ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸੈਮੀਨਾਰ ਲਗਾ ਕੇ ਮਨਾਇਆ ਗਿਆ “ਨੈਸ਼ਨਲ ਡੇਂਗੂ ਦਿਵਸ”
ਡੇਂਗੂ ਦੀ ਰੋਕਥਾਮ, ਬਚਾਅ ਅਤੇ ਲੱਛਣਾ ਸਬੰਧੀ ਦਿੱਤੀ ਗਈ ਜਾਣਕਾਰੀ
ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸੈਮੀਨਾਰ ਲਗਾ ਕੇ ਮਨਾਇਆ ਗਿਆ “ਨੈਸ਼ਨਲ ਡੇਂਗੂ ਦਿਵਸ”
· ਡੇਂਗੂ ਦੀ ਰੋਕਥਾਮ, ਬਚਾਅ ਅਤੇ ਲੱਛਣਾ ਸਬੰਧੀ ਦਿੱਤੀ ਗਈ ਜਾਣਕਾਰੀ
ਫਿਰੋਜ਼ਪੁਰ, 16 ਮਈ, 2022: ਸਿਹਤ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਿਵਲ ਹਸਪਤਾਲ, ਫਿਰੋਜ਼ਪੁਰ ਵਿਖੇ ਸਿਵਲ ਸਰਜਨ ਡਾ. ਰਜਿੰਦਰ ਅਰੋੜਾ ਦੇ ਦਿਸ਼ਾ–ਨਿਰਦੇਸ਼ਾਂ ਅਤੇ ਜਿਲ੍ਹਾ ਐਪੀਡਮਾਲੋਜਿਸਟ ਡਾ. ਰਾਕੇਸ਼ ਪਾਲ ਦੀ ਯੋਗ ਅਗਵਾਈ ਹੇਠ ਐਸ.ਐਮ.ਓ ਡਾ. ਭੁਪਿੰਦਰ ਕੋਰ, ਦੇ ਸਹਿਯੋਗ ਨਾਲ ਸੈਮੀਨਾਰ ਲਾ ਕੇ “ਨੈਸ਼ਨਲ ਡੇਂਗੂ ਦਿਵਸ” ਮਨਾਇਆ ਗਿਆ।
ਇਸ ਮੌਕੇ ਮੈਡੀਸਨ ਸਪੈਸ਼ਲਿਸਟ ਡਾ. ਗੁਰਮੇਜ ਰਾਮ ਗੋਰਾਇਆ, ਵੱਲੋ ਡੇਂਗੂ ਦੀ ਰੋਕਥਾਮ, ਬਚਾਅ ਅਤੇ ਲੱਛਣਾ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਡੇਂਗੂ ਬੁਖਾਰ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇੱਕ ਦਮ ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪੱਠਿਆ ਵਿੱਚ ਦਰਦ, ਜੀ ਕੱਚਾ ਹੋਣਾ, ਉਲਟੀਆਂ ਆਉਣਾ, ਨੱਕ, ਮੁੰਹ, ਜਬੜਿਆ ਵਿੱਚੋ ਖੂਨ ਆਉਣਾ ਤੇ ਚਮੜੀ ਤੇ ਨੀਲ ਪੈਣਾ ਡੇਂਗੂ ਬੁਖਾਰ ਦੇ ਲੱਛਣ ਹਨ। ਡੇਂਗੂ ਜਿਹੀ ਭਿਆਨਕ ਬਿਮਾਰੀ ਤੋ ਬੱਚਣ ਲਈ ਸਾਨੂੰ ਘਰਾਂ ਦੇ ਆਲੇ–ਦੁਆਲੇ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਲ੍ਹਾ ਫਿਰੋਜ਼ਪੁਰ ਦੇ ਵਾਸੀਆਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਤੋ ਬਚਾਅ ਸਬੰਧੀ ਜਾਗਰੂਕ ਕਰਨ ਲਈ ਇਸ ਦਫਤਰ ਵੱਲੋ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਨ੍ਹਾਂ ਟੀਮਾਂ ਵੱਲੋਂ ਹਾਈ ਰਿਸਕ ਏਰੀਆ, ਸੱਲਮ ਏਰੀਆ, ਜਨਤਕ ਥਾਵਾਂ ਖਾਸਕਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਆਦਿ ਪ੍ਰਮੁੱਖ ਥਾਵਾਂ ਤੇ ਕੈਂਪ ਲਗਾ ਕੇ ਡੇਂਗੂ ਬੁਖਾਰ ਸਬੰਧੀ ਕੈਂਪ ਲਗਾਏ ਜਾ ਰਹੇ ਹਨ। ਇਹ ਟੀਮਾਂ ਘਰ–ਘਰ ਜਾ ਕੇ ਵੱਧ ਤੋ ਵੱਧ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀਆ ਹਨ ਅਤੇ ਆਈ.