ਸਿਹਤ ਵਿਭਾਗ ਵੱਲੋਂ ਰਾਸ਼ਟਰੀ ਨਿਊਟਰੇਸ਼ਨ ਸਪਤਾਹ ਦੌਰਾਨ ਗਤੀਵਧੀਆਂ ਜਾਰੀ
ਸਿਹਤ ਵਿਭਾਗ ਵੱਲੋਂ ਰਾਸ਼ਟਰੀ ਨਿਊਟਰੇਸ਼ਨ ਸਪਤਾਹ ਦੌਰਾਨ ਗਤੀਵਧੀਆਂ ਜਾਰੀ
ਫਿਰੋਜ਼ਪੁਰ 6 ਸਤੰਬਰ 2021 ( )ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਦੀ ਅਗਵਾਈ ਵਿੱਚ ਵੱਖ ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ ਇਸੇ ਸਿਲਸਿਲੇ ਵਿੱਚ ਰਾਸ਼ਟਰੀ ਨਿਊਟਰੇਸ਼ਨ ਸਪਤਾਹ ਸਬੰਧੀ ਗਤੀਵਿਧੀਆਂ ਦੀ ਲੜੀ ਵਿੱਚ ਜ਼ਿਲਾ ਹਸਪਤਾਲ ਫਿਰੋਜ਼ਪੁਰ ਦੇ ਐਸ.ਐਮ.ਓ. ਡਾ:ਭੁਪਿੰਦਰ ਕੌਰ ਨੇ ਕਿਹਾ ਕਿ ਸੰਤੁਲਿਤ ਖੁਰਾਕ ਹੀ ਸਿਹਤ ਦਾ ਆਧਾਰ ਹੈ ਜਿਸ ਨਾਲ ਸ਼ਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ/ਇਮਊਨਿਟੀ ਵਧਦੀ ਹੈ।ਉਹਨਾਂ ਇਹ ਵੀ ਦੱਸਿਆ ਕਿ ਹਰ ਵਿਅਕਤੀ ਨੂੰ ਉਮਰ ਦੇ ਹਿਸਾਬ ਨਾਲ ਆਪਣੀ ਖੁਰਾਕ ਵਿੱਚ ਢੁਕਵੀਂ ਮਾਤਰਾ ਵਿੱਚ ਪ੍ਰੋਟੀਨ,ਕਾਰਬੋਹਾਈਡਰੇਟਸ,ਫੈਟਸ,ਵਿਟਾਮਿਨ ਅਤੇ ਖਣਿਜ ਸ਼ਾਮਿਲ ਕਰਨੇ ਚਾਹੀਦੇ ਹਨ। ਸੰਸਥਾ ਦੇ ਗਾਇਨੀ ਵਿਭਾਗ ਵਿਖੇ ਇਸ ਵਿਸ਼ੇ ਸਬੰਧੀ ਕੀਤੀ ਇੱਕ ਜਾਗਰੂਕਤਾ ਸਭਾ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬੇਸ਼ਕ ਹਰ ਵਰਗ ਦੇ ਵਿਅਕਤੀਆਂ ਲਈ ਸੰਤੁਲਿਤ ਖੁਰਾਕ ਜਰੂਰੀ ਹੈ ਪਰੰਤੂ ਗਰਭਵਤੀ ਔਰਤਾਂ, ਛੋਟੇ ਬੱਚਿਆ ਅਤੇ ਕਿਸ਼ੋਰ ਅਵੱਸਥਾ ਵਾਲੇ ਲੜਕੇ ਲੜਕੀਆ ਲਈ ਉਚਿਤ ਖੁਰਾਕ ਬਹੁਤ ਮਹੱਤਵਪੂਰਨ ਹੈ।
ਸਿਵਲ ਹਸਪਤਾਲ ਫਿਰੋਜ਼ਪੁਰ ਦੇ ਜੱਚਾ ਬੱਚਾ ਰੋਗ ਮਾਹਿਰ ਡਾ: ਰਿਚਾ ਪਸਰੀਚਾ ਨੇ ਇਸ ਮੌਕੇ ਗਾਰਭਵਤੀਆਂ ਦੀ ਖੁਰਾਕ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਇੱਕ ਗਰਭਵਤੀ ਔਰਤ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਵਾਧਾ ਕਰਨ ਤੋਂ ਇਲਾਵਾ ਇੱਕ ਹਰੀ ਪੱਤੇਦਾਰ ਸਬਜ਼ੀ ਅਤੇ ਇੱਕ ਮੌਸਮੀ ਫਲ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।ਦੁੱਧ, ਦਹੀਂ, ਲੱਸੀ, ਅੰਡਾ ਅਤੇ ਰਲੀਆਂ ਮਿਲੀਆਂ ਦਾਲਾਂ ਇਸ ਅਵੱਸਥਾ ਵਿੱਚ ਬਹੁਤ ਲਾਹੇਵੰਦ ਹਨ। ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫਤ ਉਪਲੱਬਧ ਕਰਵਾਈ ਜਾਂਦੀ ਆਇਰਨ ਫੌਲਿਕ ਐਸਿਡ ਦੀਆਂ ਘੋੱਟੋ ਘੱਟ 100 ਗੋਲੀਆਂ ਜਰੂਰ ਖਾਣੀਆਂ ਚਾਹੀਦੀਆਂ ਹਨ। ਬੱਚਿਆਂ ਦੀ ਖੁਰਾਕ ਬਾਰੇ ਗੱਲ ਕਰਦਿਆਂ ਹਸਪਤਾਲ ਦੇ ਬਾਲ ਰੋਗ ਮਾਹਿਰ ਡਾ:ਡੇਵਿਡ ਨੇ ਕਿਹਾ ਕਿ ਮਾਂ ਦਾ ਦੁਧ ਬੱਚੇ ਲਈ ਕੁਦਰਤੀ ਖੁਰਾਕ ਹੈ ਅਤੇ ਅਤੇ ਜਨਮ ਦੇ ਪਹਿਲੇ ਅੱਧੇ ਘੰਟੇ ਅੰਦਰ ਇਹ ਸ਼ੁਰੂ ਕਰ ਦੇਣਾ ਚਾਹੀਦਾ ਹੈ।ਪਹਿਲੇ ਛੇ ਮਹੀਨੇ ਤੱਕ ਬੱਚੇ ਲਈ ਕੇਵਲ ਮਾਂ ਦਾ ਦੁੱਧ ਹੀ ਕਾਫੀ ਹੁੰਦਾ ਹੈ ਅਤੇ ਬੱਚੇ ਨੂੰ ਹਰ ਦੋ ਘੰਟੇ ਬਾਅਦ ਇਸ ਦੀ ਜਰੂਰਤ ਹੁੰਦੀ ਹੈ। ਉਹਨਾਂ ਅੱਗੇ ਕਿਹ ਕਿ ਛੇ ਮਹੀਨੇ ਉਪਰੰਤ ਹੀ ਅਰਧ ਠੋਸ ਆਹਾਰ ਸ਼ੁਰੂ ਕਰਨਾ ਚਾਹੀਦਾ ਹੈ।।
ਕਿਸ਼ੋਰਾਂ ਲਈ ਢੁਕਵੀਂ ਖੁਰਾਕ ਸਬੰਧੀ ਜਾਣਕਾਰੀ ਦਿੰਦਿਆਂ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾ ਨੇ ਦੱਸਿਆ ਕਿ ਕਿਸ਼ੋਰ ਕੁੜੀਆਂ ਵਿਟਾਮਿਨ ਅਤੇ ਆਇਰਨ ਭਰਪੂਰ ਵੱਖ ਵੱਖ ਤਰਾਂ ਦੀ ਖੁਰਾਕ ਲੈਣ, ਇਸ ਨਾਲ ਮਾਹਵਾਰੀ ਦੌਰਾਨ ਹੋਈ ਆਇਰਨ ਦੀ ਕਮੀ ਦੀ ਭਰਪਾਈ ਹੋਵੇਗੀ ਉਹਨਾਂ ਨੂੰ ਆਪਣੀ ਪੂਰੀ ਸਮਰੱਥਾ ਹਾਸਿਲ ਹੋਵੇਗੀ ।ਪੌਸ਼ਟਿਕਤਾ ਭਰਪੂਰ ਦੁੱਧ,ਤੇਲ ਅਤੇ ਆਇਓਡੀਨ ਯੁਕਤ ਨਮਕ ਕਿਸ਼ੋਰਾਂ ਲਈ ਲਾਹੇਵੰਦ ਹੁੰਦਾ ਹੁੰਦਾ ਹੈ।ਹਫਤੇ ਵਿੱਚ ਇੱਕ ਵਾਰੀ ਆਇਰਨ ਦੀ ਗੋਲੀ ਅਤੇ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਛੇ ਮਹੀਨੇ ਪਿੱਛੋਂ ਅਲਬੈਡਾਂਜੋਲ ਦੀ ਇੱਕ ਗੋਲੀ ਵੀ ਕਿਸ਼ੋਰਾਂ ਲਈ ਜਰੂਰੀ ਹੈ।ਗਤੀਵਿਧੀ ਸੰਚਾਲਨ ਵਿੱਚ ਡਿਪਟੀ ਮਾਸ ਮੀਡੀਆ ਅਫਸਰ ਗੁਰਚਰਨ ਸਿੰਘ,ਸਾਹਿਬ ਸਿੰਘ ਅਤੇ ਆਸ਼ੀਸ਼ ਭੰਡਾਰੀ ਨੇ ਵਿਸ਼ੇਸ਼ ਭੂਮਿਕਾ ਨਿਭਾਈ।