ਸੀ.ਜੇ.ਐੱਮ—ਕਮ—ਸਕੱਤਰ ਮੈਡਮ ਏਕਤਾ ਉੱਪਲ ਵੱਲੋਂ 101 ਕੇਸਾਂ ਵਿੱਚ ਮੀਡੀਏਸ਼ਨ ਰਾਹੀਂ ਰਾਜੀਨਾਮਾ ਕਰਵਾ ਕੇ 100 ਕੇਸਾਂ ਦਾ ਅੰਕੜਾ ਕੀਤਾ ਕੀਤਾ ਪਾਰ ਅਤੇ ਕੀਤਾ ਰਿਕਾਰਡ ਕਾਇਮ
ਸੀ.ਜੇ.ਐੱਮ—ਕਮ—ਸਕੱਤਰ ਮੈਡਮ ਏਕਤਾ ਉੱਪਲ ਵੱਲੋਂ 101 ਕੇਸਾਂ ਵਿੱਚ ਮੀਡੀਏਸ਼ਨ ਰਾਹੀਂ ਰਾਜੀਨਾਮਾ ਕਰਵਾ ਕੇ 100 ਕੇਸਾਂ ਦਾ ਅੰਕੜਾ ਕੀਤਾ ਕੀਤਾ ਪਾਰ ਅਤੇ ਕੀਤਾ ਰਿਕਾਰਡ ਕਾਇਮ
ਫਿਰੋਜਪੁਰ, 23.11.2023, ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜੀ ਵੱਲੋਂ ਮਿਤੀ 09.04.2021 ਨੂੰ ਬਤੌਰ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵਿਖੇ ਜੁਆਇੰਨ ਕੀਤਾ ਗਿਆ ਅਤੇ ਜੁਆਇਨਿੰਗ ਤੋਂ ਲੈ ਕੇ ਹੁਣ ਤੱਕ ਜੱਜ ਸਾਹਿਬ ਨੇ 101 ਕੇਸਾਂ ਵਿੱਚ ਮੀਡੀਏਸ਼ਨ ਦੇ ਮਾਧਿਅਮ ਰਾਹੀਂ ਰਾਜੀਨਾਮਾ ਕਰਵਾਇਆ ਜ਼ੋ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਹੁਣ ਤੱਕ ਦੇ ਰਿਕਾਰਡ ਵਿੱਚ ਪਹਿਲੀ ਵਾਰ ਹੋਇਆ ਹੈ। ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਅਧੀਨ ਇੱਕ ਮੀਡੀਏਸ਼ਨ ਸੈਂਟਰ ਚਲ ਰਿਹਾ ਹੈ ਅਤੇ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਇਸ ਸੈਂਟਰ ਦੇ ਨੋਡਲ ਅਫਸਰ ਹਨ ਜ਼ੋ ਕਿ ਖੁਦ ਵੀ ਟਰੇਂਨਡ ਜੱਜ ਮੀਡੀਏਟਰ ਹਨ। ਮੈਡਮ ਏਕਤਾ ਉੱਪਲ ਜੀ ਵੱਲੋਂ ਆਪਣੀ ਇੱਥੇ ਪੋਸਟਿੰਗ ਦੌਰਾਨ 101 ਕੇਸਾਂ ਵਿੱਚ ਆਪ ਬਤੌਰ ਮੀਡੀਏਟਰ ਰਾਜੀਨਾਮਾ ਕਰਵਾਇਆ ਜਿਹਨਾਂ ਵਿੱਚ ਕਿ ਕੁੱਝ ਕੇਸ ਅਜਿਹੇ ਸਨ ਜਿਹਨਾਂ ਵਿੱਚ ਦੋਨਾਂ ਧਿਰਾਂ ਆਪਸ ਵਿੱਚ ਪੂਰੀ ਤਰ੍ਹਾਂ ਪਾੜ ਗਈਆਂ ਸਨ ਕਿ ਉਹ ਤਲਾਕ ਲੈਣ ਲਈ ਤਿਆਰ ਸਨ। ਜੱਜ ਸਾਹਿਬ ਨੇ ਅਜਿਹੇ ਟੁੱਟ ਰਹੇ ਘਰਾਂ ਨੂੰ ਮੁੜ ਵਸਾਇਆ ਅਤੇ ਇਸ ਤੋਂ ਇਲਾਵਾ ਵੀ ਜੱਜ ਸਾਹਿਬ ਨੇ ਚੈੱਕ ਬਾੳਂਸਿੰਗ ਕੇਸ, ਪਰਿਵਾਰਿਕ ਝਗੜਿਆਂ ਦੇ ਕੇਸ, ਦੀਵਾਨੀ ਕੇਸਾਂ ਆਦਿ ਵਿੱਚ ਰਾਜੀਨਾਮਾ ਕਰਵਾਇਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦਫਤਰ ਵਿੱਚ ਬਹੁਤ ਹੀ ਅਜਿਹੇ ਕੰਮ ਹਨ ਜਿਵੇ ਕਿ ਸੈਮੀਨਾਰ, ਹੋਮਾਂ/ਆਸ਼ਰਮਾਂ ਦੇ ਦੌਰੇ, ਲੋਕ ਅਦਾਲਤਾਂ, ਮੁਫਤ ਕਾਨੂੰਨੀ ਸਹਾਇਤਾ ਆਦਿ ਜਿਸ ਸਬੰਧੀ ਐਨੇ ਰੁਝੇਵਿਆਂ ਦੇ ਬਾਵਜੂਦ ਵੀ ਜੱਜ ਸਾਹਿਬ ਵੱਲੋਂ ਵੱਡੀ ਗਿਣਤੀ ਵਿੱਚ ਮੀਡੀਏਸ਼ਨ ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਦੇ ਨਾਲ ਹੀ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜ਼ੀ ਵੱਲੋਂ ਦੱਸਿਆ ਗਿਆ ਕਿ ਮੀਡੀਏਸ਼ਨ ਸੈਂਟਰ ਪਰਿਵਾਰਿਕ ਝਗੜਿਆਂ ਦਾ ਨਿਪਟਾਰਾ ਕਰਨ ਲਈ ਬਹੁਤ ਹੀ ਫਾਇਦੇਮੰਦ ਹੈ ਅਤੇ ਉਹ ਲੋਕ ਜਿਹਨਾਂ ਦੇ ਪਰਿਵਾਰਿਕ ਝਗੜੇ ਅਦਾਲਤਾਂ ਵਿੱਚ ਚੱਲ ਰਹੇ ਹਨ ਉਹ ਆਪਣੇ ਕੇਸਾਂ ਦਾ ਨਿਪਟਾਰਾ ਮੀਡੀਏਸ਼ਨ ਸੈਂਟਰ ਰਾਹੀਂ ਕਰਵਾ ਸਕਦੇ ਹਨ ਅਤੇ ਉਹ ਲੋਕ ਜਿਹਨਾਂ ਦੇ ਪਰਿਵਾਰਿਕ ਝਗੜੇ ਅਜੇ ਅਦਾਲਤ ਤੱਕ ਨਹੀਂ ਪਹੁੰਚੇ, ਉਹ ਵੀ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵਿੱਚ ਦਰਖਾਸਤ ਦੇ ਕੇ ਆਪਣੇ ਝਗੜੇ ਦਾ ਨਿਪਟਾਰਾ ਮੀਡੀਏਸ਼ਨ ਸੈਂਟਰ ਰਾਹੀਂ ਕਰਵਾ ਸਕਦੇ ਹਨ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਦੀਆਂ ਦੋਨਾਂ ਸਬ—ਡਵੀਜਨਾਂ ਜੀਰਾ ਅਤੇ ਗੁਰੂਹਰਸਹਾਏ ਵਿੱਚ ਵੀ ਜੱਜ ਮੀਡੀਏਟਰ ਅਤੇ ਐਡਵੋਕੇਟ ਮੀਡੀਏਟਰ ਤਾਇਨਾਤ ਹਨ ਜਿਹਨਾਂ ਰਾਹੀਂ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਬਿਠਾ ਕੇ ਰਾਜੀਨਾਮਾ ਕਰਵਾਇਆ ਜਾਂਦਾ ਹੈ। ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਝਗੜਿਆਂ ਨੂੰ ਮੀਡੀਏਸ਼ਨ ਦੇ ਮਾਧਿਅਮ ਰਾਹੀਂ ਸੁਲਝਾ ਸਕਦੇ ਹਨ।