Ferozepur News

ਸੀਨੀਅਰ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸਵਰੀਤ ਨੇ ਜਿੱਤੇ 2 ਮੈਡਲ 

ਫ਼ਿਰੋਜ਼ਪੁਰ 28 ਦਸੰਬਰ ( ) ਫਿਰੋਜ਼ਪੁਰ ਦੀ ਨੈਸ਼ਨਲ ਬੈਡਮਿੰਟਨ ਖਿਡਾਰਨ ਸਵਰੀਤ ਕੌਰ ਨੇ ਜੋ ਕਿ ਜਲੰਧਰ ਦੇ ਹੰਸ ਰਾਜ ਸਟਡੀਅਮ ਵਿਖੇ ਹੋਈ ਸੀਨੀਅਰ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਜੌਹਰ ਦਿਖਾੳਦੇ ￶ਹੋਏ ਇਕਵਾਰ ਫਿਰ ਫਿਰੋਜ਼ਪੁਰ ਦੀ ਝੋਲੀ ਵਿੱਚ 2 ਮੈਡਲ ਪਾਏ ਹਨ । ਇਹ ਜਾਣਕਾਰੀ ਸਵਰੀਤ ਦੇ ਕੋਚ/ਪਿਤਾ ਸ .ਜਸਵਿੰਦਰ ਸਿੰਘ ਨੇ ਦਿੱਤੀ। 

                ਉਨਾਂ ਦੱਸਿਆ ਕਿ 15 ਸਾਲਾਂ ਡੀ.ਸੀ ਮਾਡਲ ਸਕੂਲ ਫਿਰੋਜ਼ਪੁਰ ਕੈਂਟ ਦੀ ਵਿਦਿਆਰਥਣ ਨੇ ਇਹ ਮੈਡਲ ਅੰਡਰ-25 ਵੂਮੈਨ ਕੈਟਾਗਿਰੀ ਵਿੱਚ ਖੇਡਦਿਆ ਪ੍ਰਾਪਤ ਕੀਤੇ । ਸਵਰੀਤ ਨੇ ਵੂਮੈਨ ਸਿੰਗਲ ਵਿੱਚ ਬਰਾਂਉਜ਼ ਮੈਡਲ ￶ਜਿੱਤਣ ਦੇ ਨਾਲ ਨਾਲ ਵੂਮੈਨ ਡਬਲ ਵਿਚ ਵੀ ਸੰਗਰੂਰ ਦੀ ਲਿਪਸਿਤਾ ਨਾਲ ਮਿਲ ਕੇ ਵੀ ਤੀਜਾ ਸਥਾਨ ਹਾਸਲ ਕੀਤਾ।ਉਨਾਂ ਦੱਸਿਆ ਕਿ ਸਵਰੀਤ ਨੇ ਇਸ ਸਾਲ ਅੰਡਰ-17 ਵਿੱਚ ਗੋਲਡ,ਅੰਡਰ-19 ਵਿੱਚ ਸਿਲਵਰ ਅਤੇ ਹੁਣ ਵੂਮੈਨ ਸੀਨੀਅਰ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ 2 ਮੈਡਲ ਜਿੱਤ ਕਿ ਆਪਣੇ ਰੋਕਟ ਦਾ ਲੋਹਾ ਮਨਵਾਇਆ ਹੈ। 

                ਇਸ ਮੋਕੇ ਵਧਾਈ ਵਾਲੀਆਂ ਵਿੱਚ ਡੀ.ਸੀ.ਐਮ ਗਰੁੱਪ ਦੇ ਸੀ .ਈ.ਓ ਅਨਿਰੁੱਧ ਗੁਪਤਾ , ਮੈਡਮ ਅਨੂ ਸ਼ਰਮਾ , ਡੀ.ਬੀ.ਏ ਪ੍ਰਦਾ ਨ ਮਨੋਜ ਗੁਪਤਾ, ਪ੍ਰੈਸ ਸਕੱਤਰ ਸੰਜੇ ਕਟਾਰੀਆ, ਵਿਨੈ ਵਹੋਰਾ ਤੋਂ ਇਲਾਵਾ ਉਗੇ ਸਮਾਜ ਸੇਵਕ ਅਮਰਜੀਤ ਸਿੰਘ ਭੋਗਲ ਤੇ ਡੀ.ਐਸ.ਓ ਸ੍ਰੀ .ਸੁਨੀਲ ਸ਼ਰਮਾ ਸ਼ਾਮਲ ਸਨ। 

              ਇਸ ਮੌਕੇ ਸਵਰੀਤ ਨੇ ਕਿਹਾ ਕਿ ਸਮੇਂ ਦੀ ਰਕੋਬਦਨ ਕਾਰਨ ੳਹ 15 ਦਿਨ ਤੋਂ ਪੈਰਕਟਿਸ ਤੇ ਨਹੀਂ ਜਾ ਰਹੀ ਇਸ ਬਾਰੇ ਡਿਪਟੀ ਕਮਿਸ਼ਨਰ ਤੇ ਡੀ.ਐਸ.ਓ ਦੇ ਧਿਆਨ ਵਿੱਚ ਲਿਆਦਾ ਗਿਆ ਹੈ। ਉਨੇ ਕਿਹਾ ਕਿ ਜੇ ਕਰ ਮੈ ਰੈਗੂਲਰ ਪੈਰਕਟਿਸ ਕਰਦੀ ਹੁੰਦੀ ਤਾਂ ਮੈ ਗੋਲਡ ਮੈਡਲ ਹਾਸਲ ਕਰ ਸਕਦੀ ਸੀ। ਉਨੇ ਕਿਹਾ ਕਿ ਡੀ.ਐਸ.ਓ ਨੇ ਕਿਹਾ ਹੈ ਕਿ ਉਹ 1-2 ਦਿਨ ਵਿੱਚ ਸਮੇਂ ਦੀ ਵੰਡ ਕਰ ਦਿਤੀ ਜਾਵੇਗੀ ਤਾਂ ਜੋ ਪੈਰਕਟਿਸ ਦੁਆਰਾ ਸ਼ੁਰੂ ਹੋ ਸਕੇ ਉਸ ਨੇ ਆਪਣੀ ਵੱਡੀ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਅਤੇ ਕੋਚ ਜਸਵਿੰਦਰ ਸਿੰਘ ਤੇ ਅਸ਼ੀਸ਼ ਸ਼ਰਮਾ  ਨੂੰ ਦਿੱਤਾ। 

Related Articles

Back to top button