ਸਿਲਾਈ ਦੀ ਟ੍ਰੇਨਿਗ ਲੈ ਰਹੀਆਂ ਔਰਤਾਂ ਦੀ ਲਈ ਪ੍ਰੀਖਿਆ
ਫਾਜ਼ਿਲਕਾ, 14 ਫਰਵਰੀ (ਵਿਨੀਤ ਅਰੋੜਾ): ਸਥਾਨਕ ਭਾਰਤ ਮਾਤਾ ਮੰਦਰ ਦੇ ਵੇਹੜੇ ਵਿਚ ਸੇਵਾ ਭਾਰਤੀ ਵੱਲੋਂ ਵੱਖ ਵੱਖ ਸੈਂਟਰਾਂ ਵਿਚ ਸਿਲਾਈ ਦੀ ਟ੍ਰੇਨਿੰਗ ਲੈ ਰਹੀਆਂ ਔਰਤਾਂ ਦੀ ਪ੍ਰੀਖਿਆ ਲਈ ਗਈ।
ਇਸ ਮੌਕੇ ਪ੍ਰੀਖਿਆ ਵਿਚ ਪਿੰਡ ਓਡੀਆਂ, ਸੁਰੇਸ਼ਵਾਲਾ ਅਤੇ ਸਰਹੱਦ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਮੁਹੱਲਾ ਡੇਰਾ ਸੱਚਾ ਸੌਦਾ ਵਿਚ ਚਲਾਏ ਜਾ ਰਹੇ ਸਿਲਾਈ ਸੈਂਟਰਾਂ ਦੀਆਂ 70 ਔਰਤਾਂ ਸ਼ਾਮਲ ਹੋਈਆਂ। ਸਿਲਾਈ ਐਕਸਪਰਟ ਅੰਜਨਾ ਖੁਰਾਣਾ ਅਤੇ ਜੋਤੀ ਖੇੜਾ ਦੀ ਅਗਵਾਈ ਵਿਚ ਹੋਈ ਇਸ ਪ੍ਰੀਖਿਆ ਲਈ ਸਾਰੀਆਂ ਤਿਆਰੀਆਂ ਸੇਵਾ ਭਾਰਤੀ ਦੇ ਖਜ਼ਾਨਚੀ ਰਤਨ ਲਾਲ ਅਤੇ ਰਮਨ ਸੇਤੀਆ ਵੱਲੋਂ ਪੂਰੀਆਂ ਕੀਤੀਆਂ ਗਈਆਂ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਕੰਵਲਜੀਤ ਕੌਰ ਲੂਨਾ ਅਤੇ ਸੁਨੀਤਾ ਗਿਲਹੋਤਰਾ ਨੇ ਭਾਰਤ ਮਾਤਾ ਦੇ ਚਿੱਤਰ ਦੇ ਸਾਹਮਣੇ ਦੀਪ ਜਗਾਕੇ ਅਤੇ ਫੁੱਲ ਭੇਂਟ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਸਿਲਾਈ ਕੇਂਦਰ ਦੀਆਂ ਔਰਤਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸੇਵਾ ਭਾਰਤੀ ਦੇ ਪ੍ਰਦੇਸ਼ ਮੀਤ ਪ੍ਰਧਾਨ ਕ੍ਰਿਸ਼ਨ ਅਰੋੜਾ ਨੇ ਸੇਵਾ ਭਾਰਤੀ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦੀ ਪਹਿਚਾਣ ਕਰਵਾਉਣ ਦੇ ਨਾਲ ਨਾਲ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਕਿ ਹੁਣ ਤੱਕ 10 ਹਜ਼ਾਰ ਔਰਤਾਂ ਸਿਲਾਈ ਕਢਾਈ ਦੀ ਟ੍ਰੇਨਿੰਗ ਲੈਕੇ ਆਪਣਾ ਕੰਮ ਕਰ ਰਹੀਆਂ ਹਨ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਰਹੀਆਂ ਹਨ।
ਉਨ•ਾਂ ਦੱਸਿਆ ਕਿ ਅੱਜ ਹੋਈ ਪ੍ਰੀਖਿਆ ਦੇ ਨਤੀਜੇ ਜਲਦੀ ਐਲਾਣ ਕੀਤੇ ਜਾਣਗੇ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਸੰਸਥਾ ਦਾ ਮੁੱਖ ਟੀਚਾ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਇਸ ਮੌਕੇ ਮਹਿਮਾਨਾਂ ਨੇ ਸੇਵਾ ਭਾਰਤੀ ਵੱਲੋਂ ਜਾਰੀ ਪ੍ਰੋਜੈਕਟ ਦੀ ਸ਼ਲਾਘਾ ਕੀਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਭਗਤ ਸਿੰਘ ਕਟਾਰੀਆ, ਓਮ ਪ੍ਰਕਾਸ਼ ਕਟਾਰੀਆ, ਰਾਜ ਸ਼ਰਮਾ, ਕੇਵਲ ਕ੍ਰਿਸ਼ਨ ਸੇਠੀ, ਸੰਤੋਸ਼ ਸ਼ਰਮਾ, ਸੁਰੇਸ਼ ਸ਼ਰਮਾ, ਬਾਬੂ ਲਾਲ ਅਰੋੜਾ, ਅਜੈ ਠਕਰਾਲ, ਜਗਦੀਪ ਅਰੋੜਾ, ਰਾਧਾ ਵਰਮਾ ਸਮੇਤ ਹੋਰਨਾਂ ਮੈਂਬਰਾਂ ਨੇ ਸਹਿਯੋਗ ਕੀਤਾ।