Ferozepur News
ਸਿਹਤ ਵਿਭਾਗ ਮਮਦੋਟ ਦੀ ਟੀਮ ਨੇ ਲਾਇਆ ਕੈਂਪ, ਲੋਕਾਂ ਨੂੰ ਮਲੇਰੀਏ ਦੇ ਲੱਛਣਾਂ ਤੋਂ ਕਰਵਾਇਆ ਜਾਣੂ
ਸਿਹਤ ਵਿਭਾਗ ਮਮਦੋਟ ਦੀ ਟੀਮ ਨੇ ਲਾਇਆ ਕੈਂਪ, ਲੋਕਾਂ ਨੂੰ ਮਲੇਰੀਏ ਦੇ ਲੱਛਣਾਂ ਤੋਂ ਕਰਵਾਇਆ ਜਾਣੂ
ਗੌਰਵ ਮਾਣਿਕ
ਫਿਰੋਜ਼ਪੁਰ 13 ਜੂਨ 2022 – ਮੌਸਮੀ ਬਿਮਾਰੀਆਂ ਤੋਂ ਬਚਾਓ ਅਤੇ ਮੱਛਰਾਂ ਸਦਕਾ ਹੋਣ ਵਾਲੇ ਮਲੇਰੀਏ ਸਮੇਤ ਅਨੇਕਾਂ ਬਿਮਾਰੀਆਂ ਦੇ ਖਾਤਮੇ ਲਈ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਨੇ ਕੈਂਪ ਲਗਾ ਕੇ ਲੋਕਾਂ ਨੂੰ ਕੀਤਾ ਜਾਗਰੂਕ। ਇਸ ਕੈਂਪ ਦੀ ਅਗਵਾਈ ਕਰਦਿਆਂ ਡਾ: ਦਵਿੰਦਰਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਨੇ ਸਪੱਸ਼ਟ ਕੀਤਾ ਕਿ ਸਿਵਲ ਸਰਜਨ ਫਿ਼ਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ.ਐਚ.ਸੀ ਮਮਦੋਟ ਦੀਆਂ ਟੀਮਾਂ ਵੱਲੋਂ ਪਿੰਡਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਿੰਡਾਂ ਵਿਚ ਪਹੁੰਚ ਕਰਕੇ ਉਕਤ ਟੀਮਾਂ ਜਿਥੇ ਲੋਕਾਂ ਨੂੰ ਸਿਹਤ ਪ੍ਰਤੀ ਸੁਹਿਰਦ ਕਰ ਰਹੀਆਂ ਹਨ, ਉਥੇ ਮੌਸਮੀ ਬਿਮਾਰੀਆਂ ਦੇ ਲੱਛਣਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਇਨ੍ਹਾਂ ਦਿਨਾਂ ਵਿਚ ਹੋਣ ਵਾਲੀ ਮਲੇਰੀਏ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਵੀ ਨੁਕਤੇ ਸਾਂਝੇ ਕਰ ਰਹੀਆਂ ਹਨ। ਇਸ ਮੌਕੇ ਬੋਲਦਿਆਂ ਅੰੰਕੁਸ਼ ਭੰਡਾਰੀ ਬੀ.ਈ.ਈ ਅਤੇ ਅਮਰਜੀਤ ਨੇ ਸਪੱਸ਼ਟ ਕੀਤਾ ਕਿ ਸਾਨੂੰ ਆਪਣੇ ਘਰਾਂ ਵਿਚ ਸਾਫ-ਸਫਾਈ ਰੱਖਣ ਦੇ ਨਾਲ-ਨਾਲ ਕੂਲਰਾਂ, ਟੈਂਕੀਆਂ ਆਦਿ ਦੀ ਵੀ ਸਫਾਈ ਰੱੱਖਣੀ ਚਾਹੀਦੀ ਹੈ ਅਤੇ ਇਨ੍ਹਾਂ ਵਿਚ ਪਾਣੀ ਜਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ, ਕਿਉਂਕਿ ਗੰਦਾ ਪਾਣੀ ਜਿਥੇ ਬਦਬੂ ਮਾਰਦਾ ਹੈ, ਉਥੇ ਇਸ ਪਾਣੀ ਵਿਚ ਮਲੇਰੀਏ ਦਾ ਮੱਛਰ ਪਨਪਦਾ ਹੈ। ਉਨ੍ਹਾਂ ਕਿਹਾ ਕਿ ਮਲੇਰੀਏ ਤੋਂ ਬਚਾਓ ਲਈ ਜਿਥੇ ਸਾਨੂੰ ਗੰਦੇ ਪਾਣੀ ਨੂੰੰ ਚਲਦਾ ਕਰਨਾ ਚਾਹੀਦਾ ਹੈ, ਉਥੇ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜ਼ੋ ਸਾਡੇ ਸਰੀਰ ਪਰ ਮੱਛਰ ਹਮਲਾ ਕਰ ਨਾ ਸਕੇ।
ਲਾਏ ਕੈਂਪ ਵਿਚ ਵਿਚਾਰ ਸਾਂਝੇ ਕਰਦਿਆਂ ਅੰਕੁਸ਼ ਭੰਡਾਰੀ, ਅਮਰਜੀਤ ਅਤੇ ਸਤਪਾਲ ਸਿੰਘ ਨੇ ਕਿਹਾ ਕਿ ਮਲੇਰੀਏ ਤੋਂ ਬਚਾਓ ਲਈ ਜਿਥੇ ਘਰਾਂ ਦੇ ਪਾਣੀ ਨੂੰ ਸਮੇਂ-ਸਮੇਂ `ਤੇ ਬਦਲਦੇ ਰਹਿਣਾ ਚਾਹੀਦਾ ਹੈ, ਉਥੇ ਕਪੜੇ ਵੀ ਪੂਰਾ ਸਰੀਰ ਢਕਦੇ ਪਾਉਣੇ ਚਾਹੀਦੇ ਹਨ ਤਾਂ ਜ਼ੋ ਕਿਸੇ ਵੀ ਹਾਲਤ ਵਿਚ ਮੱਛਰ ਨਾ ਕੱਟ ਸਕੇ ਅਤੇ ਅਸੀਂ ਮਲੇਰੀਏ ਜਿਹੀ ਭਿਆਨਕ ਬਿਮਾਰੀ ਤੋਂ ਬਚ ਸਕੀਏ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ਜਾਂ ਮਲੇਰੀਏ ਦੇ ਲੱਛਣ ਮਹਿਸੂਸ ਹੋਣ `ਤੇ ਤੁਰੰਤ ਸਰਕਾਰੀ ਹਸਪਤਾਲ ਪਹੁੰਚ ਕੀਤੀ ਜਾਵੇ ਤਾਂ ਜ਼ੋਸਮਾਂ ਰਹਿੰਦਿਆਂ ਮਾਹਿਰ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਸੀ.ਐਚ.ਸੀ ਮਮਦੋਟ ਅਧੀਨ ਆਉਂਦੇ ਸਾਰੇ ਸੈਂਟਰਾਂ ਵਿਚ ਕੈਂਪ ਲਗਾ ਕੇ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਸੁਚੇਤ ਕੀਤਾ ਜਾਵੇਗਾ। ਇਸ ਮੌਕੇ ਮਹਿੰਦਰਪਾਲ, ਸਤਨਾਮ ਸਿੰਘ ਆਈ.ਈ, ਮਨਪ੍ਰੀਤ ਸਿੰਘ ਐਸ.ਸੀ., ਬਲਵਿੰਦਰ ਸਿੰਘ ਐਸ.ਸੀ ਸਮੇਤ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।