ਸਿਵਲ ਹਸਪਤਾਲ 'ਚ ਪੈਂਟਾਂ-ਵਲੇਟ ਟੀਕੇ ਦੀ ਸ਼ੁਰੂਆਤ
ਗੁਰੂਹਰਸਹਾਏ, 7 ਫ਼ਰਵਰੀ (ਪਰਮਪਾਲ ਗੁਲਾਟੀ)- ਸਥਾਨਕ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਪੰਜਾਬ ਅਤੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੈਂਟਾਂ-ਵਲੇਟ ਟੀਕੇ ਦੀ ਸ਼ੁਰੂਆਤ ਹਸਪਤਾਲ ਦੇ ਐਸ.ਐਮ.ਓ. ਡਾ. ਜਜਬੀਰ ਸਿੰਘ ਸੰਧੂ ਵੱਲੋਂ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਐਸ.ਐਮ.ਓ. ਡਾ. ਜਜਬੀਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਟੀਕੇ ਵਿਚ ਪੰਜ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪਾਈ ਗਈ, ਜੋ ਕਿ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਟੀਕਾ ਪਹਿਲਾਂ ਦੀ ਤਰ•ਾਂ ਟੀਕਾ ਕਰਨ ਪ੍ਰੋਗਰਾਮ ਤਹਿਤ ਸ਼ੁਰੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਟੀਕੇ ਵਿਚ ਐਚ.ਆਈ.ਬੀ ਨਾਮ ਦਾ (ਦਿਮਾਗੀ ਬੁਖਾਰ ਦਾ ਟੀਕਾ) ਵੀ ਸ਼ਾਮਲ ਕੀਤਾ ਗਿਆ, ਜੋ ਕਿ ਪ੍ਰਾਈਵੇਟ ਤੌਰ 'ਤੇ ਬਹੁਤ ਹੀ ਮਹਿੰਗਾ ਹੈ ਅਤੇ ਇਹ ਟੀਕਾ ਸਿਵਲ ਹਸਪਤਾਲਾਂ 'ਚ ਮੁਫ਼ਤ ਵਿਚ ਲਗਾਇਆ ਜਾਣਾ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ 'ਤੇ ਜਸਵਿੰਦਰ ਸਿੰਘ, ਪ੍ਰੀਤਮ ਸਿੰਘ, ਹੈਲਥ ਸੁਪਰਵਾਈਜਰ ਮੈਡਮ ਕਿਰਨਪਾਲ ਕੌਰ, ਅਮਨਦੀਪ ਕੌਰ, ਮੈਡਮ ਮਾਨਿਕ, ਅਜੀਤ ਰਾਜ, ਗੁਰਲਾਲ ਸਿੰਘ, ਅਵਤਾਰ ਸਿੰਘ ਕਲਸੀ, ਇੰਦਰ ਸਿੰਘ, ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।