ਸਿਹਤ ਵਿਭਾਗ ਫਿਰੋਜਪੁਰ ਵੱਲੋ 0 ਤੋ 5 ਸਾਲ ਦੇ ਬੱਚਿਆਂ ਨੂੰ ਪਿਲਾਈਆਂ ਗਈਆ ਪੋਲੀਓ ਬੂੰਦਾ
ਫਿਰੋਜ਼ਪੁਰ 22 ਫਰਵਰੀ (ਏ. ਸੀ. ਚਾਵਲਾ) ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੋਲੀਓ ਰੋਗ ਨੂੰ ਖਤਮ ਕਰਨ ਲਈ 1995 ਤੋਂ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ, ਇਸੇ ਲੜੀ ਤਹਿਤ ਅੱਜ ਪਲਸ ਪੋਲੀਓ ਮੁਹਿੰਮ ਦੌਰਾਨ ਡਾ: ਵਾਈ.ਕੇ ਗੁਪਤਾ ਵੱਲੋਂ ਸ਼ੀਤਲਾ ਮਾਤਾ ਮੰਦਿਰ ਫਿਰੋਜਪੁਰ ਕੈਂਟ ਵਿਖੇ ਲੱਗੇ ਬੂਥ ਦਾ ਉਦਘਾਟਨ ਕਰਕੇ ਬੱਚਿਆ ਨੂੰ ਪੋਲੀਓ ਬੂੰਦਾ ਪਿਲਾ ਕੇ ਸ਼ੁਰੂਆਤ ਕੀਤੀ । ਇਸ ਮੌਕੇ ਡਾ ਗੁਪਤਾ ਸਿਵਲ ਸਰਜਨ ਫਿਰੋਜਪੁਰ ਨੇ ਦੱਸਿਆ ਕਿ 22 ਤੋਂ 24 ਫਰਵਰੀ 2015 ਤੱਕ ਜ਼ਿਲੇ• ਦੀ ਲਗਭਗ 1093453 ਆਬਾਦੀ ਤੇ 187233 ਘਰ ਅਤੇ 140524 0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ ਸੇਵਾਵਾਂ ਦੇਣ ਦਾ ਟੀਚਾ ਰੱਖਿਆ ਗਿਆ ਹੈ। ਜਿਲ•ਾ ਪੱਧਰ ਤੇ ਬਣਾਏ ਗਏ ਮਾਇਕਰੋਪਲਾਨ ਅਨੁਸਾਰ 627 ਬੂਥ ਲਗਾਏ ਗਏ ਹਨ, ਜਿਸ ਦੌਰਾਨ ਹਾਊਸ-ਟੂ-ਹਾਊਸ ਹਾਉਸ 1149 ਟੀਮਾਂ ਕੰਮ ਕਰਨਗੀਆਂ ਅਤੇ ਦੂਰ ਦੁਰਾਡੇ ਦੀਆਂ ਸਾਇਟਸ ਨੂੰ ਕਵਰ ਕਰਨ ਲਈ 24 ਮੋਬਾਇਲ ਟੀਮਾਂ ਬਣਾਈਆਂ ਗਈਆਂ ਹਨ। ਉਨ•ਾਂ ਕਿਹਾ ਕਿ ਦਿੱਤੇ ਹੋਏ ਟੀਚੇ ਨੂੰ ਪੂਰਾ ਕਰਨ ਲਈ ਇਸ ਕੰਮ ਦੀ ਦੇਖ ਰੇਖ ਲਈ 114 ਸੁਪਰਵਾਈਜ਼ਰਾਂ ਦੀ ਡਿਊਟੀ ਲਗਾਈ ਗਈ ਹੈ, ਜ਼ੋ ਵੱਖ-ਵੱਖ ਬਲਾਕਾਂ ਵਿਚ ਜਾ ਕੇ ਸਮੂਚੇ ਪ੍ਰੋਗਰਾਮ ਦੀ ਦੇਖ-ਰੇਖ ਕਰਨਗੀਆਂ। ਉਨ•ਾਂ ਦੱਸਿਆ ਕਿ ਅੱਜ 22 ਫਰਵਰੀ ਨੂੰ ਪੋਲੀਓ ਬੂਥਾਂ ਤੇ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ ਅਤੇ 23 ਤੋਂ 24 ਫਰਵਰੀ 2015 ਨੂੰ ਹਾਊਸ ਟੂ ਹਾਊਸ ਜਾ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ । ਇਸ ਮੌਕੇ ਤੇ ਡਾ.ਰੇਨੂੰ ਸਿੰਗਲਾ ਡਿਪਟੀ ਮੈਡੀਕਲ ਅਫਸਰ ,ਡਾ.ਰਾਜੇਸ਼ ਭਾਸਕਰ ਜਿਲ•ਾ ਟੀਕਾਕਰਨ ਅਫਸਰ, ਡਾ.ਕਮਲ ਅਰੋੜਾ,ਡਾ.ਆਸ਼ੂਤੋਸ਼ ਤਲਵਾਰ,ਡਾ.ਪੰਕਜ ਗੁਪਤਾ, ਡਾ.ਤਰੁਣਪਾਲ ਸੋਢੀ, ਡਾ.ਸੁਰਿੰਦਰ ਸਿੰਘ, ਸ਼੍ਰੀ ਵਿਕਾਸ ਕਾਲੜਾ , ਸ਼੍ਰੀਮਤੀ ਮਨਿੰਦਰ ਕੋਰ ਜਿਲਾ ਮਾਸ ਮੀਡੀਆ ਅਫਸਰ, ਸ਼੍ਰੀਮਤੀ ਸ਼ਮੀਨ ਅਰੋੜਾ ਆਦਿ ਵੀ ਹਾਜਰ ਸਨ।