ਸੀ.ਪੀ.ਆਈ. ਦੀ ਲੁਧਿਆਣਾ ਰੈਲੀ ਲਈ ਜਿਲ੍ਹਾ ਫਾਜਿਲਕਾ ਤੋਂ ਹਜਾਰਾ ਲੋਕਾਂ ਦਾ ਜੱਥਾ ਰਵਾਨਾ
ਜਲਾਲਾਬਾਦ 27 ਨਵੰਬਰ ( ) ਭਾਰਤੀ ਕਮਿਊਨਿਸਟ ਪਾਰਟੀ ਅੱਜ ਵਲੋਂ ਬੇਰੁਜ਼ਗਾਰੀ, ਕਿਸਾਨ ਮਜ਼ਦੂਰ ਖੁਦਕਸ਼ੀਆਂ, ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ਆਦਿ ਮੁਦਿਆਂ ਦੇ ਹੱਲ ਲਈ ਕੀਤੀ ਜਾ ਰਹੀ ਲੁਧਿਆਣਾ ਰੈਲੀ ਵਿਚ ਸ਼ਾਮਲ ਹੋਣ ਲਈ ਜਿਲ੍ਹਾ ਫਾਜ਼ਿਲਕਾ ਵਿਚੋਂ ਹਜਾਰਾਂ ਦੀ ਗਿਣਤੀ ਵਿਚ ਬੇਰੁਜ਼ਗਾਰ ਨੌਜਵਾਨਾ-ਵਿਦਿਆਰਥੀਆਂ, ਕਿਸਾਨਾਂ-ਮਜ਼ਦੂਰਾਂ, ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦਾ ਇਕ ਜੱਥਾ ਅੱਜ ਇਥੋ ਸੁਤੰਤਰ ਭਵਨ ਤੋਂ ਰਵਾਨਾ ਹੋਇਆ। ਇਸ ਵਿਸ਼ਾਲ ਜੱਥੇ ਦੀ ਅਗਵਾਈ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆਂ, ਕਾਮਰੇਡ ਦਰਸ਼ਨ ਰਾਮ ਲਾਧੂਕਾ, ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਜਿਲ੍ਹਾ ਪ੍ਰਧਾਨ ਹਰਭਜਨ ਛੱਪੜੀਵਾਲਾ, ਸੀ.ਪੀ.ਆਈ. ਦੇ ਬਲਾਕ ਸਕੱਤਰ ਛਿੰਦਰ ਮਹਾਲਮ, ਬਲਾਕ ਗੁਰੂਹਰਸਹਾਏ-2 ਦੇ ਸਕੱਤਰ ਕਾਮਰੇਡ ਬਲਵੰਤ ਚੋਹਾਣਾ, ਬਲਾਕ ਅਰਨੀਵਾਲਾ ਦੇ ਸਕੱਤਰ ਜੰਮੂਰਾਮ ਬੰਨਵਾਲਾ ਨੇ ਮੁੱਖ ਰੂਪ ਵਿਚ ਕੀਤੀ। ਵਿਸ਼ਾਲ ਜੱਥੇ ਨੂੰ ਰਵਾਨਾ ਕਰਨ ਮੋਕੇ ਸਾਥੀ ਗੋਲਡਨ ਤੇ ਢੰਡੀਆਂ ਨੇ ਕਿਹਾ ਕਿ ਲੁਧਿਆਣਾ ਵਿਖੇ ਕੀਤੀ ਜਾ ਰਹੀ ਇਹ ਰੈਲੀ ਸੂਬੇ ਵਿਚ ਫੈਲੀ ਬੇਰੁਜ਼ਗਾਰੀ ਮੁਕੰਮਲ ਹੱਲ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਅਤੇ ਕਿਸਾਨ ਖੁਦਕਸ਼ੀਆਂ ਦੇ ਹੱਲ ਲਈ ਕਿਸਾਨਾਂ ਦੇ ਕਰਜਿਆਂ ਦੇ ਮਾਫੀ ਲਈ ਆਵਾਜ ਬੁਲੰਦ ਕਰੇਗੀ। ਉਹਨਾਂ ਇਹ ਵੀ ਕਿਹਾ ਕਿ ਸੂਬੇ ਵਿਚ ਲਗਾਤਾਰ ਫੈਲ ਰਹੀ ਬਦ-ਅਮਨੀ ਨੂੰ ਠੱਲ ਪਾਉਣ ਲਈ ਵੀ ਵੰਗਾਰ ਸਾਬਤ ਹੋਵੇਗੀ। ਸਾਥੀ ਪਰਮਜੀਤ ਸਿੰਘ ਢਾਬਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਦੀ ਜਵਾਨੀ ਨੂੰ ਹਰ ਘਰ ਵਿਚ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਉਸਨੂੰ ਚੇਤੇ ਕਰਵਾਉਣ ਲਈ ਜਵਾਨੀ ਵੀ ਵੱਡੀ ਗਿਣਤੀ ਵਿਚ ਇਸ ਰੈਲੀ ਵਿਚ ਸ਼ਾਮਲ ਹੋ ਰਹੀ ਹੈ। ਇਸ ਮੌਕੇ ਉਹਨਾਂ ਨਾਲ ਤੇਜਾ ਸਿੰਘ ਅਮੀਰਖਾਸ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਮੀਤ ਸਕੱਤਰ ਸੁਖਦੇਵ ਧਰਮੂਵਾਲਾ, ਜਿਲ੍ਹਾ ਪ੍ਰਧਾਨ ਸਤੀਸ਼ ਛਪੱੜੀਵਾਲਾ, ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਨਰਿੰਦਰ ਢਾਬਾਂ, ਕ੍ਰਿਸ਼ਨ ਧਰਮੂਵਾਲਾ, ਲਾਲ ਚੰਦ ਗੋਲਡਨ, ਸੁਭਾਸ਼ ਥਾਰੇਵਾਲਾ, ਸੁਬੇਸ਼ ਝੰਗੜਭੈਣੀ, ਛਿੰਦਰ ਛਪੜੀਵਾਲਾ ਆਦਿ ਆਗੂ ਹਾਜਰ ਸਨ।