Ferozepur News
ਹਿੱਤਾਂ ਪ੍ਰਤੀ ਜਾਗਰੂਕ ਹੋ ਚੁੱਕੇ ਲੋਕ ਵਿਰੋਧੀਆਂ ਨੂੰ ਨਹੀਂ ਲਾਉਣਗੇ ਮੂੰਹ-ਆਸ਼ੂ ਬੰਗੜ
ਪਿੰਡ ਬਜੀਦਪੁਰ ਵਿਖੇ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਹੋਏ ਲੋਕਾਂ ਦੇ ਸਨਮੁੱਖ
ਹਿੱਤਾਂ ਪ੍ਰਤੀ ਜਾਗਰੂਕ ਹੋ ਚੁੱਕੇ ਲੋਕ ਵਿਰੋਧੀਆਂ ਨੂੰ ਨਹੀਂ ਲਾਉਣਗੇ ਮੂੰਹ-ਆਸ਼ੂ ਬੰਗੜ
ਪਿੰਡ ਬਜੀਦਪੁਰ ਵਿਖੇ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਹੋਏ ਲੋਕਾਂ ਦੇ ਸਨਮੁੱਖ
ਫਿ਼ਰੋਜ਼ਪੁਰ, 13.2.2022 () – ਨਿਵੇਕਲੀ ਸੋਚ ਨਾਲ ਫਿ਼ਰੋਜ਼ਪੁਰ ਦਿਹਾਤੀ ਹਲਕੇ ਵਿਚ ਨਿੱਤਰੇ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਜਿਥੇ ਹਾਲਾਤਾਂ ਨਾਲ ਸਮਝੌਤਾ ਕਰਨ ਦੀ ਬਜਾਏ ਸਿਰਫ ਤੇ ਸਿਰਫ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਉਹ ਕੁਝ ਵੀ ਕਰ ਦਿਖਾਇਆ, ਜੋ ਕਿਸੇ ਉਮੀਦਵਾਰ ਵੱਲੋਂ ਸੋਚਣਾ ਵੀ ਔਖਾ ਜਾਪਦਾ ਹੈ। ਜੀ ਹਾਂ ਫਿ਼ਰੋਜ਼ਪੁਰ ਦਿਹਾਤੀ ਹਲਕੇ ਤੋਂ ਚੋਣ ਲੜ ਰਹੇ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਹਲਕਾ ਨਿਵਾਸੀਆਂ ਦੇ ਹਿੱਤਾਂ ਦੇ ਮੱਦੇਨਜ਼ਰ ਮਿਲੀ ਟਿਕਟ ਨੂੰ ਲੱਤ ਮਾਰਦਿਆਂ ਜਿਥੇ ਆਪਣੀ ਪਾਰਟੀ ਛੱਡੀ, ਉਥੇ ਪੰਜਾਬ ਦੇ ਹਿੱਤ ਵਿਚ ਨਿਰਣੇ ਲੈਣ ਵਾਲੀ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜਨਾ ਚੰਗਾ ਸਮਝਿਆ। ਨੌਜਵਾਨ ਆਸ਼ੂ ਬੰਗੜ ਦੀ ਉਸਾਰੂ ਸੋਚ ਨੂੰ ਸਿੱਜਦਾ ਕਰਦਿਆਂ ਕਾਂਗਰਸ ਵੱਲੋਂ ਜਿਥੇ ਟਿਕਟ ਨਾਲ ਨਿਵਾਜਿਆ ਗਿਆ, ਉਥੇ ਲੋਕਾਂ ਦੀ ਕਚਹਿਰੀ ਵਿਚ ਨਿੱਤਰੇ ਕਾਂਗਰਸੀ ਉਮੀਦਵਾਰ ਵੱਲੋਂ ਲਗਾਤਾਰ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਵੋਟਰਾਂ ਤੱਕ ਪਹੁੰਚ ਕਰਕੇ ਹਲਕੇ ਦੇ ਵਿਕਾਸ ਲਈ ਕਾਂਗਰਸ ਨੂੰ ਵੋਟਾਂ ਪਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ।
ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਜਿਥੇ ਸਾਦੇ ਸਮਾਗਮ ਰੈਲੀਆਂ ਦਾ ਰੂਪ ਧਾਰਨ ਕਰਦੇ ਗਏ, ਉਥੇ ਪਿੰਡ ਬਜੀਦਪੁਰ ਵਿਖੇ ਜੁੜੇ ਵੱਡੀ ਤਦਾਦ ਲੋਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਮੈਂ ਵੀ ਤੁਹਾਡੇ ਵਿਚੋਂ ਹੀ ਹਾਂ ਅਤੇ ਤੁਹਾਡਾ ਕਿਸੇ ਦਾ ਭਰਾ ਅਤੇ ਕਿਸੇ ਦਾ ਪੁੱਤਰ ਹਾਂ। ਹਲਕਾ ਨਿਵਾਸੀਆਂ ਦੀ ਕਾਬਲੀਅਤ ਦਾ ਜਿ਼ਕਰ ਕਰਦਿਆਂ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਸਪੱਸ਼ਟ ਕੀਤਾ ਕਿ ਭਾਰਤ ਵਾਸੀ ਏਨ੍ਹੇ ਸੁਹਿਰਦ ਹਨ ਕਿ ਉਨ੍ਹਾਂ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਦਾ ਉਸ ਸਮੇਂ ਮੁਕਾਬਤਾ ਕੀਤਾ, ਜਦੋਂ ਇਸ ਨਾਲ ਲੜਣ ਲਈ ਕੋਈ ਦਵਾਈ ਜਾਂ ਟੀਕਾਕਰਨ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੰਸਕ੍ਰਿਤੀ ਵਿਚ ਰੋਜ਼ਾਨਾ ਨਹਾਉਣਾ ਅਤੇ ਆਪਣੇ ਸਰੀਰ ਨੂੰ ਸਾਫ ਰੱਖਣ ਸਮੇਤ ਆਲਾ-ਦੁਆਲਾ ਸੁਥਰਾ ਰੱਖਣ ਦੀ ਪਰਕ੍ਰਿਆ ਹੈ, ਜਿਸ ਦੇ ਚਲਦਿਆਂ ਅਸੀਂ ਕਿਸੇ ਵੀ ਬਿਮਾਰੀ ਦਾ ਮੁਕਾਬਲਾ ਕਰਨ ਦੇ ਸਮਰਥ ਹਾਂ ਅਤੇ ਇਸੀ ਤਰ੍ਹਾਂ ਆਪਣੇ ਹਿੱਤਾਂ ਪ੍ਰਤੀ ਜਾਗਰੂਕ ਹੋ ਚੁੱਕੇ ਲੋਕ ਵਿਰੋਧੀਆਂ ਨੂੰ ਮੂੰਹ ਨਹੀਂ ਲਾਉਣਗੇ, ਸਿਰਫ ਤੇ ਸਿਰਫ ਕਾਂਗਰਸ ਨੂੰ ਵੋਟ ਦੇ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਗੇ ਤਾਂ ਜੋ ਸੂਬੇ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਅਮਰਿੰਦਰ ਸਿੰਘ ਟਿੱਕਾ ਮੈਂਬਰ ਜਿ਼ਲ੍ਹਾ ਪ੍ਰੀਸ਼ਦ, ਬਲਵਿੰਦਰ ਕੁਮਾਰ ਕੱਕਣ ਸਰਪੰਚ, ਗੋਪੀ ਔਲਖ ਮੈਂਬਰ ਬਲਾਕ ਸੰਮਤੀ, ਕੁਲਬੀਰ ਸਿੰਘ ਸਰਪੰਚ, ਪ੍ਰੀਤਮ ਸਿੰਘ ਪਿਆਰੇਆਣਾ, ਅਨਮੋਲ ਔਲਖ, ਪ੍ਰਸ਼ੋਤਮ ਲਾਲ, ਹਰੀਸ਼ ਚੰਦਰ, ਰਜਨੀਸ਼ ਸੀਟੂ, ਜਗਜੀਤ ਸ਼ਰਮਾ, ਰਾਮ ਰਤਨ ਨੰਬਰਦਾਰ, ਪ੍ਰਿੰਸ ਸ਼ਰਮਾ, ਸੁਖਦੇਵ ਰਾਜ, ਅਮਰਿੰਦਰ ਗਿਫਟੀ, ਲਖਬੀਰ ਸਿੰਘ, ਜਸਬੀਰ ਸਿੰਘ, ਅੰਗਰੇਜ ਚੰਦ, ਸੁਖਵਿੰਦਰ ਮੈਂਬਰ ਪੰਚਾਇਤ, ਗਾਮਾ ਪ੍ਰਧਾਨ, ਗਗਨ ਸ਼ਰਮਾ, ਬਗੀਚਾ ਸ਼ਰਮਾ, ਮਨਜੀਤ ਸਿੰਘ ਆਦਿ ਹਾਜ਼ਰ ਸਨ।