ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਵਲੋਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ 'ਚ ਰੈਲੀ
ਫਿਰੋਜ਼ਪੁਰ 12 ਫਰਵਰੀ (ਏ.ਸੀ.ਚਾਵਲਾ) : ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਵਲੋਂ ਕੈਨਾਲ ਕਾਲੌਨੀ ਫ਼ਿਰੋਜ਼ਪੁਰ ਵਿਖੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ਰੈਲੀ ਕੀਤੀ ਗਈ। ਜਿਸ ਵਿਚ ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਰੈਲੀ ਦੀ ਅਗਵਾਈ ਕਰਦੇ ਹੋਏ ਕਿਸ਼ਨ ਚੰਦ ਜਾਗੋਵਾਲੀਆ ਨੇ ਕਿਹਾ ਕਿ ਮੁਲਾਜ਼ਮਾਂ ਵਲੋਂ ਸੰਘਰਸ਼ ਰਾਹੀਂ ਪ੍ਰਾਪਤ ਕੀਤੀਆਂ ਸਹੂਲਤਾਂ ਨੂੰ ਖੋਹਿਆ ਜਾ ਰਿਹਾ ਹੈ। ਖਜਾਨਿਆਂ ਤੇ ਬੇਲੋੜੀਆਂ ਰੋਕਾਂ ਲਾ ਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਮੈਡੀਕਲ ਬਿੱਲਾਂ ਦੀ ਅਦਾਇਗੀ, ਬੱਚਿਆਂ ਦੀਆਂ ਸ਼ਾਦੀਆਂ ਲਈ ਜ. ਪੀ. ਐਫ. ਵਿਚੋਂ ਮਿਲਦੇ ਐਡਵਾਂਸ ਅਤੇ ਰਿਟਾਇਰ ਹੋਏ ਕਰਮਚਾਰੀਆਂ ਨੂੰ ਮਿਲਦੀਆਂ ਸਹੂਲਤਾਂ, ਬਕਾਇਆਂ ਦੀਆਂ ਅਦਾਇਗੀਆਂ ਨਹੀਂ ਕੀਤੀਆਂ ਜਾ ਰਹੀਆਂ। ਕਿਸ਼ਨ ਚੰਦ ਜਾਗੋਵਾਲੀਆਂ ਦੱਸਿਆ ਕਿ ਪੰਜਾਬ ਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ 13 ਫਰਵਰੀ ਨੂੰ ਡੀ. ਸੀ. ਦਫ਼ਤਰ ਸਾਹਮਣੇ ਕੀਤੀ ਜਾ ਰਹੀ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਸੁਰਿੰਦਰ ਸਿੰਘ, ਮਨਜੀਤ ਸਿੰਘ, ਜੈਂਟਾ ਸਿੰਘ, ਅਸ਼ੋਕ ਕੁਮਾਰ, ਪ੍ਰਮੋਦ ਗੋਗਾ, ਰਜਿੰਦਰ ਕੁਮਾਰ, ਹਰਦੀਪ ਸਿੰਘ, ਸੰਤੋਸ਼ ਰਾਣੀ, ਸਰੋਜ ਰਾਣੀ, ਲਾਜਵੰਤੀ, ਸੁਖਵੰਤ ਸਿੰਘ, ਸੰਤੋਖ ਸਿੰਘ, ਜੋਗਿੰਦਰ ਸਿੰਘ, ਰਮਨ ਕੁਮਾਰ, ਸੁਨੀਲ ਕੁਮਾਰ ਅਤੇ ਹੋਰ ਵੀ ਸੈਂਕੜੇ ਵਰਕਰ ਹਾਜ਼ਰ ਸਨ।