੍ਰੀਤ ਸਿੰਘ, ਡੀ.ਐਮ. ਪਨਸਪ ਦੀਪਕ ਸਵਰਨ, ਅਮਰਜੀਤ ਸਿੰਘ ਮੈਨੇਜਰ ਮਾਰਕਫੈਡੱ, ਏ.ਐਫ.ਐਸ.ਓ ਦਿਨੇਸ਼ ਅਗਰਵਾਲ, ਸੰਜੀਵ ਨਾਰੰਗ ਇੰਸਪੈਕਟਰ ਪਨਗ੍ਰੇਨ ਸਮੇਤ ਮਾਰਕਿਟ ਕਮੇਟੀ ਗੁਰੂਹਰਸਹਾਏ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।             
       ਇਸ ਮੌਕੇ ਪ੍ਰਧਾਨ ਆੜ•ਤੀਆ ਐਸੋਸੀਏਸ਼ਨ ਰਵੀ ਸ਼ਰਮਾ ਨੇ ਆੜ•ਤੀਆਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆ ਦੱਸਿਆ ਕਿ ਸਮੇਂ ਸਿਰ ਬਾਰਦਾਨਾ ਮੁਹੱਇਆ, ਲਿਫਟਿੰਗ ਵੀ ਨਾਲੋਂ-ਨਾਲ ਕਰਵਾਈ ਜਾਵੇ। ਸਾਰੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਮੰਡੀ ਅੰਦਰ ਲੇਬਰ ਨੂੰ ਡਾਲਾ ਲੈਣ ਦਾ ਹੱਕ ਨਹੀਂ ਹੈ ਅਤੇ ਇਸ ਤੋਂ ਇਲਾਵਾ ਸਰਕਾਰੀ ਹਾਇਤਾਂ ਅਨੁਸਾਰ ਹੀ ਤੁਲਾਈ ਵਾਲੇ ਕੰਡੇ ਪਾਸ ਕੀਤੇ ਜਾਣਗੇ ਅਤੇ ਜੋ ਹੋਰ ਵੀ ਮੁਸ਼ਕਿਲਾਂ ਹਨ ਉਹਨਾਂ ਦਾ ਵੀ ਤੁਰੰਤ ਹੱਲ ਕੀਤਾ ਜਾਵੇਗਾ। ਇਹਨਾਂ ਸਾਰੀਆਂ ਸ਼ਕਾਇਤਾਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਉਹਨਾਂ ਨੇ ਉਪ-ਮੰਡਲ ਦੇ ਐਸ.ਡੀ.ਐਮ ਚਰਨਦੀਪ ਸਿੰਘ ਦੀ ਡਿਊਟੀ ਲਗਾਈ। ਡੀ.ਸੀ ਰਾਮਵੀਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਣਕ ਖਰੀਦ ਅਤੇ ਢੋਆ-ਢੁਆਈ ਦੇ ਮਾਮਲੇ ਵਿਚ ਕੋਈ ਗੜਬੜੀ ਹੋਈ ਤਾਂ ਸਹਿਣ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਕਣਕ ਦੇ ਸੀਜਨ ਨੂੰ ਪੂਰੀ ਤਰ•ਾਂ ਨੇਪਰੇ ਚਾੜ•ਨ ਲਈ ਇੱਕ ਟੀਮ ਦੀ ਤਰ•ਾਂ ਸਾਰਿਆਂ ਤੋਂ ਸਹਿਯੋਗ ਦੀ ਮੰਗ ਕੀਤੀ।  
         ਇਸ ਮੌਕੇ ਤੇ ਹੀਰਾ ਸੋਢੀ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਕਣਕ ਖਰੀਦ ਦੇ ਮਾਮਲੇ 'ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਸਮੂਹ ਮੰਡੀਆਂ 'ਚ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹੀਰਾ ਸੋਢੀ ਨੇ ਕਿਹਾ ਕਿ ਕਣਕ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਅਤੇ ਕਿਸੇ ਆੜ•ਤੀਏ ਜਾਂ ਕਿਸਾਨ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰਧਾਨ ਆੜ•ਤੀਆ ਯੂਨੀਅਨ ਰਵੀ ਸ਼ਰਮਾ, ਅਜੀਤ ਬੇਰੀ ਬਾਘੂਵਾਲਾ ਵਾਈਸ ਪ੍ਰਧਾਨ ਆੜਤੀਆ ਯੂਨੀਅਨ, ਵਿੱਕੀ ਸਿੱਧੂ, ਅਮਰੀਕ ਸਿੱਧੂ, ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ, ਸਤਵਿੰਦਰ ਭੰਡਾਰੀ, ਵਿੱਕੀ ਨਰੂਲਾ, ਅਜੈ ਵੋਹਰਾ, ਮੰਗਲ ਸਿੰਘ ਸ਼ਾਮ ਸਿੰਘ ਵਾਲਾ, ਅਮਨ ਦੁੱਗਲ, ਸੀਮੂ ਪਾਸੀ, ਸੋਨੂੰ ਮੋਂਗਾ, ਅਨੀਸ਼ ਡੇਮਰਾ, ਨੀਸ਼ੂ ਦਹੂਜਾ, ਓ.ਐਸ.ਡੀ, ਰਾਜਵੀਰ ਮੋਂਟੀ ਪੀ.ਏ, ਪ੍ਰਿਤਪਾਲ ਦੁੱਗਲ, ਉਡੀਕ ਬੇਰੀ, ਸੀਮੂ ਮੱਕੜ, ਹੰਸ ਰਾਜ ਬੱਟੀ, ਰਵੀ ਚਾਵਲਾ, ਬੀ.ਐਸ.ਭੁੱਲਰ, ਬੰਟੀ ਮਾਨਕਟਾਲਾ, ਜੈ ਗੋਪਾਲ ਸਾਬਕਾ ਐਮ.ਸੀ, ਗੁਰਪ੍ਰੀਤ ਸਿੰਘ ਗਹਿਰੀ, ਮੰਗਲ ਸਿੰਘ ਗਹਿਰੀ, ਬਲਦੇਵ ਨਿੱਝਰ, ਜੁਗਰਾਜ ਸਿੰਘ ਗਿੱਲ, ਗੁਰਬਾਜ ਸਿੰਘ ਹੇਅਰ, ਬਲਵਿੰਦਰ ਸਿੰਘ ਮੱਤੜ, ਗਮਦੂਰ ਸਿੰਘ ਗਿੱਲ, ਸੁਖਵੰਤ ਸਿੰਘ ਮਿੱਠੂ ਆਦਿ ਸਮੇਤ ਵੱਡੀ ਗਿਣਤੀ 'ਚ ਕਿਸਾਨਾਂ ਤੇ ਆੜ•ਤੀਆਂ ਤੋਂ ਇਲਾਵਾ ਸਤਨਾਮ ਸਿੰਘ ਸਕੱਤਰ ਮਾਰਕੀਟ ਕਮੇਟੀ, ਜਗਤਾਰ ਸਿੰਘ, ਕੁਲਵਿੰਦਰ ਸਿੰਘ, ਸਤੀਸ਼ ਸ਼ਰਮਾ ਸਮੇਤ ਸਮੂਹ ਖਰੀਦ ਏਜੰਸੀਆਂ ਦੇ ਖਰੀਦ ਅਧਿਕਾਰੀ ਵੀ ਹਾਜਰ ਸਨ।

Related Articles

Back to top button