ਸੁਪਰ 7 ਕਬੱਡੀ ਦਾ ਸਫਲ ਆਗਾਜ
ਫਰੀਦਕੋਟ/ਗੁਰੂਹਰਸਹਾਏ, 23 ਮਾਰਚ (ਪਰਮਪਾਲ ਗੁਲਾਟੀ)- ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਸੁਪਰ 7 ਸਪੋਰਟਸ ਐਂਡ ਕਲਚਰਲ ਸੋਸਾਇਟੀ ਵਲੋਂ ਸੁਪਰ 7 ਕਬੱਡੀ ਲੀਗ (ਨੈਸ਼ਨਲ ਸਟਾਇਲ) ਲੜਕੇ ਪੰਜਾਬ ਕਬੱਡੀ ਐਸੋਸੀਏਸ਼ਨ ਸਵ. ਗੁਰਦੀਪ ਸਿੰਘ ਮੱਲ•ੀ ਮੈਮੋਰੀਅਲ ਸਪੋਰਟਸ ਕਲਚਰਲ ਸੋਸਾਇਟੀ ਰਜਿ. ਫਰੀਦਕੋਟ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਲੀਗ ਦਾ ਉਦਘਾਟਨ ਕੁਸ਼ਲਦੀਪ ਸਿੰਘ ਢਿੱਲੋਂ ਐਮ.ਐਲ.ਏ. ਦੁਆਰਾ 18 ਮਾਰਚ ਨੂੰ ਟਾਸ ਕਰਵਾ ਕੇ ਕੀਤਾ ਗਿਆ। ਅਮਨਪ੍ਰੀਤ ਸਿੰਘ ਮੱਲ•ੀ ਪ੍ਰਧਾਨ ਸੁਪਰ 7 ਸਪੋਰਟਸ ਐਂਡ ਕਲਚਰਲ ਸੋਸਾਇਟੀ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਇਸ ਲੀਗ ਵਿਚ ਪੂਰੇ ਪੰਜਾਬ ਵਿਚੋਂ ਚੁਣੇ ਖਿਡਾਰੀਆਂ ਦੀਆਂ ਛੇ ਟੀਮਾਂ ਨੇ ਭਾਗ ਲਿਆ। ਸਾਰੇ ਹੀ ਮੈਚ ਬਹੁਤ ਦਿਲਚਸਪ ਸਨ ਅਤੇ ਖੇਡ ਪ੍ਰੇਮੀਆਂ ਵਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ। ਫਾਈਨਲ ਮੈਚ ਫਰੀਦਕੋਟ ਫਾਈਟਰਜ਼ ਅਤੇ ਪਟਿਆਲਾ ਪੈਂਥਰਜ਼ ਦਰਮਿਆਨ ਖੇਡਿਆ ਗਿਆ ਜਿਸ ਵਿਚ ਫਰੀਦਕੋਟ ਫਾਈਟਰਜ਼ ਨੇ ਪਟਿਆਲਾ ਪੈਂਥਰਜ਼ ਨੂੰ 40/36 ਦੇ ਫਰਕ ਨਾਲ ਹਰਾ ਕੇ ਸੁਪਰ 7 ਕਬੱਡੀ ਲੀਗ ਦੀ ਚੈਪੀਅਨ ਟਰਾਫੀ ਨੂੰ ਜਿੱਤ ਲਿਆ। ਇਸ ਲੀਗ ਦਾ ਬੈਸਟ ਰੇਡਰ ਜੋਰਾਵਰ ਸਿੰਘ ਅਤੇ ਬੈਸਟ ਡਿਫੈਂਡਰ ਵਰਿੰਦਰ ਸਿੰਘ ਵਿੰਦਾ ਬਣੇ। ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੈਚਾਂ ਦਾ ਅਨੰਦ ਮਾਣਿਆ। ਜਸਤਿੰਦਰ ਸਿੰਘ ਧਾਲੀਵਾਲ ਡੀ.ਐਸ.ਪੀ. ਫਰੀਦਕੋਟ, ਮੈਡਮ ਬਲਜੀਤ ਕੌਰ ਜਿਲ•ਾ ਸਿੱਖਿਆ ਅਫਸਰ, ਰਾਜ ਕੁਮਾਰ ਥਾਪਰ ਐਸ.ਐਮ.ਡੀ. ਵਰਲਡ ਸਕੂਲ ਕੋਟ ਸੁਖੀਆ, ਨਰਿੰਦਰ ਬੈੜ• ਬਾਬਾ ਮਿਲਕ ਕੋਟਕਪੂਰਾ, ਹਰਿੰਦਰ ਸੰਧੂ ਪੰਜਾਬੀ ਲੋਕ ਗਾਇਕ, ਅਰਸ਼ਪ੍ਰੀਤ ਸਿੰਘ ਗਿਨੀ ਬਰਾੜ, ਗੁਰਮਨਦੀਪ ਸਿੰਘ ਏ.ਈ.