Ferozepur News
ਸੰਤ ਪ੍ਰੀਤਮਾ ਨੰਦ ਜੀ ਦੀ 40ਵੀਂ ਬਰਸ਼ੀ ਪਿੰਡ ਗਿੱਲ ਪੱਤੀ ਵਿਖੇ ਮਨਾਈ ਗਈ
ਸੰਤ ਪ੍ਰੀਤਮਾ ਨੰਦ ਜੀ ਦੀ 40ਵੀਂ ਬਰਸ਼ੀ ਪਿੰਡ ਗਿੱਲ ਪੱਤੀ ਵਿਖੇ ਮਨਾਈ ਗਈ
ਸੰਤ ਬਾਬਾ ਪ੍ਰੀਤਮਾ ਨੰਦ ਜੀ ਦੀ 40ਵੀਂ ਬਰਸ਼ੀ ਡੇਰਾ ਬਾਬਾ ਪ੍ਰੀਤਮਾ ਨੰਦ ਜੀ ਦੀ ਗਿੱਲ ਪੱਤੀ ਵਿਖੇ ਬਾਬਾ ਪਿਆਰਾ ਦਾਸ ਜੀ ਦੀ ਅਗਵਾਈ ਵਿੱਚ ਮਨਾਈ ਗਈ। ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਕਾ ਅਟੁੱਟ ਲੰਗਰ ਵੀ ਵਰਤਿਆ। ਸੰਤ ਪਿਆਰਾ ਦਾਸ ਜੀ ਨੇ ਕਿਹਾ ਕਿ ਬਾਬਾ ਪ੍ਰੀਤਮਾ ਨੰਦ ਜੀ ਨੇ ਹਮੇਸ਼ਾ ਦੀਨ ਦੁਖੀਆਂ ਦੀ ਮੱਦਦ ਕੀਤੀ। ਉਨਾਂ ਸਹੀ ਅਰਥਾਂ ਵਿੱਚ ਭਗਤੀ ਦਾ ਤਰੀਕਾ ਸੰਗਤਾਂ ਨੂੰ ਦੱਸਦੇ ਹੋਏ ਪ੍ਰਮਾਤਮਾ ਦਾ ਨਾਮ ਜਪਾਇਆ ਅਤੇ ਪਿੰਡ ਅਤੇ ਇਲਾਕੇ ਦੇ ਭਲੇ ਲਈ ਕੰਮ ਕੀਤਾ।
ਬਾਬਾ ਪਿਆਰਾ ਦਾਸ ਜੀ ਨੇ ਦੱਸਿਆ ਕਿ ਅੱਜ ਵੀ ਡੇਰੇ ਵੱਲੋਂ ਪਿੰਡ ਅਤੇ ਇਲਾਕੇ ਵਿੱਚ ਸਮਾਜ ਸੇਵੀ ਕੰਮਾਂ ਵਿੱਚ, ਖੇਡ ਮੇਲਿਆਂ ਵਿੱਚ ਹਿੱਸਾ ਲੈ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਮਾਤਾ-ਪਿਤਾ ਦੀ ਸੇਵਾ-ਸੰਭਾਲ ਕਰਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਡੇਰੇ ਵੱਲੋਂ ਲੋੜਬੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਅਤੇ ਸਕੂਲੀ ਬੱਚਿਆਂ ਨੂੰ ਵਰਦੀਆਂ, ਜਰਸੀਆਂ, ਬੂਟ-ਜੁਰਾਬਾਂ ਅਤੇ ਕਿਤਾਬਾਂ ਕਾਪੀਆਂ ਆਦਿ ਦਿੱਤੀਆਂ ਜਾਂਦੀਆਂ ਹਨ। ਅਖੰਡ ਪਾਠ ਦੀ ਸੇਵਾ ਫੂਲਕਾ ਪਰਿਵਾਰ ਭਦੌੜ ਵੱਲੋਂ ਕਰਵਾਈ ਗਈ।
