ਸੁਖਬੀਰ ਸਿੰਘ ਬਾਦਲ ਨੇ ਐਨ ਆਈ ਏ ਵੱਲੋਂ ਖਾਲਸਾ ਏਡ ਨੂੰ ਪੁੱਛ ਗਿੱਛ ਲਈ ਸੱਦਣ ’ਤੇ ਭਾਰਤ ਸਰਕਾਰ ਦੀ ਕੀਤੀ ਨਿਖੇਧੀ
ਫਿਰੋਜ਼ਪੁਰ ਭਾਜਪਾ ਦੇ ਮੀਤ ਪ੍ਰਧਾਨ ਅਕਾਲੀ ਦਲ ’ਚ ਹੋਏ ਸ਼ਾਮਲ
ਸੁਖਬੀਰ ਸਿੰਘ ਬਾਦਲ ਨੇ ਐਨ ਆਈ ਏ ਵੱਲੋਂ ਖਾਲਸਾ ਏਡ ਨੂੰ ਪੁੱਛ ਗਿੱਛ ਲਈ ਸੱਦਣ ’ਤੇ ਭਾਰਤ ਸਰਕਾਰ ਦੀ ਕੀਤੀ ਨਿਖੇਧੀ
ਫਿਰੋਜ਼ਪੁਰ ਭਾਜਪਾ ਦੇ ਮੀਤ ਪ੍ਰਧਾਨ ਅਕਾਲੀ ਦਲ ’ਚ ਹੋਏ ਸ਼ਾਮਲ
ਕਿਹਾ ਕਿ ਸਥਾਨਕ ਕਾਂਗਰਸੀ ਵਿਧਾਇਕ ਨੇ ਪੀ ਜੀ ਆਈ ਸੈਨੇਟਲਾਈਟ ਸੈਂਟਰ ਦੀ ਚਾਰਦੀਵਾਰੀ ਲਈ ਮਿਲੀ ਇਜਾਜ਼ਤ ਨੂੰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਦੇ ਡਰਾਮੇ ਲਈ ਵਰਤਿਆ
ਫਿਰੋਜ਼ਪੁਰ, 17 ਜਨਵਰੀ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ¿;¿;ਨਿੰਦਣਯੋਗ ਗੱਲ ਹੈ ਕਿ ਜਦੋਂ ਖਾਲਸਾ ਏਡ ਨੇ ਗੁਜਰਾਤ ਵਿਚ ਮਨੁੱਖਤਾ ਦੀ ਮਦਦ ਦਾ ਕੰਮ ਕੀਤਾ ਤਾਂ ਉਸ ਵੇਲੇ ਕੇਂਦਰ ਸਰਕਾਰ ਨੁੰ ਕੁਝ ਵੀ ਗਲਤ ਨਹੀਂ ਲੱਗਾ ਪਰ ਜਦੋਂ ਇਹ ਦਿੱਲੀ ਦੇ ਬਾਰਡਰਾਂ ’ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮਦਦ ਵਿਚ ਨਿੱਤਰੀ ਹੈ ਤਾਂ ਸਰਕਾਰ ਨੇ ਇਸਦੀ ਮਗਰ ਕੌਮੀ ਜਾਂਚ ਏਜੰਸੀ ਯਾਨੀ ਐਨ ਆਈ ਏ ਲਗਾ ਦਿੱਤੀ ਹੈ।
ਉਹ ਇਥੇ ਫਿਰੋਜ਼ਪੁਰ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਪੱਪੂ ਕੋਤਲਵਾਲ ਦੇ ਆਪਣੇ ਸੈਂਕੜੇ ਸਮਰਥਕਾਂ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।