Ferozepur News

ਸਿੱਖਿਆ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕਰਕੇ ਤੁਰੰਤ ਪ੍ਰਿੰਸੀਪਲ ਲਾਏ ਜਾਣ

ਸਿੱਖਿਆ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕਰਕੇ ਤੁਰੰਤ ਪ੍ਰਿੰਸੀਪਲ ਲਾਏ ਜਾਣ

VIJAY GARG AND OTHERS

Ferozepur, September 10,2016 : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੈਕਚਰਾਰ ਦਲ ਦੀ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹੇ ਦੇ ਅਹੁਦੇਦਾਰ ਮਨੋਹਰ ਲਾਲ ਸ਼ਰਮਾ, ਸੁਦਰਸ਼ਨ ਜੱਗਾ, ਸ਼੍ਰੀ ਵਿਜੈ ਗਰਗ, ਡਾ.ਹਰੀਭਜਨ ਹਾਜ਼ਰ ਹੋਏ।ਇਸ ਵਿੱਚ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਪਿਛਲੇ ਸਮੇਂ ਦੌਰਾਨ ਵੱਖ-ਵੱਖ ਵਰਗਾਂ ਦੀਆਂ ਕੀਤੀਆਂ ਗਈਆਂ ਨਿਯੂਕਤੀਆਂ ਅਤੇ ਪਦ-ਉਨਤੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਸਰਕਾਰ ਦੇ ਕੀਤੇ ਗਏ ਕੰਮਾਂ ਦੀ ਪ੍ਰੰਸਸਾ ਕੀਤੀ ਗਈ ਤੇ ਹਾਲ ਦੀ ਘੜੀ ਵਿੱਚ ਸਰਕਾਰ ਵੱਲੋਂ ਲੈਕਚਰਾਰ ਤੋਂ ਪ੍ਰਿੰਸੀਪਲ ਦੀ ਪਦਉਨਤੀ ਲਈ ਮੰਗੇ ਗਏ ਜਨਰਲ ਕੈਟਾਗਰੀ ਦੇ ਸੀਨੀਅਰਤਾ ਨੰ.2150, ਐਸ.ਸੀ ਦੇ ਸੀਨੀਅਰਤਾ ਨੰ.2700 ਅਤੇ ਹੈਂਡੀਕੈਪਡ ਦੇ ਸੀਨੀਅਰਤਾ ਨੰ.6000 ਤੱਕ ਦੇ ਕੇਸਾਂ ਸਬੰਧੀ ਸਰਕਾਰ ਵੱਲੋਂ ਅਪਣਾਈ ਜਾ ਰਹੀ ਢਿੱਲੀ ਮੱਠੀ ਚਾਲ ਸਬੰਧੀ ਪ੍ਰਭਾਵਿਤ ਲੈਕਚਰਾਰਾਂ ਵੱਲੋਂ ਆਪਣੀ ਪੱਦਉੱਨਤੀ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਅਤੇ ਜ਼ੋਰਦਾਰ ਸ਼ਬਦਾਂ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੱਦ-ਉੱਨਤੀ ਲਈ ਸਿੱਖਿਆ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕਰਕੇ ਪੱਦ-ਉਨਤੀ ਸਬੰਧੀ ਪ੍ਰੀਕ੍ਰਿਆ ਜਲਦ ਪੂਰੀ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਹੋਣ ਵਾਲੇ ਲੈਕਚਰਾਰ ਨੂੰ ਆਪਣਾ ਬਣਦਾ ਹੱਕ ਮਿਲ ਸਕੇ ਅਤੇ 373 ਅਪਗ੍ਰੇਡ ਹੋਏ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਨੂੰ ਪੱਦਉਨਤੀ ਰਾਹੀਂ ਭਰਿਆ ਜਾ ਸਕੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲ ਪ੍ਰਬੰਧ ਸੁਚਾਰੂ ਰੂਪ ਨਾਲ ਚੱਲ ਸਕੇ।ਇਸ ਮੌਕੇ ਰਾਮਪ੍ਰਤਾਪ, ਨਾਇਬ ਸਿੰਘ, ਸ਼ਿਵਰਾਜ਼ ਸਿੰਘ, ਕ੍ਰਿਸ਼ਨ ਕੁਮਾਰ, ਖੇਮਰਾਜ, ਨਰੇਸ਼ ਕੁਮਾਰ, ਨਵਨੀਤ ਕੌਰ, ਗੁਰਪ੍ਰੀਤ ਕੌਰ, ਸ਼ੈਲੀ, ਸੁਖਦੀਪ ਕੌਰ, ਮਨਪ੍ਰੀਤ ਕੌਰ, ਮੰਜੂ ਬਾਲਾ ਵਿਸ਼ੇਸ਼ ਰੂਪ ਨਾਲ ਹਾਜ਼ਰ ਸਨ।

Related Articles

Back to top button