ਸ੍ਰੀ.ਐਸ.ਐਨ ਸ਼ਰਮਾ ਵੱਲੋ 21 ਜੂਨ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਯੋਗਾ ਦਿਵਸ ਅਤੇ ਯੁਵਾ ਸੰਮੇਲਣ ਦੀਆਂ ਤਿਆਰੀਆਂ ਦਾ ਲਿਆ ਗਿਆ ਜਾਇਜ਼ਾ
ਫਿਰੋਜ਼ਪੁਰ 18 ਜੂਨ (ਏ.ਸੀ.ਚਾਵਲਾ) ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ• ਦੇ ਮੰਡਲ ਨਿਰਦੇਸ਼ਕ ਸ੍ਰੀ.ਐਸ.ਐਨ ਸ਼ਰਮਾ ਨੇ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਦਾ ਦੌਰਾ ਕੀਤਾ ਇਸ ਦਾ ਮੁੱਖ ਉਦੇਸ਼ 21 ਜੂਨ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਿਹੇ ਗੁਆਂਢ ਯੁਵਾ ਸੰਸਦ ਦਾ ਨਿਰੀਖਣ ਕਰਨ ਅਤੇ 21 ਜੂਨ ਮਨਾਏ ਜਾਣ ਵਾਲੇ ਯੋਗਾ ਦਿਵਸ ਬਾਰੇ ਅਤੇ ਇਸ ਮੌਕੇ ਆਯੋਜਿਤ ਕੀਤੇ ਜਾਣ ਵਾਲੇ ਸੈਮੀਨਾਰ ਅਤੇ ਜਿਲ•ਾ ਯੁਵਾ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ। ਇਸ ਮੌਕੇ ਨਹਿਰੂ ਯੂਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ• ਦੇ ਮੰਡਲ ਨਿਰਦੇਸ਼ਕ ਸ੍ਰੀ.ਐਸ.ਐਨ ਸ਼ਰਮਾ ਨੇ ਇੱਕ ਵਿਸ਼ੇਸ਼ ਮੀਟਿੰਗ ਪੀ.ਡਬਲਯੂ.ਡੀ ਰੈਸਟ ਹਾਊਸ ਫਿਰੋਜ਼ਪੁਰ ਵਿਖੇ ਜਿਲ•ਾ ਯੁਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ੍ਰ.ਸਰਬਜੀਤ ਸਿੰਘ ਬੇਦੀ, ਡਾ.ਗੁਰਨਾਮ ਸਿੰਘ ਜਿਲ•ਾ ਕੋਆਰਡੀਨੇਟਰ, ਡਾ.ਅਰਮਿੰਦਰ ਸਿੰਘ ਜਿਲ•ਾ ਪ੍ਰਧਾਨ, ਸ੍ਰੀ ਦੀਨ ਦਿਆਲ ਪ੍ਰਧਾਨ ਫਿਰੋਜ਼ਪੁਰ ਛਾਉਣੀ, ਭਾਰਤ ਸਵੈ ਅਭਿਮਾਨ ਟਰੱਸਟ, ਸ੍ਰੀ ਸੁਧੀਰ ਕੁਮਾਰ ਯੁਵਾ ਪ੍ਰਤੀਨਿਧੀ, ਸ੍ਰੀ ਦੀਪਕ ਸਲੂਜਾ ਪ੍ਰਧਾਨ ਜਿਲ•ਾ ਪਤੰਜਲੀ ਯੋਗ ਸੰਮਤੀ ਫਿਰੋਜ਼ਪੁਰ ਅਤੇ ਸ੍ਰੀ ਮਨਮੋਹਨ ਸ਼ਾਸਤਰੀ ਨਾਲ ਕੀਤੀ ਗਈ। ਮੀਟਿੰਗ ਦੌਰਾਨ 21 ਜੂਨ ਨੂੰ ਕਰਵਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਪ੍ਰੋਗਰਾਮ ਸੰਬੰਧੀ ਰੂਪ ਰੇਖਾ ਬਾਰੇ ਚਰਚਾ ਕੀਤੀ ਅਤੇ ਇਸ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ•ਾਂ ਕਿਹਾ ਕਿ ਮੈਨੂੰ ਪੂਰਨ ਆਸ ਹੈ ਕਿ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਸਵੈਅਭਿਮਾਨ ਟਰੱਸਟ ਅਤੇ ਪਤੰਜਲੀ ਯੋਗ ਸਮਿਤੀ ਸਾਂਝੇ ਯਤਨਾਂ ਸਦਕਾ ਇਹ ਪ੍ਰੋਗਰਾਮ ਬਹੁਤ ਵੱਡੇ ਪੱਧਰ ਤੇ ਸਫਲਤਾ ਨਾਲ ਨੇਪਰੇ ਚਾੜੇਗੀ। ਇਸ ਮੌਕੇ ਉਨ•ਾਂ ਪ੍ਰੋਗਰਾਮ ਸਬੰਧੀ ਸੱਦਾ ਪੱਤਰ ਅਤੇ ਯੋਗ ਕਲੰਡਰ ਅਤੇ ਸਬੰਧਤ ਪ੍ਰਦਰਸ਼ਨੀ ਤੇ ਸਮੱਗਰੀ ਨੂੰ ਰਲੀਜ਼ ਕੀਤਾ। ਇਸ ਮੌਕੇ ਸ੍ਰ.ਸਰਬਜੀਤ ਸਿੰਘ ਬੇਦੀ ਜਿਲ•ਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਅਤੇ ਡਾ.ਅਰਮਿੰਦਰ ਸਿੰਘ ਜਿਲ•ਾ ਪ੍ਰਧਾਨ ਬੀ.ਐਸ.ਟੀ ਫਿਰੋਜ਼ਪੁਰ ਨੇ ਇਸ ਯੋਗ ਦਿਵਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ.ਕਮਲ ਸ਼ਰਮਾ ਹੋਣਗੇ। ਇਹ ਪ੍ਰੋਗਰਾਮ ਦੌਰਾਨ ਯੋਗ ਤੋ ਇਲਾਵਾ ਸੈਮੀਨਾਰ, ਯੁਵਾ ਸੰਮੇਲਨ ਅਤੇ ਯੁਵਾ ਕ੍ਰਿਤੀ ਦਾ ਆਯੋਜਨ ਕੀਤਾ ਜਾਵੇਗਾ। ਪ੍ਰੋਗਰਾਮ ਦੌਰਾਨ ਵੱਖ-ਵੱਖ ਮਾਹਿਰਾ ਵੱਲੋਂ ਯੋਗ, ਨਸ਼ੇ, ਭਰੂਣ ਹੱਤਿਆ, ਵਾਤਾਵਰਨ, ਸਿੱਖਿਆ ਦਾ ਵਿਕਾਸ ਆਦਿ ਵਿਸ਼ਿਆਂ ਤੇ ਚਰਚਾ ਕੀਤੀ ਜਾਵੇਗੀ। ਇਸ ਮੌਕੇ ਸ੍ਰੀ.ਐਸ.ਐਨ ਸ਼ਰਮਾ ਨੇ ਪ੍ਰੋਗਰਾਮਾਂ ਦਾ ਜਾਇਜ਼ਾ ਲੈਣ ਤੋ ਇਲਾਵਾ ਗੁਰੂ ਨਾਨਕ ਦੇਵ ਯੂਥ ਕਲੱਬ ਪਿੰਡ ਝੰਜੀਆਂ ਦਾ ਦੌਰਾ ਵੀ ਕੀਤਾ ਅਤੇ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਵੀ ਕੀਤੀ ਅਤੇ ਉਨ•ਾਂ ਨੇ 21 ਜੂਨ ਦੇ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਚਰਚਾ ਕੀਤੀ।