ਸ੍ਰੀ ਕਮਲ ਸ਼ਰਮਾ ਤੇ ਡਿਪਟੀ ਕਮਿਸ਼ਨਰ ਨੇ ਲੋੜਵੰਦ ਵਿਦਿਆਰਥੀਆਂ ਨੂੰ ਗਰਮ ਜਰਸੀਆਂ ਵੰਡੀਆਂ
ਫਿਰੋਜ਼ਪੁਰ 18 ਦਸੰਬਰ 2015(ਏ.ਸੀ.ਚਾਵਲਾ) ਜ਼ਿਲ•ਾ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦੇ ਵਿਸ਼ੇਸ਼ ਲੋੜ•ਾ ਵਾਲੇ 3700 ਦੇ ਕਰੀਬ ਵਿਦਿਆਰਥੀਆਂ ਨੂੰ ਜ਼ਿਲ•ਾ ਪ੍ਰਸ਼ਾਸਨ ਅਤੇ ਜ਼ਿਲ•ਾ ਰੈਡ ਕਰਾਸ ਸ਼ਾਖਾ ਫਿਰੋਜਪੁਰ ਵੱਲੋਂ ਸਰਦੀ ਦੇ ਮੌਸਮ ਨੂੰ ਵੇਖਦੇ ਹੋਏ ਜਰਸੀਆਂ ਮੁਹੱਈਆ ਕਰਵਾਈ ਜਾ ਰਹੀਆਂ ਹਨ , ਜਿਸ ਦੀ ਸ਼ੁਰੂਆਤ ਸ੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ ਅਤੇ ਇੰਜੀ.ਡੀ.ਪੀ.ਐਸ.ਖਰਬੰਦਾ ਡਿਪਟੀ ਕਮਿਸ਼ਨਰ ਫਿਰੋਜਪੁਰ ਨੇ ਅੱਜ ਸਰਕਾਰੀ ਮਾਡਲ ਪ੍ਰਾਇਮਰੀ ਸਕੂਲ ਨਜ਼ਦੀਕ ਰੇਲਵੇ ਪੁਲ ਫਿਰੋਜ਼ਪੁਰ ਵਿਚ ਵੱਖ ਵੱਖ ਸਰਕਾਰੀ ਸਕੂਲਾਂ ਦੇ ਵਿਸ਼ੇਸ਼ ਲੋੜ•ਾ ਵਾਲੇ ਵਿਦਿਆਰਥੀਆਂ ਨੂੰ ਗਰਮ ਜਰਸੀਆਂ ਦੇ ਕੇ ਕੀਤੀ। ਇਸ ਮੌਕੇ ਸ੍ਰੀ ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ ਵੱਲੋਂ ਇਨ•ਾਂ ਲੋੜਵੰਦ ਵਿਦਿਆਰਥੀਆਂ ਦੀ ਜ਼ਰੂਰਤਾਂ ਪੂਰੀਆਂ ਕੀਤੀ ਜਾਣਗੀਆਂ। ਇਸ ਮੌਕੇ ਸ. ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਸ੍ਰੀ ਸੁਨੀਲ ਸ਼ਰਮਾ ਜਿਲ•ਾ ਖੇਡ ਅਫਸਰ,ਸਕੱਤਰ ਰੈਡ ਕਰਾਸ ਸ੍ਰੀ ਅਸ਼ੋਕ ਬਹਿਲ, ਸ.ਪ੍ਰਗਟ ਸਿੰਘ ਬਰਾੜ, ਓਮ ਪ੍ਰਕਾਸ਼, ਮੈਂਬਰ ਰੈਡ ਕਰਾਸ ਸ੍ਰੀ ਹਰੀਸ਼ ਮੋਂਗਾ, ਸ੍ਰੀ ਏ.ਸੀ.ਚਾਵਲਾ, ਸ੍ਰੀ ਮਹਿੰਦਰ ਪਾਲ ਬਜਾਜ ਸਮੇਤ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜਰ ਸਨ।