ਸਿੱਧੂ ਨੇ ਕੁਲਬੀਰ ਜ਼ੀਰੇ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ
ਚੋਣ ਦੰਗਲ ਤਾਂ ਜਥੇਦਾਰ ਇੰਦਰਜੀਤ ਸਿੰਘ ਜੀਰਾ ਅਤੇ ਉਹਨਾਂ ਦੇ ਹੋਣਹਾਰ ਨੌਜਵਾਨ ਸ੍ਰ ਕੁਲਬੀਰ ਸਿੰਘ ਜੀਰਾ ਨੇ ਪਹਿਲਾਂ ਹੀ ਐਨਾਂ ਭਖਾ ਰੱਖਿਆ ਸੀ ਕਿ ਸੱਥਾਂ ਵਿਚ ਚਰਚੇ ਹੋ ਰਹੇ ਸਨ । ਪਰ ਸਿੱਧੂ ਦੀ ਮੱਖੂ ਰੈਲੀ ਵਿਚ ਇਕੱਠੇ ਹੋਏ ਹਜੂਮ ਨੇ ਕੁਲਬੀਰ ਸਿੰਘ ਦੀ ਚੜ੍ਹਤ ਨੂੰ ਚਾਰ ਚੰਨ ਲਾ ਦਿੱਤੇ ਹਨ । ਲੋਕ ਚਰਚਾ ਇਕੱਠ ਦੇਖ ਕੇ ਚੱਲ ਰਹੀ ਸੀ ਕਿ ਅਕਾਲੀ ਭਾਜਪਾ ਅਤੇ ਆਮ ਪਾਰਟੀ ਦੀਆਂ ਜਮਾਨਤਾ ਬਚਣੀਆ ਵੀ ਮੁਸ਼ਕਲ ਹੋ ਜਾਣੀਆ ਹਨ। ਸਿੱਧੂ ਨੇ ਬਾਦਲ ਪਰਵਾਰ ਤੇ ਹਮਲੇ ਕਰਦਿਆ ਕਿਹਾ ਕਿ ਬਾਦਲ ਹਮੇਸ਼ਾਂ ਹੀ ਸਿਖ ਵਿਰੋਧੀ ਰਿਹਾ ਹੈ । ਜਿਸ ਦਾ ਨਤੀਜਾ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰਾਹੀਂ ਦੇਖ ਲਿਆ ਹੈ। ਜਿਸ ਕਰਤੂਤ ਦੀ ਬਾਦਲ ਪਰਵਾਰ ਨੇ ਤਾਂ ਕੀ ਕਿਸੇ ਚਮਚੇ ਨੇ ਵੀ ਮੁਆਫੀ ਨਹੀ ਮੰਗੀ। ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਦਰਿੰਦਿਆਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਇਹਨਾਂ ਦੀਆ ਨਜਾਇਜ ਤਰੀਕੇ ਨਾਲ ਬਣਾਈਂਆਂ ਜਾਇਦਾਦਾਂ ਜਬਤ ਕਰਕੇ ਪੰਜਾਬ ਵਿਚ ਹੀ ਲਾਕੇ ਪੰਜਾਬ ਦੀ ਤਰੱਕੀ ਹੋ ਸਕਦੀ ਹੈ । ਕਾਂਗਰਸ ਸਰਕਾਰ ਬਣਾਂ ਦਿਓ ਅਤੇ ਫਿਰ ਆਪਾਂ ਪਾਈ ਪਾਈ ਦਾ ਹਿਸਾਬ ਲੈ ਲਵਾਂਗੇ। ਇਕੱਠ ਦੇਖ ਕੇ ਸਿੱਧੂ ਨੇ ਐਲਾਣ ਕਰ ਦਿਤਾ ਕਿ ਭਾਂਈ ਐਮ ਐਲ ਏ ਤਾਂ ਤੂੰ ਬਣ ਗਿਆ। ਹੋਰ ਸੇਵਾ ਦੱਸ ਜਦ ਕੁਲਬੀਰ ਸਿੰਘ ਨੇ Îਇਲਾਕੇ ਦੀਆਂ ਮੰਗਾਂ ਰੱਖੀਆਂ ਤਾ ਸਿੱਧੂ ਨੇ ਕਿਹਾ ਸਰਕਾਰ ਬਣਦੇ ਹੀ ਪਹਿਲ ਦੇ ਅਧਾਰ ਤੇ ਮੱਖੂ ਵਿਚ ਲੜਕੀਆਂ ਦਾ ਕਾਲਜ , ਮੱਖੂ ਬੱਸ ਅੱਡਾ, ਜੀਰੇ ਦੀ ਖੰਡ ਮਿਲ ਚਾਲੂ ਜੀਰੇ ਦੀਆਂ ਕਚਿਹਰੀਆਂ ਵੀ ਵਾਪਿਸ ਪਹਿਲੀ ਥਾਂ ਤੇ ਹੀ ਲਿਆਂਦੀਆਂ ਜਾਣਗੀਆਂ। ਸ੍ਰ ਸਿੱਧੂ ਨੈ ਲੋਕਾਂ ਦਾ ਆਪਣੇ ਹੀ ਅੰਦਾਜ ਵਿਚ ਜਦ ਕਿਹਾ ਠੋਕੋ, ਤਾਲੀ ਅਤੇ ਵਿਅੰਗ ਨਾਂਲ ਬਾਦਲ ਸਾਹਿਰਬ ਨੂੰ ਵੰਗਾਰਿਆ ਤਾਂ ਲੋਕਾਂ ਦੇ ਹਜੂਮ ਨੇ ਜੈਕਾਰਿਆ ਨਾਲ ਪੂਰਾ ਪੰਡਾਲ ਗੂੰਜਣ ਲਗਾ ਦਿਤਾ। Îਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ੍ਰ ਨਵਜੋਤ ਸਿੰਘ ਸਿੱਧੂ, ਜਥੇਦਾਰ ਇੰਦਰਜੀਤ ਸਿੰਘ ਜੀਰਾ ਸ੍ਰ ਕੁਲਬੀਰ ਸਿੰਘਜੀਰਾ ਤੋਂ ਇਲਾਵਾ,ਰਾਣਾ ਜੰਗ ਬਹਾਦਰ ਸਿੰਘ, ਜਥੇਦਾਰ ਗੁਰਮੇਜ ਸਿੰਘ ਬਾਹਰਵਾਲੀ, ਜਥੇਦਾਰ ਮਹਿੰਦਰ ਸਿੰਘ ਲਹਿਰਾ, ਸ੍ਰੀ ਵਿਜੇ ਕਾਲੜਾ ਆਦਿ ਹਾਜਰ ਸਨ।