ਸੀਮੇਂਟ ਨਾਲ ਭਰਿਆ ਟਰੱਕ ਟਰਾਲਾ ਦੁਕਾਨ ਅਤੇ ਮਕਾਨ ਅੰਦਰ ਵੜਿਆ
ਫਿਰੋਜ਼ਪੁਰ 11 ਮਾਰਚ (ਏ. ਸੀ. ਚਾਵਲਾ) : ਕੱਚਾ ਜ਼ੀਰਾ ਰੋਡ ਤੇ ਸਥਿਤ ਪਿੰਡ ਸ਼ਾਹਦੀਨ ਵਾਲਾ ਵਿਖੇ ਬੀਤੀ ਦੇਰ ਸ਼ਾਮ ਇਕ ਟਰੱਕ ਟਰਾਲਾ ਇਕ ਦੁਕਾਨ ਅਤੇ ਘਰ ਅੰਦਰ ਵੜ ਆਇਆ ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਕਾਨ ਅਤੇ ਦੁਕਾਨ ਮਾਲਕ ਕੁਲਬੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਸ਼ਾਹਦੀਨ ਵਾਲਾ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ 7 ਵਜੇ ਇਕ ਟਰੱਕ ਟਰਾਲਾ ਜੋ ਸੀਮੇਂਟ ਨਾਲ ਭਰਿਆ ਹੋਇਆ ਸੀ ਉਨ•ਾਂ ਦੀ ਦੁਕਾਨ ਅਤੇ ਮਕਾਨ ਦੇ ਅੰਦਰ ਸਿੱਧਾ ਹੀ ਵੜ ਗਿਆ ਜਿਸ ਕਾਰਨ ਲੱਖਾ ਰੁਪਏ ਦਾ ਪਿਆ ਦੁਕਾਨ ਵਿਚ ਸਮਾਨ ਖਰਾਬ ਹੋ ਗਿਆ ਅਤੇ ਮਕਾਨ ਦਾ ਸਾਰਾ ਲੈਂਟਰ ਡਿੱਗ ਪਿਆ। ਉਨ•ਾਂ ਨੇ ਦੱਸਿਆ ਕਿ ਉਨ•ਾਂ ਦੇ ਘਰ ਤੋਂ ਥੋੜਾ ਜਿਹਾ ਅੱਗੇ ਕੁਝ ਮਿੱਟੀ ਦਾ ਢੇਰ ਲੱਗਿਆ ਹੋਇਆ ਸੀ, ਜਿਸ ਨੂੰ ਉਵਰਟੇਕ ਕਰਦੇ ਹੋਏ ਡਰਾਈਵਰ ਸੁਖਦੇਵ ਸਿੰਘ ਪੁੱਤਰ ਚਮਕੌਰ ਸਿੰਘ ਵਾਲੀ ਆਲਮਪੁਰਾ ਜ਼ਿਲ•ਾ ਸੰਗਰੂਰ ਕੋਲੋਂ ਟਰੱਕ ਟਰਾਲਾ ਕੰਟਰੋਲ ਨਹੀਂ ਹੋਇਆ ਅਤੇ ਸਿੱਧਾ ਉਨ•ਾਂ ਦੇ ਮਕਾਨ ਦੇ ਅੰਦਰ ਹੀ ਵੜ ਆਇਆ, ਜਿਸ ਕਾਰਨ ਦੁਕਾਨ ਅੰਦਰ ਪਿਆ ਸਮਾਨ ਅਤੇ ਕਮਰੇ ਦੀ ਲੈਂਟਰ ਡਿੱਗ ਪਿਆ। ਕੁਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜੋ ਡਰਾਈਵਰ ਟਰੱਕ ਟਰਾਲਾ ਚਲਾ ਰਿਹਾ ਸੀ ਉਸ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਅਤੇ ਡਰਾਇਵਰ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ, ਜਿਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਮੌਕੇ ਤੇ ਪਹੁੰਚੀ ਪੁਲਸ ਵਲੋਂ ਮਕਾਨ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।