Ferozepur News

ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੀ ਸੂਬਾ ਪੱਧਰੀ ਰੈਲੀ 2 ਅਪ੍ਰੈਲ ਨੂੰ ਜਲੰਧਰ ਵਿਖੇ

jasbeerਫਿਰੋਜ਼ਪੁਰ 30 ਮਾਰਚ (ਏ. ਸੀ. ਚਾਵਲਾ): ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਮਾਲਵਾ ਜੋਨ ਦੇ ਪ੍ਰਧਾਨ ਜਸਬੀਰ ਸਿੰਘ ਅਤੇ ਸੂਬਾ ਪ੍ਰਧਾਨ ਅਜਮੇਰ ਸਿੰਘ ਨੇ ਕੀਤੀ। ਮੀਟਿੰਗ ਵਿਚ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਜਲੰਧਰ ਦੀ ਥਾਣਾ ਭਾਰਗੋ ਦੇ ਪੁਲਸ ਕਰਮਚਾਰੀਆਂ ਨੇ ਸਿੱਖਿਆ ਪ੍ਰੋਵਾਈਡਰ ਇਸਤਰੀ ਅਧਿਆਪਕਾ ਜੋ ਸਰਕਾਰੀ ਪ੍ਰਾਇਮਰੀ ਸਕੂਲ ਅਵਤਾਰ ਨਗਰ ਵਿਚ ਪੜਾ ਰਹੀ ਹੈ, ਨੂੰ ਪੁਲਸ ਨੇ ਜਬਰੀ ਥਾਣੇ ਲੈ ਗਏ ਅਤੇ ਕਾਫੀ ਲੰਮਾ ਸਮਾਂ ਖੜੇ ਕੀਤੀ ਰੱਖਿਆ ਜਦਕਿ ਡਾਕਟਰ ਨੇ ਰੈਸਟ ਲਈ ਦੱਸਿਆ ਸੀ। ਪ੍ਰਧਾਨ ਨੇ ਦੱਸਿਆ ਕਿ ਉਕਤ ਅਧਿਆਪਕ ਦੇ ਪਰਿਵਾਰ ਵਾਲਿਆਂ ਨੇ ਪੁਲਸ ਕਰਮਚਾਰੀਆਂ ਦਾ ਬਹੁਤ ਜ਼ਿਆਦਾ ਮਿਨਤਾ ਤਰਲੇ ਕੀਤੇ ਪਰ ਕਿਸੇ ਵੀ ਪੁਲਸ ਕਰਮਚਾਰੀ ਨੇ ਉਨ•ਾਂ ਦੀ ਇਕ ਨਾ ਸੁਣੀ। ਉਨ•ਾਂ ਨੇ ਕਿਹਾ ਕਿ 23 ਮਾਰਚ ਨੂੰ ਪ੍ਰਧਾਨ ਮੰਤਰੀ ਦੇ ਆਗਮਨ ਤੇ ਸਿੱਖਿਆ ਪ੍ਰੋਵਾਈਡਰ ਰੈਗੂਲਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ, ਪਰ ਪੰਜਾਬ ਵਿਚ ਪੰਜਾਬ ਸਰਕਾਰ ਨੇ ਹੁਕਮ ਦਿੱਤੇ ਸਨ ਕਿ ਇਨ•ਾਂ ਨੂੰ ਘਰੋਂ ਚੁੱਕ ਕੇ ਥਾਣਿਆਂ ਵਿਚ ਬੰਦ ਕਰ ਦਿੱਤਾ ਜਾਵੇ। ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਦੀ ਲਪੇਟ ਵਿਚ ਗਰਭਵਤੀ ਟੀਚਰ ਆ ਗਈ। ਉੁਸ ਦਾ ਗਰਭਪਾਤ ਹੋ ਗਿਆ। ਸਿੱਖਿਆ ਪ੍ਰਵਾਈਡਰ ਅਤੇ ਭਰਾਤਰੀ ਜਥੇਬੰਦੀਆਂ ਨੇ ਕਿਹਾ ਕਿ 7 ਦਿਨ ਬੀਤ ਚੁੱਕੇ ਹਨ ਪਰ ਹਾਲੇ ਤੱਕ ਪੁਲਸ ਵਲੋਂ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਜਲੰਧਰ ਪ੍ਰਸਾਸ਼ਨ ਨਾਲ ਹੋਈ ਸ਼ਨੀਵਾਰ ਦੀ ਮੀਟਿੰਗ ਵਿਚ ਵਿਸ਼ਵਾਸ ਦੁਆਇਆ ਸੀ ਕਿ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇਗੀ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾ ਦੇ ਵਫਦ ਨੂੰ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਸੋਮਵਾਰ ਨਿਸ਼ਚਤ ਕਰਕੇ ਦੇਣਗੇ। ਉਨ•ਾਂ ਨੇ ਕਿਹਾ ਕਿ ਮੰਗਲਵਾਰ ਨੂੰ ਜੇਕਰ ਜਲੰਧਰ ਪ੍ਰਸਾਸ਼ਨ ਵਲੋਂ ਕੋਈ ਵੀ ਮੀਟਿੰਗ ਮੁੱਖ ਮੰਤਰੀ ਨਾਲ ਫਿਕਸ ਨਾ ਕਰਵਾਈ ਤਾਂ 2 ਅਪ੍ਰੈਲ ਨੂੰ ਸੂਬਾ ਪੱਧਰੀ ਇਕੱਠ ਜਲੰਧਰ ਵਿਖੇ ਕੀਤਾ ਜਾਵੇ ਅਤੇ ਭਰਾਤਰੀ ਜਥੇਬੰਦੀਆਂ ਐਸ ਬੀ ਸੀ ਫੈਡਰੇਸ਼ਨ ਅਤੇ ਸਮਾਜ ਸੇਵਕਾਂ ਦਾ ਸਾਥ ਲਿਆ ਜਾਵੇਗਾ। ਇਸ ਮੀਟਿੰਗ ਵਿਚ ਅਸ਼ੋਕ ਕੁਮਾਰ, ਹਰਜਿੰਦਰ ਸਿੰਘ, ਸੁਰਜੀਤ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ, ਸਤਪਾਲ ਸੀਤੋ ਅਤੇ ਹੋਰ ਵੀ ਕਈ ਹਾਜ਼ਰ ਸਨ।

Related Articles

Back to top button