ਸਿਵਲ ਹਸਪਤਾਲ ਫਿਰੋਜ਼ਪੁਰ ਦੇ *ਡਾਕਟਰਾਂ ਨਾਲ ਦੁਰ ਵਿਵਹਾਰ, ਇਨਸਾਫ਼ ਨਾ ਮਿਲਣ ਤਕ ਡਾਕਟਰ ਹੜਤਾਲ ਤੇ
ਸਿਵਲ ਹਸਪਤਾਲ ਫਿਰੋਜ਼ਪੁਰ ਦੇ *ਡਾਕਟਰਾਂ ਨਾਲ ਦੁਰ ਵਿਵਹਾਰ, ਇਨਸਾਫ਼ ਨਾ ਮਿਲਣ ਤਕ ਡਾਕਟਰ ਹੜਤਾਲ ਤੇ
ਫਿਰੋਜ਼ਪੁਰ , 15.7.2022: ਅੱਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਡਿਊਟੀ ਤੇ ਹਾਜ਼ਰ ਬੱਚਿਆਂ ਦੇ ਦੋਨੋਂ ਡਾਕਟਰਾਂ ਡਾ ਡੇਵਿਡ ਅਤੇ ਡਾ ਗਗਨਦੀਪ ਦੇ ਨਾਲ ਬਦਤਮੀਜ਼ੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਸਿੱਟੇ ਸਾਰੇ ਡਾਕਟਰਾਂ ਵੱਲੋਂ ਇਕੱਠੇ ਹੋ ਕੇ ਪੁਲੀਸ ਇਨਫਰਮੇਸ਼ਨ ਭੇਜ ਦਿੱਤੀ ਗਈ ਹੈ ਦੋਸ਼ੀਆਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੀ ਸੀ ਐਮ ਐਸ ਏ ਪ੍ਰਧਾਨ ਡਾ ਜਤਿੰਦਰ ਕੋਛੜ ਵੱਲੋਂ ਮੌਕੇ ਤੇ ਪਹੁੰਚ ਕੇ ਫ਼ੈਸਲਾ ਲੈ ਕੇ ਜਿੰਨਾ ਸਮਾਂ ਦੋਸ਼ੀਆਂ ਉੱਤੇ ਪਰਚਾ ਦਰਜ ਨਹੀਂ ਹੋ ਜਾਂਦਾ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ
ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੀਸੀਐਮਐਸ ਐਸੋਸੀਏਸ਼ਨ ਪ੍ਰਧਾਨ ਡਾ ਜਤਿੰਦਰ ਕੋਛੜ ਨੇ ਦੱਸਿਆ ਦੋਸ਼ੀਆਂ ਨੂੰ ਫੜ ਕੇ ਅੰਦਰ ਦੇ ਦਿੱਤਾ ਗਿਆ ਹੈ ਪਰ ਜਿੰਨਾ ਸਮਾਂ ਉਨ੍ਹਾਂ ਦੇ ਉੱਪਰ ਹਸਪਤਾਲ ਵਿਚ ਇਲਾਜ ਕਰ ਰਹੇ ਡਾਕਟਰਾਂ ਦੇ ਉੱਪਰ ਕੀਤੇ ਗਏ ਮਾੜੇ ਵਿਵਹਾਰ ਦਾ ਕਾਨੂੰਨ ਲਗਾ ਕੇ ਧਾਰਾ ਨਹੀਂ ਲਗਾਈ ਜਾਂਦੀ ਉਨ੍ਹਾਂ ਟਾਇਮ ਤੱਕ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਡਾ ਡੇਵਿਡ ਜਨਰਲ ਸਕੱਤਰ ਪੀਸੀਐਮਐਸ ਫ਼ਿਰੋਜ਼ਪੁਰ ਨੇ ਦੱਸਿਆ ਕਿ ਪੁਲੀਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਜਿੰਨਾ ਸਮਾਂ ਕਾਰਵਾਈ ਪੂਰੀ ਨਹੀਂ ਹੋ ਜਾਂਦੀ ਉਨ੍ਹਾਂ ਸਮਾਂ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ
ਪੰਜਾਬ ਸਟੇਟ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ ਅਖਿਲ ਸਰੀਨ ਨੇ ਦੱਸਿਆ ਕਿ ਅਸੀਂ ਡਾਕਟਰਾਂ ਦੇ ਨਾਲ ਦੁਰਵਿਵਹਾਰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿੰਨਾ ਸਮਾਂ ਤਕ ਦੋਸ਼ੀਆਂ ਦੇ ਉੱਪਰ ਕਾਰਵਾਈ ਨਹੀਂ ਹੋ ਜਾਂਦੀ ਉਨ੍ਹਾਂ ਸਮਾਂ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਜੇਕਰ ਕੱਲ ਤੱਕ ਦੋਸ਼ੀਆਂ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਟੇਟ ਮੈਡੀਕਲ ਐਸੋਸੀਏਸ਼ਨ ਆਪਣੇ ਅਗਲੇ ਐਕਸ਼ਨ ਵਾਸਤੇ ਸਖ਼ਤ ਫ਼ੈਸਲੇ ਲਵੇਗੀ