ਸ੍ਰੀ ਬਾਲ ਗੋਪਾਲ ਗਉ ਸੇਵਾ ਸੋਸਾਇਟੀ ਵੱਲੋਂ ਸ੍ਰੀ ਗੋਪਾਲ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵੱਲੋਂ ਗਾਏ ਗਏ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਜਨਾਂ ਦਾ ਖੂਬ ਆਨੰਦ ਮਾਣਿਆ
ਸ੍ਰੀ ਬਾਲ ਗੋਪਾਲ ਗਉ ਸੇਵਾ ਸੋਸਾਇਟੀ ਵੱਲੋਂ ਸ੍ਰੀ ਗੋਪਾਲ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵੱਲੋਂ ਗਾਏ ਗਏ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਜਨਾਂ ਦਾ ਖੂਬ ਆਨੰਦ ਮਾਣਿਆ
ਫਿਰੋਜਪੁਰ 10 ਨਵੰਬਰ, 2024: ਸ਼੍ਰੀ ਬਾਲ ਗੋਪਾਲ ਗਊ ਸੇਵਾ ਸੁਸਇਟੀ ਦੁਆਰਾ ਚਲਾਈ ਜਾ ਰਹੀ ਗਊਸ਼ਾਲਾ ਵਿਖੇ ਭਗਤੀ ਭਜਨ ਗਰੁੱਪ ਵੱਲੋਂ ਗਊਸ਼ਾਲਾ ਵਿਖੇ ਸ਼੍ਰੀ ਗੋਪਾਲ ਅਸ਼ਟਮੀ ਦਾ ਮਹਾਂ ਪਰਵ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸ਼੍ਰੀ ਧਰਮਪਾਲ ਬਾਂਸਲ (ਸੰਸਥਾਪਕ ਭਗਤੀ ਭਜਨ ਗਰੁੱਪ ਚੈਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਵੱਲੋਂ ਭਜਨ
ਗਾਇਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ । ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਗਣੇਸ਼ ਵੰਧਨਾ ਨਾਲ ਕੀਤੀ ਗਈ। ਉਪਰੰਤ ਭਗਵਾਨ ਸ਼੍ਰੀ
ਕ੍ਰਿਸ਼ਨ ਜੀ ਦੇ ਭਜਨ ਗਾਇਨ ਕੀਤੇ ਗਏ। ਜਿੰਨਾ ਦਾ ਸਾਰੀ ਸੰਗਤ ਵੱਲੋਂ ਖੂਬ ਆਨੰਦ ਮਾਣਿਆ ਗਿਆ। ਸ਼੍ਰੀ ਧਰਮਪਾਲ ਬਾਂਸਲ ਵੱਲੋ “ਮੇਰਾ ਸ਼ਾਮ ਦੀਵਾਨਾ ਹੈ ਉਸਰਾਧਾ ਰਾਣੀ ਕਾ” ਅਤੇ “ਇਸ ਪਾਪੀ ਜੁਗ ਮੇ ਗਾਊ ਮਾਤਾ ਦਾ ਕੋਈ-ਕੋਈ ਰਖਵਾਲਾ ਹੈ” ਆਦਿ ਭਜਨ ਵੀ ਗਾਇਨ ਕੀਤੇ ਗਏ ਅਤੇ ਇਸ ਸਮੇ ਮਿਊਜਿਕ ਡਾਇਰੈਕਟਰ ਗੌਰਵ ਅਨਮੋਲ ਵੱਲੋ ਮਿਊਜਿਕ ਦਿੱਤਾ ਗਿਆ। ਸ਼੍ਰੀ ਧਰਮਪਾਲ ਬਾਸਲ ਵੱਲੋਂ ਸਾਰੀ ਸੰਗਤ ਨੂੰ ਦੱਸਿਆ ਗਿਆ ਕਿ ਸ਼੍ਰੀ ਕ੍ਰਿਸ਼ਨ ਜੀ ਨੂੰ ਗਊਆ ਚਰਾਊਣ ਦਾ ਦਾਇਤਵ ਪ੍ਰਾਪਤ ਹੋਇਆ ਸੀ। ਜੋ ਕਿ 5 ਸਾਲ ਦੀ ਵਿਵਸਥਾ ਤੋ ਬਾਅਦ ਪ੍ਰਾਪਤ ਹੋਇਆ ਸੀ । ਅਤੇ ਉਹਨਾ ਵੱਲੋ
ਸਾਰੀਆਂ ਹੀ ਗਊਆ ਦੇ ਨਾਮ ਰੱਖੇ ਗਏ ਸਨ। ਅੱਜ ਦੇ ਇਸ ਕਾਤ੍ਰਿਕ ਮਾਸ ਦੀ ਸ਼ੁਕਲਪਕਸ਼ ਦੀ ਅਸ਼ਟਮੀ ਨੂੰ ਨੰਦਬਾਬਾ ਜੀ ਵੱਲੋ ਇਹ ਜਿੰਮੇਵਾਰੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ 6 ਸਾਲ ਦੀ ਉਮਰ ਵਿੱਚ ਸੌਪੀ ਗਈ । ਇਸ ਦਿਨ ਨੂੰ ਗੋਪਾਲ ਅਸ਼ਟਮੀ ਦੇ ਰੂਪ ਵਿੱਚ ਮਨਾਇਆ ਜਾਦਾ ਹੈ।
ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋ ਦੱਸਿਆ ਗਿਆ ਕਿ ਘਰਾ ਵਿੱਚ ਮਹਿੰਗੇ ਕੁੱਤੇ, ਬਿੱਲੀਆ ਤੇ ਖਰਚਾ ਕਰਨ ਦੀ ਬਜਾਏ ਸਾਨੂੰ ਗਊਆ ਦੀ ਸੇਵਾ ਤੇ ਖਰਚਾ ਕਰਨਾ ਚਾਹੀਦਾ ਹੈ। ਸਨਾਤਨ ਧਰਮ ਵਿੱਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ।ਇਸ ਪ੍ਰੋਗਰਾਮ ਵਿੱਚ ਮੁੱਖ
ਮਹਿਮਾਨ ਦੇ ਤੌਰ ਤੇ ਡਾਂ. ਅਨਿਰੁਧ ਗੁਪਤਾ (CEO ਡੀ.ਸੀ ਐਮ ਗਰੁੱਪ ਆਫ ਸਕੂਲਜ) ਆਏ। ਪੰਡਿਤ ਪੁਨੀਤ ਪ੍ਰਿਆਸ ਵੱਲੋਂ ਗਊ ਉਪਚਾਰ ਕੇਂਦਰ ਲਈ ਵੈਟਨਰੀ ਐਂਬੂਲੈਂਸ ਵੈਨ ਦੀ ਮੰਗ ਕੀਤੀ ਜਿਸ ਨੂੰ ਉਹਨਾਂ ਨੇ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ।
ਇਸ ਪ੍ਰੋਗਰਾਮ ਵਿੱਚ ਸੈਂਕੜਿਆਂ ਦੇ ਕਰੀਬ ਲੋਕ ਹਾਜਿਰ ਹੋਏ। ਜਿਨਾ ਦੁਆਰਾ ਗਊ ਪੂਜਾ ਕੀਤੀ ਗਈ। ਸ਼੍ਰੀ ਬਾਲ ਗੋਪਾਲ ਗਊ ਸੇਵਾ ਸੁਸਾਇਟੀ ਦੇ
ਚੈਅਰਮੈਨ ਪੰਡਿਤ ਅਸ਼ਵਨੀ ਦੇਵਗਨ ਅਤੇ ਸੰਸਥਾਪਕ ਰੋਹਿਤ ਦੇਵਗਨ ਜਨਰਲ ਸੈਕਰੇਟਰੀ ਸੁਧੀਰ ਸ਼ਰਮਾ ਐਡਵੋਕੇਟ ਗੌਰਵ ਧਵਨ ਵਰੁਣਕੁਮਾਰ ਅਨਿਲ ਸ਼ਰਮਾ ਵਿਸ਼ਾਲ ਧਵਨ ਰਿਤਿਕ ਲਵਿਸ਼ ਵੱਲੋਂ ਦਾਨੀ ਸੱਜਣਾ ਅਤੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ ਵੀ ਦਿੱਤੇ ਗਏ। ਇਸ ਤੋ ਬਾਅਦ ਅਟੁੱਟ ਲੰਗਰ ਵਰਤਾਇਆ ਗਿਆ