ਈ.ਸੀ/ ਬੀ.ਸੀ.ਸੀ, ਸੋਰਸ ਡਿਡਕਸ਼ਨ ਗਤਿਵਿਧੀਆਂ ਅਤੇ ਫੀਵਰ ਸਰਵੇ ਕਰ ਰਹੀਆਂ ਹਨ।
ਸੈਮੀਨਾਰ ਵਿੱਚ ਮੈਡੀਕਲ ਸਪੈਸ਼ਲਿਸ਼ਟ ਡਾ. ਜਤਿੰਦਰ ਕੋਛੜ ਨੇ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਮੁਫਤ ਕੀਤਾ ਜਾਂਦਾ ਹੈ। ਮੱਛਰਾਂ ਦੀ ਪੈਦਾਵਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਕ ਐਤਵਾਰ ਨੂੰ ਡਰਾਈ ਡੇ “ਹਰ ਐਤਵਾਰ ਡੇਂਗੂ ਮੱਛਰ ਤੇ ਵਾਰ” ਵਜੋਂ ਮਨਾਉਣ ਬਾਰੇ ਕਿਹਾ ਕਿ ਹਰ ਹਫਤੇ ਦੇ ਐਤਵਾਰ ਨੂੰ ਆਪਣੇ ਘਰ, ਦਫਤਰਾ, ਦੁਕਾਨਾ, ਅਤੇ ਹੋਟਲਾ ਵਿੱਚ ਲਗੇ ਫਰਿਜ ਅਤੇ ਕੂਲਰਾਂ ਨੂੰ ਸੁਕਾ ਕੇ ਸਾਫ ਕੀਤਾ ਜਾਵੇ।
ਇਸੇ ਦੌਰਾਨ ਜ਼ਿਲ੍ਹਾ ਮਾਸ ਮੀਡੀਆ ਅਫਸਰ ਰੰਜੀਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਮਰੀਜ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨਿਆ ਦੇ ਲੱਛਣ ਹੁੰਦੇ ਤਾਂ ਉਹ ਤੁਰੰਤ ਆਪਣਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਕਰਵਾਏ ਜੋ ਕਿ ਮੁਫਤ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੀ ਟੀਮਾਂ ਵੱਲੋ ਘਰ–ਘਰ ਜਾ ਕੇ ਇਨ੍ਹਾਂ ਬਿਮਾਰੀ ਤੋ ਬੱਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ।
ਇਸ ਮੋਕੇ ਉਤੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਦੀ ਅਗੁਵਾਈ ਵਿੱਚ ਪੋਸਟਰ ਰਲੀਜ ਵੀ ਕੀਤਾ ਗਿਆ ਅਤੇ ਹਾਉਸਿੰਗ ਬੋਰਡ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਡੇਂਗੂ ਤੋ ਬੱਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਦਿੱਤੀ ਗਈ।
ਇਸ ਅਵਸਰ ਉਤੇ ਏ.ਐਮ.ਓ ਹਰਮੇਸ਼ ਚੰਦਰ, ਏ.ਐਮ.ਓ ਗੁਰਲਾਲ ਸਿੰਘ, ਰਮਨ ਅਤਰੀ, ਨਰਿੰਦਰ ਸ਼ਰਮਾ, ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।