ਸੈਂਕੜੇ ਹੀ ਸਿੱਖਿਆ ਪ੍ਰੋਵਾਈਡਰ ਅਧਿਆਪਕ ਪੁਲਸ ਪ੍ਰਸ਼ਾਸਨ ਵਲੋਂ ਕੀਤੇ ਗਏ ਗ੍ਰਿਫਤਾਰ
ਫਿਰੋਜ਼ਪੁਰ 22 ਮਾਰਚ (ਏ. ਸੀ. ਚਾਵਲਾ) : ਸਿੱਖਿਆ ਪ੍ਰੋਵਾਈਡਰ ਯੂਨੀਅਨ ਦੀ ਮੀਟਿੰਗ ਦਾਣਾ ਮੰਡੀ ਫਿਰੋਜ਼ਪੁਰ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਜ਼ਿਲ•ਾ ਪ੍ਰਧਾਨ ਜਸਬੀਰ ਸਿੰਘ ਨੇ ਕੀਤੀ। ਪ੍ਰਧਾਨ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰ ਅਧਿਆਪਕ ਜੋ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 10 ਸਾਲਾਂ ਤੋਂ ਪੜ•ਾ ਰਹੇ ਹਨ, ਇਨ•ਾਂ ਦੀ ਤਨਖਾਹ ਮਹਿਜ਼ 7500 ਤੋਂ 9000 ਰੁਪਏ ਹੈ, ਜੋ ਕਿ ਬਹੁਤ ਘੱਟ ਹੈ। ਪੰਜਾਬ ਸਰਕਾਰ ਅੱਗੇ ਇਕੋਂ ਇਕ ਮੰਗ ਤੇ ਸੰਘਰਸ਼ ਕਰ ਰਹੇ ਹਨ ਕਿ ਪੰਜਾਬ ਸਰਕਾਰ ਸਿੱਖਿਆ ਪ੍ਰੋਵਾਈਡਰਾਂ ਨੂੰ ਰੈਗੂਲਰ ਕਰੇ। ਸਿੱਖਿਆ ਪ੍ਰੋਵਾਈਡਰਾਂ ਨੇ 23 ਮਾਰਚ ਨੂੰ ਕਾਲੀਆਂ ਝੰਡੀਆਂ ਮੰਤਰੀਆਂ ਨੂੰ ਵਿਖਾਉਣ ਦਾ ਪ੍ਰੋਗਰਾਮ ਉਲੀਕਿਆ ਸੀ, ਪੰਜਾਬ ਸਰਕਾਰ ਨੇ ਸਿੱਖਿਆ ਪ੍ਰੋਵਾਈਡਰਾਂ ਨੂੰ ਸਮਾਂ ਨਾ ਦੇ ਕੇ ਅਤੇ ਪੈਨਲ ਮੀਟਿੰਗ ਨਾ ਕਰਕੇ ਕੋਝਾ ਮਜ਼ਾਕ ਕੀਤਾ ਹੈ। ਪੰਜਾਬ ਸਰਕਾਰ ਨੇ ਨਾਦਰ ਫੁਰਮਨ ਪੁਲਸ ਨੂੰ ਦਿੱਤਾ ਹੈ ਕਿ ਇਨ•ਾਂ ਦੀ ਅਵਾਜ਼ ਨੂੰ ਦਬਾਉਣ ਲਈ ਇਸਤਰੀ ਅਧਿਆਪਕ ਅਤੇ ਮਰਦ ਅਧਿਆਪਕਾਂ ਨੂੰ ਕੱਲ ਰਾਤ ਤੋਂ ਹੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਘਰੇ ਨਹੀਂ ਮਿਲਦੇ ਉਨ•ਾਂ ਦੇ ਪਰਿਵਾਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਪੂਰੇ ਪੰਜਾਬ ਵਿਚ ਇਕ ਇਕ ਅਧਿਆਪਕ ਦੇ ਘਰ ਛਾਪੇ ਮਾਰੇ ਜਾ ਰਹੇ ਹਨ ਅਤੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਸੈਂਕੜੇ ਹੀ ਅਧਿਆਪਕ ਪੰਜਾਬ ਦੀਆਂ ਵੱਖ ਵੱਖ ਜੇਲ•ਾਂ ਵਿਚ ਗ੍ਰਿਫਤਾਰ ਕਰ ਲਏ ਗਏ ਹਨ। ਇਸਤਰੀ ਅਧਿਆਪਕਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਅਤੇ ਬੀ. ਜੇ. ਪੀ. ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਰੈਗੂਲਰ ਕਰਨ ਦਾ ਵਾਅਦਾ ਪੂਰਾ ਨਾ ਕੀਤਾ ਅਤੇ ਜੋ ਪੂਰੇ ਸੂਬੇ ਵਿਚ ਗ੍ਰਿਫਤਾਰ ਸਾਥੀ ਨਾ ਛੱਡੇ ਗਏ ਤਾਂ ਜ਼ਿਲਿ•ਆਂ ਵਿਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਫਿਰੋਜ਼ਪੁਰ ਵਿਚ ਗ੍ਰਿਫਤਾਰ ਪਵਨ ਕੁਮਾਰ ਮਮਦੋਟ, ਕਮਲਾ ਰਾਣੀ ਮੱਖੂ, ਗੁਰਮੀਤ ਕੌਰ ਮੱਖੂ, ਸੁਖਵਿੰਦਰ ਕੌਰ ਮੱਖੂ, ਸੰਗਰੂਰ ਤੋਂ ਸੁਖਚੈਨ, ਦਮਨ ਬਲਾਕ ਸੁਨਾਮ ਤੋਂ, ਗੁਰਪ੍ਰੀਤ ਮਾਨਸਾ, ਗੁਰਪ੍ਰੀਤ, ਫਾਜ਼ਿਲਕਾ ਤੋਂ ਜਿੰਦਰ ਪਾਇਲਟ, ਅਮਨਦੀਪ ਲਹਿਰਾਗਾਗਾ, ਗੁਰਪ੍ਰੀਤ ਜਲੰਧਰ, ਮਨਜੀਤ ਸਿੰਘ ਲੁਧਿਆਣਾ, ਸੁਖਪਾਲ ਸਿੰਘ ਧਰਮਕੋਟ, ਤਜਿੰਦਰ ਸਿੰਘ, ਜਗਪ੍ਰੀਤ ਸਿੰਘ ਕੇਲਾ ਮੋਗਾ, 100 ਅਧਿਆਪਕ ਜਲੰਧਰ ਅਤੇ ਕਾਫੀ ਅਧਿਆਪਕ ਨਵੇਂ ਸ਼ਹਿਰ ਤੋਂ ਗ੍ਰਿਫਤਾਰ ਕੀਤੇ ਗਏ ਹਨ। ਮੀਟਿੰਗ ਵਿਚ ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਜਗਸੀਰ ਸਿੰਘ, ਅਮਰਜੀਤ ਸਿੰਘ, ਅਨਵਰ, ਅਸ਼ੋਕ ਕੁਮਾਰ, ਗੁਰਮੀਤ ਸਿੰਘ, ਸਰਬਜੀਤ ਸਿੰਘ ਆਦਿ ਅਧਿਆਪਕ ਹਾਜ਼ਰ ਸਨ।