Ferozepur News

ਸਿੱਖਿਆ ਮੰਤਰੀ  ਦੁਆਰਾ ਸਕੂਲ ਮੁੱਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਐਜੂਸੈਟ ਰਾਹੀਂ ਸੰਬੋਧਨ 16 ਮਈ ਨੂੰ :ਜਗਸੀਰ ਸਿੰਘ

jagseersingh deo ਫਿਰੋਜ਼ਪੁਰ 15 ਮਈ (ਏ. ਸੀ. ਚਾਵਲਾ) ਪੰਜਾਬ ਦੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਅਤੇ ਸਿੱਖਿਆ ਨੂੰ ਰੌਚਕ ਬਣਾਉਣ ਲਈ ਮਿਤੀ 16-05-2015 ਨੂੰ  11.45 ਤੋਂ 12.15 ਤੱਕ ਸ. ਦਲਜੀਤ ਸਿੰਘ ਚੀਮਾ, ਸਿੱਖਿਆ ਮੰਤਰੀ, ਪੰਜਾਬ  ਦੁਆਰਾ ਸਕੂਲ ਮੁੱਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਐਜੂਸੈਟ ਰਾਹੀਂ ਕੀਤਾ ਜਾਵੇਗਾ। ਇਹ ਜਾਣਕਾਰੀ ਸ. ਜਗਸੀਰ ਸਿੰਘ ਜਿਲ•ਾ ਸਿੱਖਿਆ ਅਫਸਰ (ਸੈ.ਸਿ.) ਫਿਰੋਜਪੁਰ ਨੇ ਦਿੱਤੀ। ਜਿਲ•ਾ ਸਿੱਖਿਆ ਅਫਸਰ (ਸੈ.ਸਿ.) ਨੇ ਦੱਸਿਆ ਕਿ ਸਮੂਹ ਸਰਕਾਰੀ ਸੀਨੀ. ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ।ਜਿਲ•ੇ ਦੇ ਜਿਨ•ਾਂ ਸਕੂਲਾਂ ਵਿੱਚ ਐਜੂਸੈਟ ਆਰ. À. ਟੀ .ਨਹੀ ਹਨ ਜਾਂ ਖਰਾਬ ਹੈ ਉਹ ਸਕੂਲ ਮੁੱਖੀ ਆਪਣੇ ਨਜ਼ਦੀਕ ਦੇ ਸਰਕਾਰੀ ਸੀਨੀ. ਸੈਕੰਡਰੀ ਜਾਂ ਹਾਈ ਸਕੂਲਾਂ ਵਿੱਚ ਜਿਥੇ ਐਜੂਸੈਟ ਆਰ À ਟੀ ਹੈ ਵਿੱਚ ਇਸ ਪ੍ਰਸਾਰਨ ਨੂੰ ਵੇਖਣਗੇ। ਜਿਲ•ੇ ਵਿੱਚ ਇਸ ਪ੍ਰਸਾਰਨ ਲਈ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ ਤਾਂ ਜੋ ਅਧਿਆਪਕ ਵਰਗ ਇਸ ਤੋਂ ਜਾਣਕਾਰੀ ਲੈ ਕੇ ਸਿੱਖਿਆ ਦੇ ਮਿਆਰ ਨੂੰ ਉਚਾ, ਰੋਚਕ ਅਤੇ ਮਿਆਰੀ ਬਣਾ ਸਕਣ ਅਤੇ ਵਿਦਿਆਰਥੀ ਆਪਣੇ ਭਵਿਖ ਨੂੰ ਸੁਨਹਿਰਾ ਬਣਾਉਣ। ਇਸ ਮੌਕੇ ਸ੍ਰੀ ਅਜੈ ਕੁਮਾਰ, ਜਿਲ•ਾ ਕੋਆਰਡੀਨੇਟਰ ਐਜੂਸੈਟ ਵੀ ਉਹਨਾਂ ਦੇ ਨਾਲ ਸਨ।

Related Articles

Back to top button