ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਬਤੌਰ ਸੀਨੀਅਰ ਵਾਈਸ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ ਦਾ ਅਹੁੱਦਾ ਸੰਭਾਲਿਆ
ਨੌਜਵਾਨ ਆਗੂ ਸੁਖਵਿੰਦਰ ਸਿੰਘ ਕਾਕਾ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ- ਵਿਧਾਇਕ ਆਵਲਾ
ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਬਤੌਰ ਸੀਨੀਅਰ ਵਾਈਸ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ ਦਾ ਅਹੁੱਦਾ ਸੰਭਾਲਿਆ
ਨੌਜਵਾਨ ਆਗੂ ਸੁਖਵਿੰਦਰ ਸਿੰਘ ਕਾਕਾ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ- ਵਿਧਾਇਕ ਆਵਲਾ
ਬੀਸੀ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨਾ ਉਨ•ਾਂ ਦੀ ਪਹਿਲੀ ਕੋਸ਼ਿਸ਼ ਹੋਵੇਗੀ-ਕਾਕਾ ਕੰਬੋਜ
ਜਲਾਲਾਬਾਦ, 15 ਅਕਤੂਬਰ, 2020:
ਬੀਤੇ ਦਿਨ ਪੰਜਾਬ ਸਰਕਾਰ ਵਲੋਂ ਨੌਜਵਾਨ ਆਗੂ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੂੰ ਬੀਸੀ ਕਮਿਸ਼ਨ ਪੰਜਾਬ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਅਤੇ ਅੱਜ ਵੀਰਵਾਰ ਨੂੰ ਮੋਹਾਲੀ ਦੇ ਵਣ ਵਿਭਾਗ ਸਥਿੱਤ ਦਫਤਰ ‘ਚ ਨੌਜਵਾਨ ਆਗੂ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਨੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਵਿਧਾਇਕ ਰਮਿੰਦਰ ਆਵਲਾ, ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਸਾਧੂ ਸਿੰਘ ਧਰਮਸੌਤ, ,ਬਰਿੰਦਰ ਸਿੰਘ ਪਾਹੜਾ, ਬੀ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਵਨ ਸਿੰਘ ਤੇ ਕਾਂਗਰਸ ਦੇ ਜਿਲਾ ਕਾਰਜਕਾਰਣੀ ਪ੍ਰਧਾਨ ਰੰਜਮ ਕਾਮਰਾ ਤੇ ਹੋਰ ਲੀਡਰਸ਼ਿਪ ਦੀ ਰਹਿਨੁਮਾਈ ਹੇਠ ਬਤੌਰ ਸੀਨੀਅਰ ਵਾਈਸ ਚੇਅਰਮੈਨ ਆਪਣਾ ਅਹੁੱਦਾ ਸੰਭਾਲਿਆ। ਇਸ ਮੌਕੇ ਕਮਲਜੀਤ ਚੇਅਰਮੈਨ ਪੀਏਡੀ ਪੰਜਾਬ, ਜੋਨੀ ਆਵਲਾ,ਸੰਜੀਵ ਤ੍ਰਿਖਾ, ਵਾਈਸ ਚੇਅਰਮੈਨ ਬਲਾਕ ਸੰਮਤੀ ਸੁਭਾਸ਼ ਕੰਬੋਜ,ਜਸਵਿੰਦਰ ਵਰਮਾ,ਸ਼ਾਮ ਸੁੰਦਰ ਮੈਣੀ,ਡਾ ਗੁਰਚਰਨ ਕੰਬੋਜ, ਵਿਨੋਦ ਸਰਪੰਚ,ਵਿੱਕੀ ਧਵਨ,ਅਜੇ ਸਰਪੰਚ,ਆੜ•ਤੀ ਯੂਨੀਅਨ ਦੇ ਪ੍ਰਧਾਨ ਚੰਦਰ ਖੈਰ ਕੇ, ਹਰਭਜਨ ਦਰਗਨ,ਅਸ਼ੋਕ ਅਰੋੜਾ ਰਾਕੇਸ਼ ਕਾਠਪਾਲ ਅਜੇ ਬਜਾਜ,ਜਿਪਸੀ ਛਾਬੜਾ ਸੋਨੂੰ ਬਾਘਲਾ, ਅਮਨ ਮੁਖੀਜਾ, ਬੰਧੂ ਕਾਲੜਾ, ਰਵੀ ਮੋਂਗਾ, ਡਿੰਪਲ ਕਮਰਾ, ਮੁਖਤਿਆਰ ਕੰਬੋਜ, ਮੇਹਰ ਮੈਣੀ, ਛਿੰਦਰ ਸਰਪੰਚ, ਧੀਰਜ ਨਰੂਲਾ, ਸ਼ੰਟੀ ਕਪੂਰ ਮੌਜੂਦ ਸਨ।
ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਸਰਕਾਰ ਵਲੋਂ ਇਕ ਨੌਜਵਾਨ ਆਗੂ ਨੂੰ ਬਤੌਰ ਸੀਨੀਅਰ ਵਾਈਸ ਚੇਅਰਮੈਨ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ ਤਾਂਕਿ ਸਬੰਧਤ ਵਰਗ ਦੀਆਂ ਸਮੱਸਿਆਵਾਂ ਦੀ ਜਿੱਥੇ ਫੌਰੀ ਤੌਰ ਤੇ ਸੁਣਵਾਈ ਹੋਵੇ ਉਥੇ ਹੀ ਤੇਜੀ ਨਾਲ ਕੰਮ ਵੀ ਨਿਪਰੇ ਚੜ• ਸਕਣ। ਉਨ•ਾਂ ਕਿਹਾ ਕਿ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਜਿੱਥੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਕੇ ਦਿਖਾਇਆ ਹੈ ਉਥੇ ਹੀ ਪਾਰਟੀ ਪ੍ਰਤੀ ਅਤੇ ਵਰਗ ‘ਚ ਸੁਖਵਿੰਦਰ ਸਿੰਘ ਦੀ ਪਕੜ ਦੇ ਕਾਰਣ ਸਰਕਾਰ ਵਲੋਂ ਬੀਸੀ ਕਮਿਸ਼ਨ ‘ਚ ਬਤੌਰ ਵਾਈਸ ਚੇਅਰਮੈਨ ਨਿਯੁਕਤ ਕਰਕੇ ਜਿੰਮੇਵਾਰੀ ਵੀ ਸੌਂਪੀ ਗਈ ਹੈ ਅਤੇ ਉਨ•ਾਂ ਨੂੰ ਪੂਰੀ ਉਮੀਂਦ ਹੈ ਕਿ ਸੁਖਵਿੰਦਰ ਸਿੰਘ ਕਾਕਾ ਕੰਬੋਜ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਉਧਰ ਬਤੌਰ ਸੀਨੀਅਰ ਵਾਈਸ ਚੇਅਰਮੈਨ ਆਪਣੀ ਜਿੰਮੇਵਾਰੀ ਸੰਭਾਲਣ ਤੇ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਜੋ ਵੀ ਜਿੰਮੇਵਾਰੀ ਉਨ•ਾਂ ਨੂੰ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜੋ ਵੀ ਬੀਸੀ ਵਰਗ ਦੀਆਂ ਸਮੱਸਿਆਵਾਂ ਹੋਣਗੀਆਂ ਉਨ•ਾਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ•ਾਂ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਵਿਧਾਇਕ ਰਮਿੰਦਰ ਆਵਲਾ, ਜਿਲਾਕਾਰਜਕਾਰਣੀ ਪ੍ਰਧਾਨ ਫਾਜਿਲਕਾ ਰੰਜਮ ਕਾਮਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।