ਸ੍ਰੀ. ਹੀਰਾ ਲਾਲ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ
ਫ਼ਿਰੋਜ਼ਪੁਰ 31 ਅਗਸਤ 2020
ਜ਼ਿਲ੍ਹਾ ਲੋਕ ਸੰਪਰਕ ਦਫਤਰ ਦੇ ਕਰਮਚਾਰੀ ਸ੍ਰੀ. ਹੀਰਾ ਲਾਲ ਨੂੰ ਦਫਤਰ ਦੇ ਸਮੂਹ ਸਟਾਫ ਵੱਲੋਂ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ੍ਰ. ਅਮਰੀਕ ਸਿੰਘ ਅਤੇ ਸਹਾਇਕ ਲੋਕ ਸੰਪਰਕ ਅਫਸਰ ਸਮੇਤ ਸਮੂਹ ਦਫਤਰੀ ਸਟਾਫ ਨੇ ਸ੍ਰੀ.ਹੀਰਾ ਲਾਲ ਨੂੰ ਸੇਵਾ ਮੁਕਤੀ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ 39 ਸਾਲ ਦੇ ਕਾਰਜਕਾਲ ਦੌਰਾਨ ਆਪਣੀ ਡਿਊਟੀ ਤੇ ਬੜੀ ਲਗਨ ਤੇ ਮਿਹਨਤ ਨਾਲ ਕੰਮ ਹੀ ਨਹੀਂ ਕੀਤਾ ਸਗੋਂ ਸਾਰੇ ਮੁਲਾਜ਼ਮਾਂ ਨਾਲ ਭਾਈਚਾਰਕ ਸਾਂਝ ਵੀ ਬਣਾ ਕੇ ਰੱਖੀ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਸ੍ਰੀ. ਹੀਰਾ ਲਾਲ ਇੱਕ ਵਧੀਆ ਸੁਭਾਅ ਦੇ ਅਤੇ ਟਾਈਮ ਦੇ ਪਾਬੰਦ ਵਿਅਕਤੀ ਸਨ ਤੇ ਹਮੇਸਾ ਦਫਤਰੀ ਸਟਾਫ ਨੂੰ ਕੰਮ ਵਿੱਚ ਮਦਦ ਕਰਦੇ ਸਨ। ਦਫਤਰ ਦੇ ਉੱਚ ਅਧਿਕਾਰੀਆਂ ਸਮੇਤ ਸਮੂਹ ਸਟਾਫ ਵੱਲੋਂ ਇਸ ਮੌਕੇ ਸ੍ਰੀ. ਹੀਰਾ ਲਾਲ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੀਨੀ. ਸਹਾਇਕ ਜੁਨਿੰਦਰ ਜੋਸੀ, ਜੂਨੀ. ਸਹਾਇਕ ਸੁਰਿੰਦਰ ਕੁਮਾਰ, ਸਟੈਨੋ ਪਰਦੀਪ ਸਿੰਘ, ਕੋਨਿਕ ਚਾਵਲਾ ਕਲਰਕ, ਸੁਰਿੰਦਰ ਸਰਮਾ, ਹਰਪ੍ਰੀਤ ਸਿੰਘ, ਤਰਨਜੀਤ ਕੌਰ ਅਤੇ ਬਲਕਾਰ ਸਿੰਘ ਵੀ ਹਾਜ਼ਰ ਸਨ।