Ferozepur News

ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਬਰਾਮਦ ਕੀਤੀ 3 ਕੁਇੰਟਲ ਸੁੱਕੀ ਭੰਗ, ਦੋਸ਼ੀ ਭੱਜਣ 'ਚ ਕਾਮਯਾਬ ਹੋ ਗਿਆ

bhangਫਿਰੋਜ਼ਪੁਰ 13 ਅਪਰੈਲ(ਏ.ਸੀ.ਚਾਵਲਾ) ਜ਼ਿਲ•ਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਵਲੋਂ ਨਸ਼ੇ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵਲੋਂ ਗਸ਼ਤ ਦੇ ਦੌਰਾਨ ਇਕ ਘਰ ਵਿਚੋਂ ਸੁੱਕੀ ਭੰਗ ਬਰਾਮਦ ਕਰਕੇ ਇਕ ਵਿਅਕਤੀ ਖਿਲਾਫ ਐਕਸਾਈਜ ਐਕਟ 1914 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ ਐਸ ਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਨੇੜੇ ਬਗਦਾਦੀ ਗੇਟ ਵਿਖੇ ਇਕ ਵਿਅਕਤੀ ਵਲੋਂ ਆਪਣੇ ਘਰ ਕੁਝ ਭਾਰੀ ਮਾਤਰਾ ਵਿਚ ਸੁੱਕੀ ਭੰਗ ਰੱਖੀ ਹੋਈ ਹੈ। ਪੁਲਸ ਨੇ ਦੱਸਿਆ ਕਿ ਮੁਖਬਰੀ ਵਲੋਂ ਦਿੱਤੀ ਗਈ ਇਤਲਾਹ ਤੇ ਮੁਤਾਬਿਕ ