ਸਿਹਤ ਵਿਭਾਗ ਵੱਲੋਂ ਸੀ.ਓ.ਪੀ.ਡੀ.ਦਿਵਸ ਦਾ ਆਯੋਜਨ
ਸਿਹਤ ਵਿਭਾਗ ਵੱਲੋਂ ਸੀ.ਓ.ਪੀ.ਡੀ.ਦਿਵਸ ਦਾ ਆਯੋਜਨ
ਫਿਰੋਜ਼ਪੁਰ 22 ਨਵੰਬਰ 2021 ( ) ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਜੀਜ (ਸੀ.ਓ.ਪੀ.ਡੀ) ਫੇਫੜਿਆਂ ਦੀ ਇੱਕ ਸੋਜਸ ਵਾਲੀ ਬਿਮਾਰੀ ਹੈ, ਜੋ ਕਿ ਫੇਫੜਿਆਂ ਤੋਂ ਹਵਾ ਦੇ ਪ੍ਰਵਾਹ ਵਿੱਚ ਰੁਕਾਵਟ ਪੈਦਾ ਕਰਦੀ ਹੈ।ਇਹ ਵਿਚਾਰ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਸਿਵਲ ਹਸਪਤਾਲ ਜੀਰਾ ਵਿਖੇ ਸੀ.ਓ.ਪੀ.ਡੀ.ਦਿਵਸ ਨਾਲ ਸਬੰਧਤ ਇੱਕ ਜਾਗਰੂਕਤਾ ਸਮਾਰੋਹ ਦੌਰਾਨ ਰੱਖੇ।
ਇਸ ਮੌਕੇ ਹਸਪਤਾਲ ਦੇ ਬਾਲ ਰੋਗ ਮਾਹਿਰ ਡਾ: ਜਸਵਿੰਦਰ ਕਾਲੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਗਰਟਨੋਸੀ ਸੀ.ਓ.ਪੀ.ਡੀ.ਦਾ ਮੁੱਖ ਕਾਰਨ ਹੈ ਅਤੇ ਹਰ 10 ਮਾਮਲਿਆਂ ਵਿੱਚ ਲਗਭਗ 9 ਲਈ ਜਿੰਮੇਵਾਰ ਮੰਨਿਆ ਜਾਂਦਾ ਹੈ। ਧੂੰਏਂ ਵਿੱਚ ਮੌਜੂਦ ਹਾਨੀਕਾਰਕ ਰਸਾਇਣ ਫੇਫੜਿਆਂ ਅਤੇ ਸਾਹ ਨਾਲੀਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਸਿਗਰਟਨੋਸੀ ਨੂੰ ਰੋਕਣਾ ਹੀ ਸੀ.ਓ.ਪੀ.ਡੀ ਨੂੰ ਹੋਣ ਤੋਂ ਰੋਕਣ ਵਿੱਚ ਮਦਦ ਕਰ ਸਕਦਾ ਹੈ। ਸੀ.ਓ.ਪੀ.ਡੀ.ਦੇ ਮੁੱਖ ਲੱਛਣਾਂ ਵਿੱਚ ਸਾਹ ਚੜਨਾ, ਘਰਰ-ਘਰਰ ਦੀ ਆਵਾਜ ਆਉਣਾ ਜਾਂ ਪੁਰਾਣੀ ਖੰਘ, ਛਾਤੀ ਤੇ ਦਬਾਅ ,ਮਾਸਪੇਸੀ ਦਾ ਕਮਜ਼ੋਰ ਹੋਣਾ ਜਾਂ ਭਾਰ ਘੱਟ ਜਾਣਾ ਸਾਮਿਲ ਹੈ। ਇਹ ਆਮ ਤੌਰ ’ਤੇ ਪਰੇਸਾਨ ਕਰਨ ਵਾਲੀਆਂ ਗੈਸਾਂ ਜਾਂ ਕਣਾਂ ਦੇ ਲੰਬੇ ਸਮੇਂ ਦੇ ਸੰਪਰਕ ਦੇ ਕਾਰਨ ਹੁੰਦਾ ਹੈ, ਅਕਸਰ ਸਿਗਰਟ ਦੇ ਧੂੰਏਂ ਤੋਂ। ਸੀ.ਓ.ਪੀ.ਡੀ ਵਾਲੇ ਲੋਕਾਂ ਨੂੰ ਦਿਲ ਦੀ ਬਿਮਾਰੀ, ਫੇਫੜਿਆਂ ਦੇ ਕੈਂਸਰ ਅਤੇ ਹੋਰ ਕਈ ਤਰਾਂ ਦੀਆਂ ਸਥਿਤੀਆਂ ਹੋਣ ਦੇ ਵੱਧ ਖਤਰੇ ਹੁੰਦੇ ਹਨ।
ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਵਿਸ਼ਵ ਐਂਟੀਬਾਇਓਟਿਕ ਅਵੇਰਨੈਸ ਸਪਤਾਹ ਸਬੰਧੀ ਚਰਚਾ ਕਰਦਿਆ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਤਕਲੀਫ ਹੋਣ ਤੇ ਆਪਣੇ ਆਪ ਦਵਾਈ ਨਹੀਂ ਲੈਣੀ ਚਾਹੀਦੀ ਸਗੋਂ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਹੈ। ਇਸ ਮੌਕੇ ਸੰਸਥਾ ਦੇ ਮੈਡੀਕਲ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਖੁਲਾਸਾ ਕੀਤਾ ਕਿ ਜਲਦੀ ਹੀ ਜੀਰਾ ਵਿਖੇ ਇੱਕ ਜਨ ਔਸ਼ਧੀ ਸਟੋਰ ਖੋਲਿਆ ਜਾਵੇਗਾ।ਇਸ ਮੌਕੇ ਐਸ.ਡੀ.ਐਚ ਜੀਰਾ ਦੇ ਐਸ.ਐਮ.ਓ.ਡਾ:ਅਨਿਲ ਮਨਚੰਦਾ,ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਅਤੇ ਸਟੈਨੋ ਵਿਕਾਸ ਕਾਲੜਾ ਆਦਿ ਹਾਜ਼ਰ ਸਨ।