ਸੂਬੇ ਅੰਦਰ ਅਮਨ ਸਾਂਤੀ ਲਈ ਗਠਜੋੜ ਸਰਕਾਰ ਜ਼ਰੂਰੀ: ਜਿਆਣੀ
ਫਾਜ਼ਿਲਕਾ, 31 ਜਨਵਰੀ (ਵਿਨੀਤ ਅਰੋੜਾ): ਇਲਾਕੇ ਦੇ ਵਿਧਾਇਕ ਤੇ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਵੱਲੋਂ ਅੱਜ ਇਲਾਕੇ ਦੇ ਸਰਹੱਦੀ ਪਿੰਡਾਂ ਦੋਨਾ ਨਾਨਕਾ, ਤੇਜਾ ਰੁਹੇਲਾ, ਮੁਹਾਰ ਜਮਸ਼ੇਰ, ਦੋਨਾ ਸਕੰਦਰੀ, ਮੌਜ਼ਮ, ਗੱਟੀ ਨੰਬਰ ਇੱਕ, ਕਾਵਾਂ ਵਾਲੀ, ਗੁਦੜ ਭੈਣੀ ਆਦਿ ਪਿੰਡਾਂ ਵਿਚ ਚੋਣ ਰੈਲੀਆਂ ਕੀਤੀਆਂ ਗਈਆਂ।
ਪਿੰਡਾਂ ਦੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਸਰਹੱਦ ਤੇ ਵੱਸੇ ਹੋਣ ਕਾਰਨ ਇਲਾਕੇ ਵਿਚ ਲੋਕਾਂ ਦਾ ਪੂਰਨ ਵਿਕਾਸ ਨਹੀਂ ਹੋਇਆ ਸੀ। ਪਰ ਪਿਛਲੇ 10 ਵਰਿ•ਆਂ ਤੋਂ ਲੋਕਾਂ ਨੇ ਅਕਾਲੀ ਭਾਜਪਾ ਸਰਕਾਰ ਤੇ ਵਿਸ਼ਵਾਸ ਕਰਕੇ ਸੱਤਾ ਦਿੱਤੀ ਹੈ ਇਲਾਕਾ ਤਰੱਕੀਸ਼ੀਲ ਹੋ ਗਿਆ ਹੈ। ਅੱਜ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਜੋ ਕਿ ਤਾਰ ਦੇ ਪਾਰ ਵੱਸਿਆ ਹੋਇਆ ਹੈ ਦੇ ਲੋਕਾਂ ਨੂੰ ਆਉਣ ਲਈ ਪੱਕਾ ਪੁੱਲ ਗਠਜੋੜ ਸਰਕਾਰ ਦੀ ਦੇਣ ਹੈ। ਪਿੰਡਾਂ ਵਿਚ ਪੀਣ ਲਈ ਸਾਫ਼ ਪਾਣੀ, ਸਿਹਤ ਲਈ ਡਿਸਪੈਂਸਰੀਆਂ, ਸਿੱਖਿਆ ਲਈ ਸਕੂਲ, ਗੰਦੇਪਾਣੀ ਦੀ ਨਿਕਾਸੀ ਲਈ ਨਾਲੀਆਂ ਵੀ ਅਕਾਲੀ ਭਾਜਪਾ ਸਰਕਾਰ ਨੇ ਬਣਵਾਈਆਂ ਹਨ। ਉਨ•ਾਂ ਨਾਲ ਹੀ ਕਿਹਾ ਕਿ ਅੱਜ ਦਿੱਲੀ ਦੀ ਆਮ ਪਾਰਟੀ ਪੰਜਾਬੀਆਂ ਨੂੰ ਚੋਰ ਬੋਲਕੇ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਫਿਰ ਵੀ ਜੇਕਰ ਪੰਜਾਬੀਆਂ ਨੇ ਫਿਰ ਤੋਂ ਅੱਤਵਾਦ ਦਾ ਸੰਤਾਪ ਨਹੀਂ ਝੱਲਣਾ ਤਾਂ ਜ਼ਰੂਰੀ ਹੈ ਕਿ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਾਈ ਜਾਵੇ। ਉਨ•ਾਂ ਪੰਜਾਬ ਦੀ ਅਮਨ ਸ਼ਾਂਤੀ ਲਈ ਵਿਰੋਧੀ ਪਾਰਟੀਆਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਸੁਚੇਤ ਰਹਿਣ ਦੀ ਅਪੀਲ ਕੀਤੀ। ਸੁਰਜੀਤ ਜਿਆਣੀ ਨੇ ਕਿਹਾ ਕਿ ਹੁਣ ਸਾਫ਼ ਹੋ ਗਿਆ ਹੈ ਕਿ ਆਪ ਦੇ ਗਰਮ ਖਿਆਲੀਆਂ ਨਾਲ ਨੇੜਲੇ ਸਬੰਧ ਹਨ ਤੇ ਉਹ ਆਪ ਦੇ ਸਹਾਰੇ ਫਿਰ ਤੋਂ ਪੰਜਾਬ ਅੰਦਰ ਮਾਹੋਲ ਖਰਾਬ ਕਰਨਾ ਚਾਹੁੰਦੇ ਹਨ। ਉਨ•ਾਂ ਕਾਂਗਰਸ ਪਾਰਟੀ ਦੇ ਸਬੰਧੀ ਬੋਲਦਿਆਂ ਕਿਹਾ ਕਿ ਕਾਂਗਰਸ ਵੱਲੋਂ ਹਰ ਸਮੇਂ ਹਿੰਦੂ ਸਿੱਖ ਏਕਤਾ ਨੂੰ ਤੋੜ ਕੇ ਵੋਟਾਂ ਲੈਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਵਾਰ ਵੀ ਧਾਰਮਿਕ ਤੌਰ ਤੇ ਜਾਇਜ ਅਤੇ ਨਜਾਇਜ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਪਰ ਅਕਾਲੀ ਭਾਜਪਾ ਗਠਜੋੜ ਨਿਰੋਖ ਹਿੰਦੂ ਸਿੱਖ ਏਕਤਾ ਦੀ ਜਿੰਦਾ ਮਿਸਾਲ ਹੈ। ਉਨ•ਾਂ ਕਿਹਾ ਕਿ ਕਾਂਗਰਸ ਦੇ ਹੀ ਕੰਮ ਹਨ ਕਿ ਗੁਰੂ ਘਰਾਂ ਅੰਦਰ ਸਿਗਰਟਾਂ ਅਤੇ ਮੰਦਰਾਂ ਵਿਚ ਗਾਵਾਂ ਦਾ ਮਾਸ ਤੱਕ ਸੁਟਿਆ ਗਿਆ। ਉਨ•ਾਂ ਕਿਹਾ ਕਿ ਦੇਸ਼ ਦੇ ਸਭ ਤੋਂ ਬਜ਼ੁਰਗ ਅਤੇ ਸੀਨੀਅਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਜੁੱਤੀ ਸੁਟਣ ਵਾਲਾ ਹੋਰ ਕੋਈ ਨਹੀਂ ਬਲਕਿ ਆਪ ਦਾ ਹੀ ਵਰਕਰ ਹੈ ਅਤੇ ਉਸਦਾ ਇੱਕ ਭਰਾ ਪੰਜਾਬ ਦਾ ਪੰਥਕ ਆਗੂ ਹੈ। ਇਸਦੀ ਪੜ•ਤਾਲ ਤੋਂ ਇਹ ਵੀ ਪੱਤਾ ਲੱਗਿਆ ਹੈ ਕਿ ਇਸ ਘਟਨਾ ਨਾਲ ਕੁਝ ਬਾਹਰਲੇ ਲੋਕਾਂ ਦੇ ਵੀ ਹੱਥ ਜੁੜੇ ਹਨ ਅਤੇ ਇਹ ਇੱਕ ਸੋਚੀ ਸਮਝੀ ਸਾਜਿਸ ਦਾ ਨਤੀਜਾ ਹੈ। ਇਸ ਮੌਕੇ ਉਨ•ਾਂ ਨਾਲ ਵਿਨੋਦ ਜਾਂਗਿੜ, ਪਰਮਜੀਤ ਵੈਰੜ, ਅਸ਼ੋਕ ਜੈਰਥ, ਰਕੇਸ਼ ਧੂੜੀਆ, ਸੰਦੀਪ ਚਲਾਨਾ, ਵਿੱਕੀ ਬਜਾਜ, ਰਜਿੰਦਰ ਕੁਮਾਰ, ਕਮਲੇਸ ਚੁੱਘ, ਬਲਜੀਤ ਸਹੋਤਾ ਅਤੇ ਹੋਰ ਵਰਕਰ ਹਾਜ਼ਰ ਸਨ।