ਓ. ਫਰੀਦਕੋਟ, ਲਿੰਕਨ ਮਲਹੋਤਰਾ, ਪਰਮਜੀਤ ਸਿੰਘ ਡਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ, ਸਾਧੂ ਸਿੰਘ, ਹਰਪ੍ਰੀਤ ਬਾਬਾ, ਬਲਕਾਰ ਸਿੰਘ, ਧਰਮ ਸਿੰਘ, ਅਸ਼ੋਕ ਕੁਮਾਰ, ਗੁਰਲਾਲ ਸਿੰਘ ਭਲਵਾਨ, ਨਰਿੰਦਰ ਨਿੰਦਾ, ਗੁਰਤੇਜ ਸਿੰਘ ਤੇਜਾ ਨਾਮੀ ਸਖ਼ਸ਼ੀਅਤਾਂ ਦੁਆਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਵੱਖ-ਵੱਖ ਮੈਚਾਂ ਵਿਚ ਟਾਸ ਕਰਵਾਈ ਗਈ। ਬਲਕਰਨ ਸਿੰਘ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਲੀਗ ਨੂੰ ਸਫਲ ਬਣਾਉਣ ਵਿਚ ਸਮੁੱਚੀ ਪੰਜਾਬ ਕਬੱਡੀ ਐਸੋਸੀਏਸ਼ਨ ਪ੍ਰਸ਼ਾਸ਼ਨ, ਖੇਡ ਪ੍ਰੇਮੀ, ਪਰਮੋਟਰ, ਐਨ.ਆਰ.ਆਈ, ਸਪਾਂਸਰ ਅਤੇ ਦਾਨੀ ਸੱਜਣ ਅਤੇ ਸੁਪਰ 7 ਸਪੋਰਟਸ ਐਂਡ ਕਲਚਰਲ ਸੋਸਾਇਟੀ ਦੇ ਮੈਂਬਰਾਂ ਜਗਜੀਤ ਸਿੰਘ ਬਰੈਂਡ ਸਟਰੀਟ ਕੋਟਕਪੂਰਾ, ਐਸ.ਐਮ. ਡੀ. ਵਰਲਡ ਕੋਟ ਸੁਖੀਆ, ਬਾਬਾ ਮਿਲਕ ਕੋਟਕਪੂਰਾ, ਵਿਸ਼ਾਲ ਮਿੱਤਲ ਓਰੀਐਂਟ ਟੈਂਕਸ ਕੋਟਕਪੂਰਾ, ਲਖਵਿੰਦਰ ਸਿੰਘ ਲੱਖਾ ਡਾਇਰੈਕਟਰ ਐਡੀਸਨ ਇੰਸਟੀਟਿਊਟ, ਸ਼ੇਖ ਫਰੀਦ ਪਬਲਿਕ ਸਕੂਲ ਝਾੜੀਵਾਲਾ, ਸੁਖਬੀਰ ਸਿੰਘ ਰੋੜੀਕਪੂਰਾ, ਗੋਗੀ ਮਨੀਲਾ ਐਨ.ਆਰ.ਆਈ., ਦਇਆ ਫੋਟੋ ਸਟੇਟ, ਬਰਜਿੰਦਰ ਸਿੰਘ, ਸੰਜੀਵ ਕੁਮਾਰ, ਗੋਬਿੰਦ ਸਿੰਘ, ਹਰਗੋਬਿੰਦ ਸਿੰਘ ਕੁਸ਼ਤੀ ਕੋਚ, ਰਣਜੀਤ ਸਿੰਘ ਭੋਲੂਵਾਲਾ, ਹਰਜਿੰਦਰ ਸਿੰਘ ਡੱਲੇਵਾਲਾ ਅਤੇ ਹੋਰ ਦਾਨੀ ਸੱਜਣਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ ਇੰਦਰਜੀਤ ਸਿੰਘ, ਚਿਰੰਜੀਵ ਮਾਈਕਲ, ਗੈਰੀ ਸੰਧੂ, ਯਾਦਵਿੰਦਰ ਸਿੰਘ, ਗੁਰਜੰਟ, ਹਰਪ੍ਰੀਤ ਸਿੰਘ ਹੈਪੀ, ਬਲਵਿੰਦਰ ਸਿੰਘ, ਖੁਸ਼ਵਿੰਦਰ ਸਿੰਘ, ਹਰਮਨਦੀਪ ਸਿੰਘ, ਪਰਮਿੰਦਰ ਸਿੰਘ, ਮਨਜੀਤ ਕੌਰ ਕਬੱਡੀ ਕੋਚ, ਵਰਿੰਦਰ ਸਿੰਘ ਐਂਡੀ, ਵੀਰਪਾਲ ਕੌਰ ਵੀਰੂ, ਪਿੰਦਰ ਕੌਰ, ਸੇਵਾ ਸਿੰਘ, ਕਮਲਜੀਤ ਸਿੰਘ ਰਾਜਾ, ਅੰਮ੍ਰਿਤਪਾਲ ਸਿੰਘ ਮੱਤਾ, ਲਾਲਜੀਤ ਸਿੰਘ, ਅੰਗਰੇਜ ਸਿੰਘ, ਰਾਮ ਸਿੰਘ ਅਤੇ ਸਵਰਨ ਸਿੰਘ ਹਾਜ਼ਰ ਸਨ।