ਸੁਰਿੰਦਰ ਸਿੰਘ ਨੂੰ ਸੇਵਾ ਕੇਂਦਰ ਵਿਚੋਂ ਬਿਨਾ ਨੋਟਿਸ ਦਿੱਤੇ ਨੌਕਰੀ ਚੋ ਬਰਖਾਸਤ ਕਰਨ ਤੇ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਨੇ ਚਿੰਤਾ ਜਤਾਈ
ਤਫਸ਼ੀਸ਼ ਕਰਕੇ ਇਨਸਾਫ਼ ਦੀ ਮੰਗ ਕੀਤੀ
ਸੁਰਿੰਦਰ ਸਿੰਘ ਨੂੰ ਸੇਵਾ ਕੇਂਦਰ ਵਿਚੋਂ ਬਿਨਾ ਨੋਟਿਸ ਦਿੱਤੇ ਨੌਕਰੀ ਚੋ ਬਰਖਾਸਤ ਕਰਨ ਤੇ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਨੇ ਚਿੰਤਾ ਜਤਾਈ
ਤਫਸ਼ੀਸ਼ ਕਰਕੇ ਇਨਸਾਫ਼ ਦੀ ਮੰਗ ਕੀਤੀ
ਫਿਰੋਜ਼ਪੁਰ, ਜੁਲਾਈ 26, 2023: ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜਿਲਾ ਫਿਰੋਜਪੁਰ ਦੇ ਜੋਨ ਮਮਦੋਟ ਦੇ ਪਿੰਡ ਵਸਤੀ ਗੁਲਾਬ ਸਿੰਘ ਵਾਲੀ ਦੇ ਇਕਾਈ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਦਾ ਬੇਟਾ ਸੁਰਿੰਦਰ ਸਿੰਘ ਜੋ ਪਿੰਡ ਲੱਖਾ ਹਾਜੀ ਦੇ ਸੇਵਾ ਕੇਂਦਰ ਵਿਚ ਬਤੌਰ ਸੀਨੀਅਰ ਉਪਰੇਟਰ ਪਿਛਲੇ ਛੇ ਸਾਲ ਤੋ B.L.S(RAD STAND) ਕੰਪਨੀ ਦੇ ਅੰਡਰ ਕੰਮ ਕਰਦਾ ਸੀ। ਉਸਨੂੰ ਬਿਨਾ ਕਿਸੇ ਨੋਟਿਸ ਦਿੱਤੇ ਬਰਖਾਸਤ ਕਰਨ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਤੇ ਤਫਸ਼ਿਸ਼ ਕਰਕੇ ਇਨਸਾਫ਼ ਦੀ ਮੰਗ ਕੀਤੀ।
ਸੁਰਿੰਦਰ ਸਿੰਘ ਨੇ ਦੱਸਿਆ ਕਿ 15-02-2023 ਮੇਰੇ ਕੋਲ ਇਕ ਅਸਲਾ ਰੀਨਿਉ ਫਾਈਲ ਆਈ ਸੀ ਉਹ ਫਾਈਲ ਸੀਵਲ ਹਸਪਤਾਲ ਤੋ ਡੋਪ ਟੈਸਟ ਅਤੇ ਤਹਿਸੀਲਦਾਰ ਸਾਹਿਬ ਤੋ ਮਾਰਕ ਹੋ ਕੇ ਸੇਵਾ ਕੇਂਦਰ ਚ ਆਈ ਸੀ ਮੈ ਡੋਪ ਟੈਸਟ ਦੀ ਰਿਪੋਰਟ ਚੈੱਕ ਕਰਦੇ ਪੁਛਿਆ ਕੀ ਤੁਹਾਡੀ ਡੋਪ ਟੈਸਟ ਦੀ ਫੋਟੋ ਲਾਇਸੰਸ ਨਾਲ ਮੈਚ ਨਹੀ ਕਰਦੀ ਤਾ ਉਸ ਦੇ ਪਿਤਾ ਦਾ ਜਵਾਬ ਸੀ ਕਿ ਇਹ ਮੇਰਾ ਬੇਟਾ ਹੈ ਪਿਛਲੇ ਕੁਝ ਦਿਨਾ ਤੋ ਬਿਮਾਰ ਸੀ ਇਸ ਲਈ ਮੈਚ ਨਹੀ ਹੋ ਰਹੀ ਮੈ ਉਚ ਅਧਿਕਾਰੀਆ ਦੇ ਫਾਈਲ ਪਾਸ ਕਰਨ ਤੇ ਮੈ ਵੀ ਫਾਈਲ ਜਮਾ ਕਰ ਲਈ।
ਉਸ ਨੇ ਅੱਗੇ ਦੱਸਿਆ ਕਿ, ਹੁਣ ਮੈਨੂੰ ਮੇਰੀ ਕੰਪਨੀ ਨੇ ਬਿਨਾ ਨੋਟਿਸ ਦਿੱਤੇ ਨੌਕਰੀ ਤੋ ਕਢ ਦਿੱਤਾ ਹੈ ਮੈ ਪੰਜਾਬ ਸਰਕਾਰ ਤੋ ਮੰਗ ਕਰਦਾ ਹਾ ਕਿ ਤਫਤੀਸ਼ ਕਰ ਕੇ ਮੈਨੂੰ ਇਨਸਾਫ ਦਵਾਇਆ ਜਾਵੇ ਅਤੇ ਕੰਪਨੀ ਦੇ ਖਿਲਾਫ ਅਤੇ ਨਜਾਇਜ ਕੰਮ ਕਰਵਾਉਣ ਵਾਲੇ ਡੀ ਐਮ ਤੇ ਬਣਦੀ ਕਾਰਵਾਈ ਕੀਤੀ ਜਾਵੇ ।
ਇਸ ਮੌਕੇ ਤੇ ਜੋਨ ਸਕੱਤਰ ਮੰਗਲ ਸਿੰਘ ਸਵਾਈ ਕੇ, ਡਾ ਸ਼ੁਬੇਗ ਸਿੰਘ, ਜੋਨ ਝੋਕ ਟਹਿਲ ਸਿੰਘ ਦੇ ਪ੍ਰਧਾਨ ਬੂਟਾ ਸਿੰਘ ਕਰੀਆ, ਖਜਾਨਚੀ ਰਜਿੰਦਰ ਸਿੰਘ ਫੁਲਰਵਨ, ਸਕੱਤਰ ਗੁਰਨਾਮ ਸਿੰਘ ਅਲੀਕੇ,ਗੁਰਬਚਨ ਸਿੰਘ ਆਦਿ ਹਾਜ਼ਰ ਸਨ।