ਅੱਜ ਦੇ ਬਰਸ਼ੀ ਸਮਾਗਮ ਵਿੱਚ ਸ. ਗੁਰਪ੍ਰੀਤ ਸਿੰਘ ਮਲੂਕਾ, ਚੈਅਰਮੇਨ ਜ਼ਿਲਾ ਪ੍ਰੀਸ਼ਦ ਬਠਿੰਡਾ, ਸ. ਟਹਿਲ ਸਿੰਘ ਸੰਧੂ, ਡਾ. ਓਮ ਪ੍ਰਕਾਸ਼ ਸ਼ਰਮਾ ਆਦਿ ਰਾਜਸੀ ਨੇਤਾਵਾਂ ਤੋਂ ਇਲਾਵਾ ਇਲਾਕੇ ਦੇ ਸਰਪੰਚਾਂ/ਪੰਚਾਂ ਨੇ ਹਿੱਸਾ ਲਿਆ। ਸਮਾਗਮ ਵਿੱਚ ਪ੍ਰਮੁੱਖ ਤੌਰ 'ਤੇ ਬਾਬਾ ਭਰਭੂਰ ਦਾਸ ਜੀ ਡੇਰਾ ਮਲਕਾਣਾ ਅਤੇ ਪ੍ਰਧਾਨ ਉਦਾਸੀਨ ਸੰਤ ਸਮਾਜ, ਬਾਬਾ ਸਿਵਾ ਨੰਦ ਜੀ ਕੋਇਲ ਵਾਲੇ, ਮਹੰਤ ਹਰਚਰਨ ਸਿੰਘ ਨਿਰਮਲੇ, ਸਰਵਣ ਦਾਸ ਫ਼ਿਰੋਜਪੁਰ, ਪ੍ਰਤਿੱਗਿਆ ਨੰਦ ਰਾਮਪੁਰਾ, ਗੁਰਬਚਨ ਦਾਸ ਕੋਟੜਾ, ਸਰਵਣ ਦਾਸ ਜੋਧਪੂਰ, ਗੁਰਸ਼ਰਨ ਦਾਸ ਮਹਿਮਾ ਭਗਵਾਨਾ, ਸੰਤ ਭੂਰਾ ਦਾਸ ਸੰਗਰੀਆ (ਰਾਜਸਥਾਨ), ਕਰਤਾਰ ਦਾਸ ਜਲੰਧਰ, ਅਰਜੁਨ ਮੁਨੀ ਬੁਰਜ ਮਹਿਮਾ, ਪੰਚਮ ਦਾਸ ਜੇਠੂਕੇ, ਬੁੱਧ ਗਿਰੀ ਅਤੇ ਲਾਲ ਗਿਰੀ ਜੀ ਡੇਰਾ ਪਿੰਡ ਭੋਖੜਾ, ਕਲਿਆਣ ਦਾਸ, ਬਾਬਾ ਨਿੱਕੂ ਰਾਮ ਮਲੂਕਾ, ਹਰਜਿੰਦਰ ਦਾਸ ਕੋਠਾ ਗੁਰੂ, ਸਾਧੂ ਨਾਥ ਕੋਟਸ਼ਮੀਰ, ਲਛਮਣ ਦਾਸ ਮੁਕਤਸਰ ਸਾਹਿਬ, ਗੁਰਸ਼ਰਨ ਦਾਸ ਬਾਲੋਕੇ ਆਦਿ ਸੰਤ ਮਹਾਂਪੁਰਖ ਸ਼ਾਮਲ ਹੋਏ। ਬਰਸ਼ੀ ਮੌਕੇ ਕਰਮ ਸਿੰਘ ਪ੍ਰਦੇਸੀ ਤੇ ਗੁਰਦੇਵ ਸਿੰਘ ਸ਼ੌਂਕੀ ਦੇ ਢਾਡੀ ਜਥੇ ਵਲੋਂ ਢਾਡੀ ਬਾਰਾਂ ਪੇਸ਼ ਕੀਤੀਆਂ ਗਈਆਂ। ਬਰਸ਼ੀ ਸਮਾਗਮ ਵਿੱਚ ਵੱਡੀ ਪੱਧਰ ਤੇ ਇਲਾਕੇ ਦੇ ਸ਼ਰਧਾਲੂਆਂ ਨੇ ਹਿੱਸਾ ਲਿਆ।