Ferozepur News

ਹਰ ਪਿੰਡ ਵਿਚ ਆਪਸੀ ਭਾਈਚਾਰਾ ਕਾਇਮ ਕਰਨ ਪੰਚਾਇਤਾਂ, ਨਸ਼ਿਆਂ ਵਿਰੁੱਧ ਛੇੜਣ ਜੰਗ : ਪਿੰਕੀ

ਫਿਰੋਜ਼ਪੁਰ, 22 ਸਤੰਬਰ, 2018: ਲਾ• ਪਰਿਸ਼ਦ ਤੇ ਬਲਾਕ ਸੰਮਤੀਆਂ ਵਿਚ ਵਿਧਾਨਸਭਾ ਖੇਤਰ ਫਿਰੋਜ਼ਪੁਰ ਸ਼ਹਿਰੀ ਤੋਂ ਬਿਨਾਂ ਮੁਕਾਬਲਾ ਜੇਤੂ ਉਮੀਦਵਾਰਾਂ ਵੱਲੋਂ ਸ਼ਨੀਵਾਰ ਨੂੰ ਖੁਸ਼ੀ ਵਿਚ ਪ੍ਰੋਗਰਾਮ ਰੱਖੇ ਗਏ। ਵਸਤੀ ਕਿਸ਼ਨ ਸਿੰਘ ਵਾਲੀ ਅਤੇ ਅਲੀਕੇ ਵਿਚ ਹੋਏ ਇਨਾਂ ਪ੍ਰੋਗਰਾਮਾਂ ਵਿਚ ਵਿਧਾਇਕਲੂ ਪਰਮਿੰਦਰ ਸਿੰਘ ਪਿੰਕੀ ਦਾ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਇਕੱਠ ਨੁੰ ਸੰਬੋਧਤ ਕਰਦਿਆਂ ਪਿੰਕੀ ਨੇ ਕਿਹਾ ਕਿ ਇਹ ਵਿਕਾਸ ਦੀ ਜਿੱਤ ਹੋਈ ਹੈ, ਜਿੱਤ ਦਾ ਇਹ ਦੌਰ ਪੰਚਾਇਤਾਂ ਦੀਆਂ ਚੋਣਾਂ ਵਿਚ ਵੀ ਜਾਰੀ ਰਹੇਗਾ। ਉਨਾਂ ਇਲਾਕੇ ਦੀਆਂ ਸਾਰੀਆਂ ਪੰਚਾਇਤਾਂ ਨੂ ੰਪਿੰਡਾਂ ਵਿਚ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕੀਤੀ ਤੇ ਕਿਹਾ ਕਿ ਲੜਾਈ ਝਗੜੇ ਦੀ ਰਾਜਨੀਤੀ ਤੋਂ ਉਪਰ ਉਠ ਕੇ ਵਿਕਾਸ ਦੀ ਸੋਚ ਤੇ ਪਹਿਰਾ ਦੇਣ। ਅਸੀਂ ਵਿਕਾਸ ਕਰਨ ਆਏ ਹਾਂ ਤੇ ਵਿਕਾਸ ਦੀ ਗੱਲ ਕਰਨ ਵਾਲਿਆਂ ਦੇ ਨਾਲ ਹਾਂ। ਵਿਧਾਇਕ ਨੇ ਕਿਹਾ ਕਿ ਦੂਜੀ ਜੰਗ ਸਾਨੂੰ ਨਸ਼ਿਆਂ ਦੇ ਵਿਰੁੱਧ ਲੜਨੀ ਹੈ, ਜੇ ਕਿਸੇ ਪਿੰਡ ਵਿਚ ਕੋਈ ਨਸ਼ਾ ਵੇਚ ਰਿਹਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਹਰ ਪੰਚਾਇਤ ਆਪਣੇ ਪਿੰਡ ਵਿਚ ਨਸ਼ਿਆਂ ਦੇ ਚਲਨ ਤੇ ਸਖਤੀ ਨਾਲ ਰੋਕ ਲਗਾਏ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਸਿਹਤਮੰਦ ਤੇ ਪੰਜਾਬ ਨੂ ੰਮੁੜ ਖੁਸ਼ਹਾਲ ਬਣਾਇਆ ਜਾ ਸਕੇ।
ਇਸ ਮੌਕੇ ਬਲੀ ਸਿੰਘ ਉਸਮਾਨ ਵਾਲਾ, ਸੁਖਵਿੰਦਰ ਸਿੰਘ ਅਟਾਰੀ, ਕਿੱਕਰ ਸਿੰਘ ਪੱਲਾਮੇਘਾ, ਕੁਲਬੀਰ ਸਿੰਘ ਸੂਬਾ, ਸਰਪੰਚ ਚਰਨ ਸਿੰਘ ਰਾਮੂਵਾਲੀਆ, ਬਲਕਾਰ ਸਿੰਘ ਨੰਬਰਦਾਰ, ਪਰਮਜੀਤ ਸਿੰਘ ਪੰਮਾ, ਗਿਆਨ ਚੰਦ, ਕੁਲਦੀਪ ਸਿੰਘ,  ਗੁਰਪ੍ਰੀਤ ਸਿੰਘ, ਨੰਬਰਦਾਰ ਸਰਵਨ ਸਿੰਘ, ਅਵਤਾਰ ਸਿੰਘ ਦੁਲਚੀਕੇ, ਦਲਜੀਤ ਸਿੰਘ ਦੁਲਚੀਕੇ, ਪ੍ਰੀਤਮ ਸਿੰਘ, ਪਿੰਕਾ ਨਾਗਪਾਲ, ਬਲਵੀਰ ਬਾਠ, ਮਹਿੰਦਰ ਸਿੰਘ ਕੁਮਾਲਾ ਬੋਦਲਾ, ਮਨਦੀਪ ਕਾਲੇਕੇ, ਹਰਦੇਵ ਸਿੰਘ ਬੰਡਾਲਾ, ਲਖਵਿੰਦਰ ਸਿੰਘ ਠੇਕੇਦਾਰ, ਪਰਮਜੀਤ ਸਿੰਘ ਦੂਲੇਵਾਲਾ, ਗੁਰਦਿਆਲ ਸਿੰਘ ਕਟੋਰਾ, ਸਲਵਿੰਦਰ ਸਿੰਘ ਕਮਾਲਾ ਬੋਦਲਾ, ਲਖਵਿੰਦਰ ਸਿੰਘ ਨੰਬਰਦਾਰ ਨਿਹਾਲਾ ਲਵੇਰਾ, ਜਰਮਲ ਸਿੰਘ ਸਰਪੰਚ ਫੱਤਾ ਬੋੜਾ, ਬਲਵਿੰਦਰ ਸਿੰਘ ਸਾਬਕਾ ਸਰਪੰਚ ਕਮਾਲਾ ਮਿੱਢੂ, ਸ਼ਿੰਗਾਰਾ ਸਿੰਘ ਦੌਲਤਪੁਰਾ, ਰਣਜੋਤ ਸਿੰਘ ਇਲਮੇਵਾਲਾ, ਹਰਬੰਸ ਸਿੰਘ ਇਲਮੇਵਾਲਾ, ਲਖਬੀਰ ਸਿੰਘ ਸਰਪੰਚ ਰੁਕਣੇਵਾਲਾ, ਸਾਹਿਬ ਸਿੰਘ ਬਸਤੀ ਰੋੜਾ ਵਾਲੀ ਆਦਿ ਸੈਂਕੜੇ ਕਾਂਗਰਸੀ ਵਰਕਰ ਸ਼ਾਮਲ ਹੋਏ।

Related Articles

Back to top button