¿;¿;ਉਹਨਾਂ ਨੇ ਵੱਖ ਵੱਖ ਵਾਰਡਾਂ ਦਾ ਵੀ ਦੌਰਾ ਕੀਤਾ ਜਿਸ ਦੌਰਾਨ ਉਹਨਾਂ ਨੂੰ ਲੋਕਾਂ ਦਾ ਭਾਰੀ ਹੁੰਗਾਰਾ ਮਿਲਿਆ। ਉਹ ਪੰਜਾਬਰ ਦੇ ਸਾਬਕਾ ਕੈਬਨਿਟ ਮੰਤਰੀ ਰਹੇ ਤੇ ਪੰਜ ਵਾਰ ਦੇ ਫਿਰੋਜ਼ਪੁਰ ਤੋਂ ਵਿਧਾਇਕ¿;¿;ਪੰਡਤ ਬਾਲ ਮੁਕੰਦ ਸ਼ਰਮਾ ਦੇ ਘਰ ਵੀ ਗਏ ਜਿਹਨਾਂ ਦਾ ਹਾਲ ਹੀ ਵਿਚ ਦਿਹਾਂਤ ਹੋ ਗਿਆ ਸੀ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਕਿਵੇਂ ਸੰਭਵ ਹੈ ਕਿ ਜਿਸ ਜਥੇਬੰਦੀ ਦੀ ਪਹਿਲਾਂ ਦੇਸ਼ ਨੇ ਸ਼ਲਾਘਾ ਕੀਤੀ ਹੋਵੇ, ਉਹ ਸਿਰਫ ਇਸ ਕਰ ਕੇ ਹੀ ਮਾੜ ਹੋ ਗਈ ਕਿ ਉਹ ਕਿਸਾਨਾਂ ਦੀ ਮਦਦ ਵਾਸਤੇ ਨਿੱਤਰੀ ? ਉਹਨਾਂ ਕਿਹਾ ਕਿ ਐਨ ਆਈ ਏ ਵੱਲੋਂ ਖਾਲਸਾ ਏਡ ਨਾਲ ਜੁੜੇ ਲੋਕਾਂ ਨੂੰ ਤਲਬ ਕਰਨਾ ਸਪਸ਼ਟ ਸੰਕੇਤ ਹੈ ਕਿ ਸਰਕਾਰ ਬੌਖਲਾ ਗਈ ਹੈ।¿;¿;ਉਹਨਾਂ ਕਿਹਾ ਕਿਜ ੇਕਰ ਕੇਂਦਰ ਸਰਕਾਰ ਇਹ ਸਮਝਦੀ ਹੈ ਕਿ ਉਹ ਇਸਤਰੀਕੇ ਧਮਕਾਉਣ ਵਾਲੇ ਕਦਮਾਂ ਨਾਲ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰ ਸਕਦੀ ਹੈ ਤਾਂ ਉਸਨੂੰ ਸ਼ਾਇਦ ਇਸ ਗੱਲ ਦਾ ਗਿਆਨ ਨਹੀਂ ਕਿ ਅਜਿਹੇ ਦਮਨਕਾਰੀ ਕਦਮਾਂ ਨਾਲ ਕਿਸਾਨ ਅੰਦੋਲਨ ਹੋਰ ਮਜ਼ਬੂਤ ਹੋਵੇਗਾ।
ਜਦੋਂ ਉਹਨਾਂ ਨੂੰ ਸਥਾਨਕ ਕਾਂਗਰਸੀ ਵਿਧਾਇਕ ਵੱਲੋਂ ਪੀ ਜੀ ਆਈ ਐਮ ਈ ਆਰ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਬਾਰੇ ਪੁੱਛਿਆ ਗਿਆ ਤਾਂ ਸ੍ਰੀ ਬਾਦਲ ਨੇ ਕਿਹਾ ਕਿ ਉਹਨਾਂ ਨੇ ਮਾਮਲੇ ਦੀ ਪੜਤਾਲ ਕਰਵਾਈ ਹੈ ਅਤੇ ਸਾਹਮਣੇ ਆਇਆ ਹੈ ਕਿ ਕੇਂਦਰ ਸਰਕਾਰ ਨੇ ਆਵਾਰਾ ਪਸ਼ੂਆਂ ਤੋਂ ਬਚਾਅ ਲਈ ਚਾਰ ਦੀਵਾਰੀ ਕਰਨ ਦੀ ਆਗਿਆ ਦਿੱਤੀ ਸੀ। ਉਹਨਾਂ ਕਿਹਾ ਕਿ ਇਸਮਗਰੋਂ ਸਥਾਨਕ ਕਾਂਗਰਸੀ ਵਿਧਾਇਕ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਇਸ ਮੌਕੇ ਦੀ ਦੁਰਵਰਤੋਂ ਕਰ ਲਈ । ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਡਿਪਟੀ ਕਮਿਸ਼ਨ ਅਤੇ ਐਸ ਐਸ ਪੀ ਇਹ ਚੰਗੀ ਤਰੀਕੇ ਜਾਣਦੇ ਸਨ ਕਿ ਇਕ ਕੇਂਦਰੀ ਪ੍ਰਾਜੈਕਟ ਦਾ ਇਸਤਰੀਕੇ ਉਦਘਾਟਨ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਜਿਥੇ ਤੱਕ ਪ੍ਰਾਜੈਕਟ ਦਾ ਸਵਾਲ ਹੈ, ਦੋ ਕੰਪਨੀਆਂ ਦੀ ਚੋਣ ਕੀਤੀਗਈ ਹੈ ਅਤੇ ਉਹ ਲਗਾਤਾਰ ਇਸਦੀ ਸਮੀਖਿਆ ਕਰ ਰਹੇ ਹਨ।
ਸੂਬੇ ਵਿਚ ਮਿਉਂਸਪਲ ਚੋਣਾਂ ਲਈ ਦਿਹਾਤੀ ਇਲਾਕਿਆਂ ਦੇ ਵੋਟਰਾਂ ਨੂੰ ਸ਼ਹਿਰੀ ਇਲਾਕਿਆਂ ਦੇ ਵੋਟਰ ਬਣਾਉਣ ਤੇ ਹੋਰ ਚੋਣ ਧਾਂਦਲੀਆਂ ਕਰਨ ਦੀ ਗੱਲ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਇਕ ਵਾਰ ਸੂਬੇ ਵਿਚ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਬਣੀ ਤਾਂ ਇਕ ਕਮਿਸ਼ਨ ਗਠਿਤ ਕੀਤਾ ਜਾਵੇਗਾ ਜੋ ਤਿੰਨ ਮਹੀਨਿਆਂ ਦੇ ਅੰਦਰ ਅੰਦਰ¿;¿;ਦਰਜ ਕੀਤੇ ਗਏ ਝੂਠੇ ਕੇਸਾਂ ਅਤੇ ਦੋਸ਼ੀ ਅਫਸਰਾਂ ਦੀ ਸ਼ਨਾਖਤ ਕਰ ਕੇ ਰਿਪੋਰਟ ਦੇਵੇਗਾ ਤੇ ਇਹਨਾਂ ਦੋਸ਼ੀ ਅਫਸਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਅਫਸਰਾਂ ਨੂੰ ਆਖਿਆ ਕਿ ਉਹ ਕਾਨੂੰਨ ਮੁਤਾਬਕ ਚੱਲਣ ਨਾ ਕਿ ਕਾਂਗਰਸੀ ਵਿਧਾਇਕ ਦੇ ਹੁਕਮਾਂ ਮੁਤਾਬਕ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਮੇਜਾ ਸਿੰਘ ਸੇਖੋਂ, ਜੋਗਿੰਦਰ ਸਿੰਘ ਜਿੰਦੂ, ਅਵਤਾਰ ਸਿੰਘ ਜ਼ੀਰਾ, ਵਰਦੇਵ ਸਿੰਘ ਮਾਨ ਅਤੇ ਮੋਂਟੂ ਵੋਹਰਾ ਵੀ ਹਾਜ਼ਰ ਸਨ।