ਸਿਹਤ ਵਿਭਾਗ ਵਲੋਂ ਵਿਸ਼ਵ ਡੈਫ (ਬਹਿਰਾਪਣ) ਦਿਵਸ ਨੂੰ ਸਮਰਪਿਤ ਜਾਗਰੁਕਤਾ ਪ੍ਰੋਗਰਾਮ ਆਯੋਜਿਤ
ਕੰਨਾਂ ਦੀ ਉਚਿਤ ਦੇਖਭਾਲ ਜ਼ਰੂਰੀ - ਸਿਵਲ ਸਰਜਨ
ਸਿਹਤ ਵਿਭਾਗ ਵਲੋਂ ਵਿਸ਼ਵ ਡੈਫ (ਬਹਿਰਾਪਣ) ਦਿਵਸ ਨੂੰ ਸਮਰਪਿਤ ਜਾਗਰੁਕਤਾ ਪ੍ਰੋਗਰਾਮ ਆਯੋਜਿਤ
ਕੰਨਾਂ ਦੀ ਉਚਿਤ ਦੇਖਭਾਲ ਜ਼ਰੂਰੀ – ਸਿਵਲ ਸਰਜਨ
ਫਿਰੋਜ਼ਪੁਰ 26 ਸਤੰਬਰ, 2023: ਸਿਹਤ ਵਿਭਾਗ ਫਿਰੋਜ਼ਪੁਰ ਵਲੋਂ ਸਿਵਲ ਸਰਜਨ ਡਾ.ਰਾਜਿੰਦਰਪਾਲ ਦੀ ਅਗਵਾਈ ਹੇਠ ਵੱਖ ਵੱਖ ਸਿਹਤ ਗਤੀਵਿਧੀਆਂ ਤਹਿਤ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਵਿਸ਼ਵ ਡੈਫ (ਬਹਿਰਾਪਣ) ਦਿਵਸ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾ: ਰਾਜਿੰਦਰਪਾਲ ਨੇ ਕਿਹਾ ਕਿ ਕੰਨਾਂ ਦੀ ਉਚਿਤ ਦੇਖ ਭਾਲ ਬਹੁਤ ਜ਼ਰੂਰੀ ਅਤੇ ਅਹਿਮ ਹੈ। ਉਨ੍ਹਾਂ ਕਿਹਾ ਕਿ ਕੰਨਾਂ ਵਿੱਚ ਕੋਈ ਵੀ ਨੁਕੀਲੀ ਵਸਤੂ ਨਾ ਮਾਰੀ ਜਾਵੇ, ਕੰਨਾਂ ਵਿੱਚ ਪਾਣੀ ਪੈਣ ਤੋਂ ਬਚਾਅ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ, ਕੰਨਾਂ ਦੀ ਵੈਕਸ/ਮੈਲ ਨੂੰ ਨੀਮ ਹਕੀਮਾਂ ਤੋਂ ਨਾ ਕਢਵਾਇਆ ਜਾਵੇ ਸਗੋਂ ਇਸ ਕੰਮ ਲਈ ਕਿਸੇ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਵਧਦੀ ਉਮਰ ਜਾਂ ਕਿਸੇ ਵੀ ਹੋਰ ਕਾਰਨ ਕੰਨਾਂ ਦੀ ਸੁਨਣ ਸ਼ਕਤੀ ਘੱਟ ਹੋ ਜਾਵੇ ਤਾਂ ਸਮੇਂ ਸਿਰ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣ ਨਾਲ ਮੁਕੰਮਲ ਬਹਿਰੇਪਣ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਸਰਕਾਰ ਵੱਲ ਏ.ਡੀ.ਆਈ.ਪੀ. ਸਕੀਮ ਤਹਿਤ ਕੰਨਾਂ ਦੇ ਹਰ ਤਰਾਂ ਦੇ ਆਪ੍ਰੇਸ਼ਨ ਅਤੇ ਹੀੲਰਿੰਗ ਏਡ ਆਦਿ ਮੁਫਤ ਮੁਹੱਈਆ ਕਰਵਾਏ ਜਾਂਦੇ ਹਨ।
ਇਸ ਮੌਕੇ ਈ.ਐਨ.ਟੀ. ਮਾਹਿਰ ਡਾ. ਹਿਮਾਨੀ ਸ਼ਰਮਾ ਨੇ ਬਹਿਰਾਪਣ ਦੇ ਕਾਰਨ, ਲੱਛਣ, ਬਚਾਅ ਅਤੇ ਇਲਾਜ ਸਬੰਧੀ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਲਗਾਤਾਰ ਉੱਚੀ ਆਵਾਜ਼ ਵਿੱਚ ਮਿਊਜ਼ਿਕ ਆਦਿ ਸੁਨਣ ਜਾਂ ਸ਼ੋਰ ਸ਼ਰਾਬ ਵਾਲੇ ਮਾਹੌਲ ਵਿੱਚ ਰਹਿਣ ਨਾਲ ਕੰਨਾਂ ਦੀ ਸੱਟ, ਲਾਗ, ਜਮਾਂਦਰੂ ਨੁਕਸ ਅਤੇ ਵਧਦੀ ਉਮਰ ਕਾਰਨ ਬਹਿਰਾਪਣ ਹੋ ਸਕਦਾ ਹੈ ਜਿਸਦਾ ਕਿ ਬਹੁਤੇ ਕੇਸਾਂ ਵਿੱਚ ਇਲਾਜ ਸੰਭਵ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਦਵਾਈਆਂ ਬੱਚਿਆਂ ਵਿੱਚ ਜਮਾਂਦਰੂ ਬਹਿਰੇਪਣ ਦਾ ਕਾਰਨ ਬਣ ਸਕਦੀਆਂ ਹਨ ਇਸ ਕਰ ਕੇ ਗਰਭਅਵੱਸਥਾ ਵਿੱਚ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਵੀ ਦਵਾਈ ਨਹੀਂ ਖਾਣੀ ਚਾਹੀਦੀ। ਇਸ ਮੌਕੇ ਸਿਵਲ ਸਰਜਨ ਇਸ ਮੌਕੇ ਸਿਹਤ ਵਿਭਾਗ ਦੇ ਵੱਖ ਵੱਖ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।