Ferozepur News

ਸੀ.ਪੀ.ਐਫ. ਕਰਚਮਾਰੀ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 8 ਫਰਵਰੀ ਨੂੰ ਕੀਤੀ ਜਾਵੇਗੀ ਮੋਟਰਸਾਈਕਲ ਰੈਲੀ

ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਜਲਦੀ ਲਾਗੂ ਕਰੇ:- ਜਗਸੀਰ ਸਿੰਘ ਭਾਂਗਰ

ਸੀ.ਪੀ.ਐਫ. ਕਰਚਮਾਰੀ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 8 ਫਰਵਰੀ ਨੂੰ ਕੀਤੀ ਜਾਵੇਗੀ ਮੋਟਰਸਾਈਕਲ ਰੈਲੀ

ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਜਲਦੀ ਲਾਗੂ ਕਰੇ:- ਜਗਸੀਰ ਸਿੰਘ ਭਾਂਗਰ

ਫਿਰੋਜ਼ਪੁਰ 07 ਫਰਵਰੀ 2023 ਸੀ.ਪੀ.ਐਫ. ਕਰਚਮਾਰੀ ਯੂਨੀਅਨ ਪੰਜਾਬ ਵੱਲੋਂ ਜਾਰੀ ਫੈਸਲੇ ਅਨੁਸਾਰ ਪੂਰੇ ਪੰਜਾਬ ਅੰਦਰ ਪੰਜਾਬ ਸਰਕਾਰ ਖਿਲਾਫ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਕਰਵਾਉਣ ਲਈ ਮਿਤੀ 08 ਫਰਵਰੀ 2023 ਨੂੰ ਮੋਟਰਸਾਇਕਲ ਰੈਲੀਆ ਕੱਢੀਆਂ ਜਾਣਗੀਆਂ। ਇਸ ਤਰ੍ਹਾਂ ਜਿਲ੍ਹਾਂ ਫਿਰੋਜ਼ਪੁਰ ਵਿਚ ਵੀ 8 ਫਰਵਰੀ ਨੂੰ ਮੋਟਰਸਾਈਕਲ ਰੈਲੀ ਅਤੇ ਪੂਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਜਾਣਕਾਰੀ ਸੀਪੀਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ੍ਰ.ਜਗਸੀਰ ਸਿੰਘ ਭਾਂਗਰ, ਸੋਨੂੰ ਕਸ਼ਯਪ ਜਨਰਲ ਸਕੱਤਰ ਅਤੇ ਚੇਅਰਮੈਨ ਸ੍ਰ.ਜਗਰੂਪ ਸਿੰਘ ਨੇ  ਦਿੱਤੀ। ਇਸ ਮੌਕੇ ਕੈਨਰੀਕਲ ਯੂਨੀਅਨ ਦੇ ਜਿਲ੍ਹਾਂ ਪ੍ਰਧਾਨ ਮਨਹੋਰ ਲਾਲ, ਜਨਰਲ ਸਕੱਤਰ ਪਿੱਪਲ ਸਿੰਘ, ਪਰਦੀਪ ਵਿਨਾਇਕ ਵਿੱਤ ਸਕੱਤਰ ਹਾਜਰ ਸਨ।

ਉਨ੍ਹਾਂ ਕਿਹਾ ਕਿ ਮੋਟਰਸਾਇਕਲ ਰੈਲੀ ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਪਾਇਲਟ ਚੌਕ, ਬਸਤੀ ਟੈਂਕਾਂ ਵਾਲੀ, ਗੋਬਿੰਦ ਨਗਰ, ਨਾਮਦੇਵ ਚੌਂਕ ਰਾਹੀਂ ਊਧਮ ਸਿੰਘ ਚੌਕ ਫਿਰੋਜ਼ਪੁਰ ਸ਼ਹਿਰ ਤੱਕ ਊਧਮ ਸਿੰਘ ਚੌਕ ਤੋਂ ਅਗਰਸੇਨ ਚੌਕ, ਦਫਤਰ ਆਰ.ਟੀ.ਏ., ਰੇਲਵੇ ਓਵਰ ਬਰਿਜ, ਦਰਗਾਹ ਸ਼ੇਰ ਸ਼ਾਹ ਵਲੀ ਚੌਕ ਰਾਹੀਂ ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਾਪਸ ਪਹੁੰਚੇਗੀ।

ਉਨ੍ਹਾਂ ਕਿਹਾ ਮੋਟਰਸਾਇਕਲ ਰੈਲੀ ਉਪਰੰਤ ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਗੇਟ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਜਾਵੇਗੀ।

ਉਨ੍ਹਾਂ ਸਮੂਹ ਵਿਭਾਗਾਂ/ਕੈਡਰਾਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਆਪਣੇ ਵਿਭਾਗ/ਕੈਡਰਾਂ ਦੇ ਵੱਧ ਤੋਂ ਵੱਧ ਸਾਥੀਆਂ ਦੀ ਸ਼ਮੂਲੀਅਤ ਇਸ ਮੋਟਰਸਾਇਕਲ ਰੈਲੀ ਵਿੱਚ ਕੀਤੀ ਜਾਵੇ ਤਾਂ ਜੋ ਪੰਜਾਬ ਵਿੱਚ ਬਹਾਲ ਹੋ ਚੁੱਕੀ ਪੁਰਾਣੀ ਪੈਨਸ਼ਨ ਸਕੀਮ ਨੂੰ ਤੁਰੰਤ ਲਾਗੂ ਕਰਵਾਇਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button