ਸਿਹਤ ਵਿਭਾਗ ਦੀ ਟੀਮ ਵੱਲੋਂ ਸਬ ਸੈਂਟਰ ਗੱਟੀ ਰਾਜੋ ਕੇ ਵਿਖੇ 44 ਲੋਕਾਂ ਦੇ ਕਰੋਨਾ ਸੈਂਪਲ ਭਰੇ ਗਏ
ਸਿਹਤ ਵਿਭਾਗ ਦੀ ਟੀਮ ਵੱਲੋਂ ਸਬ ਸੈਂਟਰ ਗੱਟੀ ਰਾਜੋ ਕੇ ਵਿਖੇ 44 ਲੋਕਾਂ ਦੇ ਕਰੋਨਾ ਸੈਂਪਲ ਭਰੇ ਗਏ
ਫਿਰੋਜ਼ਪੁਰ 28 ਅਗਸਤ 2020
ਸਿਵਲ ਸਰਜਨ ਫਿਰੋਜ਼ਪੁਰ ਡਾ: ਵਿਨੋਦ ਸਰੀਨ ਅਤੇ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾ਼ ਰਜਿੰਦਰ ਮਨਚੰਦਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਬ ਸੈਂਟਰ ਗੱਟੀ ਰਾਜੋ ਕੇ ਦੇ ਅਧੀਨ ਆਉਂਦੇ ਪਿੰਡਾਂ ਵਿੱਚੋਂ 44 ਲੋਕਾਂ ਦੇ ਸੈਂਪਲ ਭਰੇ ਗਏ। ਟੀਮ ਵਿੱਚ ਸੀ ਐੱਚ ਓ ਨਰਿੰਦਰ ਸਿੰਘ, ਮਨਜੀਤ ਕੁਮਾਰ, ਪੂਨਮ, ਲੈਬ ਟੈਕਨੀਸ਼ੀਅਨ ਗੁਰਪਾਲ ਸਿੰਘ, ਐੱਸ ਆਈ ਮਨਪ੍ਰੀਤ ਸਿੰਘ ਅਤੇ ਆਸ਼ਾ ਵਰਕਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਮਾਹਿਰਾਂ ਦੀ ਟੀਮ ਵੱਲੋਂ ਮੌਜੂਦ ਸਮੂਹ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਤੇ ਮੂੰਹ ਤੇ ਮਾਸਕ ਪਾ ਕੇ ਰੱਖਣ, ਭੀੜ ਵਾਲੀ ਥਾਂ ਤੇ ਨਹੀਂ ਜਾਣ, ਮਿੱਟੀ ਘੱਟੇ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਲਾਲ ਸਿੰਘ, ਕੁਲਵੰਤ ਸਿੰਘ ਸੰਧੂ, ਫਾਰਮਾਸਿਸਟ ਸੁਬੇਗ ਸਿੰਘ, ਬਾਜ਼ ਸਿੰਘ ਸਮੇਤ ਪਿੰਡ ਵਾਸੀ ਵੀ ਹਾਜ਼ਰ ਸ