Ferozepur News

ਸੀਨੀਅਰ ਸਿਟੀਜ਼ਨ ਫ਼ੋਰਮ ਅਤੇ ਲਾਇਨਜ਼ ਕਲੱਬ ਵੱਲੋਂ ਪਰਮਾਰਥ ਭਵਨ ਵਿਖੇ ਸੇਵਾਵਾਂ ਦੇਣ ਵਾਲਿਆਂ ਦਾ ਕੀਤਾ ਗਿਆ ਸਨਮਾਨ  

ਸੀਨੀਅਰ ਸਿਟੀਜ਼ਨ ਫ਼ੋਰਮ ਅਤੇ ਲਾਇਨਜ਼ ਕਲੱਬ ਵੱਲੋਂ ਪਰਮਾਰਥ ਭਵਨ ਵਿਖੇ ਸੇਵਾਵਾਂ ਦੇਣ ਵਾਲਿਆਂ ਦਾ ਕੀਤਾ ਗਿਆ ਸਨਮਾਨ  
ਸੀਨੀਅਰ ਸਿਟੀਜ਼ਨ ਫ਼ੋਰਮ ਅਤੇ ਲਾਇਨਜ਼ ਕਲੱਬ ਵੱਲੋਂ ਪਰਮਾਰਥ ਭਵਨ ਵਿਖੇ ਸੇਵਾਵਾਂ ਦੇਣ ਵਾਲਿਆਂ ਦਾ ਕੀਤਾ ਗਿਆ ਸਨਮਾਨ  
ਫਿਰੋਜ਼ਪੁਰ 9 ਅਗਸਤ 2021 —  ਸੀਨੀਅਰ ਸਿਟੀਜ਼ਨ ਫ਼ੋਰਮ ਅਤੇ ਲਾਇਨਜ਼ ਕਲੱਬ ਵੱਲੋਂ ਪਰਮਾਰਥ ਭਵਨ ਬਣਾਉਣ ਲਈ ਤਨ ਮਨ ਧਨ ਨਾਲ ਸੇਵਾਵਾਂ ਦੇਣ ਵਾਲਿਆਂ ਨੂੰ ਇਕ ਸਾਦੇ ਪ੍ਰੋਗਰਾਮ ਵਿਚ ਲਾਈਫ ਲਾਈਨਜ਼ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ
ਇਸ ਮੌਕੇ  ਐੱਸਪੀ ਖੇੜਾ ਪ੍ਰਧਾਨ ਹਰੀਸ਼ ਮੋਂਗਾ ਪ੍ਰਾਜੈਕਟ ਇੰਚਾਰਜ ਰਾਜਿੰਦਰ ਦੁੱਗਲ ਪ੍ਰਧਾਨ ਲਾਇਨਜ਼ ਕਲੱਬ ਪ੍ਰਵੀਨ ਤਲਵਾੜ ਸੈਕਟਰੀ ਅਤੇ ਦੋਨਾਂ ਸੰਸਥਾਵਾਂ ਦੇ ਮੈਂਬਰ ਮੌਜੂਦ ਸਨ ਅਸ਼ੋਕ ਗੁਪਤਾ ਸਤੀਸ਼ ਮਛਰਾਲ  ਰਮੇਸ਼ ਅਗਰਵਾਲ ਦੀਪਕ ਗੱਖੜ ਸੂਰਜ ਪ੍ਰਕਾਸ਼ ਸ਼ਰਮਾ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ ਫਿਰੋਜ਼ਪੁਰ ਸ਼ਹਿਰ ਵਿਚ  ਛੋਟੇ ਪ੍ਰੋਗਰਾਮ ਕਰਨ ਲਈ ਪਰਮਾਰਥ ਬਣਵਾਉਣ ਲਈ ਇਨ੍ਹਾਂ ਦੀਆਂ ਸੇਵਾਵਾਂ ਇਕ ਵੱਡਾ ਯੋਗਦਾਨ ਸੀ
ਇਸ ਮੌਕੇ ਬੋਲਦਿਆਂ ਅਸ਼ੋਕ ਗੁਪਤਾ ਨੇ  ਆਮ ਜਨਤਾ ਨੂੰ ਅਪੀਲ ਕੀਤੀ ਕਿ ਪਰਮਾਰਥ ਭਵਨ ਲਈ ਵਧ ਚੜ੍ਹ ਕੇ ਲੋਕ ਯੋਗਦਾਨ ਪਾਉਣ ਤਾਂ ਜੋ  ਇਸ ਭਵਨ ਨੂੰ ਸੁਚੱਜੇ ਢੰਗ ਨਾਲ ਹੋਰ ਸਹੂਲਤਾਂ ਨਾਲ ਚਲਾਇਆ ਜਾ ਸਕੇ ਅਤੇ ਸੰਸਥਾ ਦੇ ਆਗੂਆਂ ਵੱਲੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਕਿਹਾ  ਕਿ  ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ
ਇਸ ਮੌਕੇ  ਸੰਸਥਾ ਦੇ ਆਗੂ   ਸਤਪਾਲ ਖੇੜਾ ਰਜਿੰਦਰ ਦੁੱਗਲ ਵੱਲੋਂ  ਆਉਣ ਵਾਲੇ ਸਾਰੇ ਹੀ ਸੱਜਣਾਂ ਦਾ  ਧੰਨਵਾਦ ਕੀਤਾ

Related Articles

Leave a Reply

Your email address will not be published. Required fields are marked *

Back to top button