ਸਿਵਲ ਡਿਫੈਂਸ ਵਲੰਟੀਅਰਾਂ ਨੂੰ ਵੰਡੇ ਸਰਟੀਫਿਕੇਟ -ਸਪੈਸ਼ਲ ਟਰੇਨਿੰਗ ਦੇ ਕੇ ਜੋੜਿਆ ਜਾ ਸਕਦਾ ਐਮਰਜੈਂਸੀ ਸਰਵੀਸਿਜ਼ ਨਾਲ: ਚਰਨਜੀਤ ਸਿੰਘ ਡਵੀਜ਼ਨਲ ਕਮਾਂਡਰ
ਸਿਵਲ ਡਿਫੈਂਸ ਵਲੰਟੀਅਰਾਂ ਨੂੰ ਵੰਡੇ ਸਰਟੀਫਿਕੇਟ
-ਸਪੈਸ਼ਲ ਟਰੇਨਿੰਗ ਦੇ ਕੇ ਜੋੜਿਆ ਜਾ ਸਕਦਾ ਐਮਰਜੈਂਸੀ ਸਰਵੀਸਿਜ਼ ਨਾਲ: ਚਰਨਜੀਤ ਸਿੰਘ ਡਵੀਜ਼ਨਲ ਕਮਾਂਡਰ
-ਵਲੰਟੀਅਰਾਂ ਨੇ ਲਗਾਏ ਸੀ ਤਿੰਨ ਦਿਨਾਂ ਟਰੇਨਿੰਗ ਕੈਂਪ
ਫਿਰੋਜ਼ਪੁਰ 4 ਅਕਤੂਬਰ () : ਦੇਸ਼ ਨੂੰ ਲੋੜ ਪਈ ਤਾਂ ਹਰ ਮੋਰਚੇ 'ਤੇ ਦੇਸ਼ ਲਈ ਲੜਣ ਲਈ ਤਿਆਰ ਹਾਂ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਤਿੰਨ ਦਿਨਾਂ ਟਰੇਨਿੰਗ ਕੈਂਪ ਲਗਾ ਚੁੱਕੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੇ ਫਿਰੋਜ਼ਪੁਰ ਦੇ ਸਿਵਲ ਡਿਫੈਂਸ ਹੈੱਡਕੁਆਟਰ ਵਿਖੇ ਕੀਤਾ। ਮੰਗਲਵਾਰ ਨੂੰ ਇਨ•ਾਂ ਵਲੰਟੀਅਰਾਂ ਨੂੰ ਤਿੰਨ ਦਿਨਾਂ ਟਰੇਨਿੰਗ ਦੇ ਕੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਹੋਮਗਾਰਡ ਦੇ ਡਵੀਜ਼ਨਲ ਕਮਾਂਡਰ ਚਰਨਜੀਤ ਸਿੰਘ, ਜ਼ਿਲ•ਾ ਕਮਾਂਡਰ ਗੁਰਲਵਦੀਪ ਸਿੰਘ ਗਰੇਵਾਲ, ਸਟੋਰ ਸੁਪਰਡੈਂਟ ਪਰਮਿੰਦਰ ਸਿੰਘ ਤੋਂ ਇਲਾਵਾ ਸਿਵਲ ਡਿਫੈਂਸ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ, ਅਰੁਣ ਸ਼ਰਮਾ ਪੋਸਟ ਵਾਰਡਨ ਵੀ ਹਾਜ਼ਰ ਸਨ। ਇਸ ਮੌਕੇ ਡਵੀਜ਼ਨਲ ਕਮਾਂਡਰ ਚਰਨਜੀਤ ਸਿੰਘ ਨੇ ਦੱਸਿਆ ਕਿ ਸਿਵਲ ਡਿਫੈਂਸ ਵਲੋਂ ਵਲੰਟੀਅਰਜ਼ ਦੇ ਤਿੰਨ ਰੋਜ਼ਾ ਕੈਂਪ ਕੈਂਪ ਲਗਾਏ ਗਏ ਸਨ। ਇਨ•ਾਂ ਕੈਂਪਾਂ ਵਿਚ 50-50 ਦੇ ਗਰੁੱਪ ਵਿਚ ਵਲੰਟੀਅਰਜ਼ ਨੂੰ ਟਰੇਨਿੰਗ ਦਿੱਤੀ ਗਈ ਸੀ। ਉਨ•ਾਂ ਦੱਸਿਆ ਕਿ ਇਹ ਵਲੰਟੀਅਰ ਹੁਣ ਐਮਰਜੈਂਸੀ ਵਿਚ ਕਿਸੇ ਕਿਸਮ ਦੇ ਵੀ ਰੈਸਕਿਓ ਓਪਰੇਸ਼ਨ ਵਿਚ ਸਹਾਈ ਹੋ ਸਕਦੇ ਹਨ। ਇਸ ਮੌਕੇ ਜ਼ਿਲ•ਾ ਕਮਾਂਡਰ ਗੁਰਲਵਦੀਪ ਸਿੰਘ ਗਰੇਵਾਲ ਅਤੇ ਸਿਵਲ ਡਿਫੈਂਸ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਇਨ•ਾਂ ਵਲੰਟੀਅਰਾਂ ਨੂੰ ਐਡਵਾਂਸ ਟਰੇਨਿੰਗ ਦੇ ਕੇ ਸਪੈਸ਼ਲ ਸਰਵੀਸਿਜ਼ ਨਾਲ ਅਟੈਚ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਸੇ ਤਰ•ਾਂ ਦੇ 4 ਹੋਰ ਕੈਂਪ 18 ਤੋਂ 20 ਅਕਤੂਬਰ, 24 ਤੋਂ 26, 26 ਤੋਂ 28 ਅਕਤੂਬਰ ਅਤੇ 28 ਤੋਂ 30 ਅਕਤੂਬਰ ਤੱਕ ਲਗਾਏ ਜਾਣਗੇ।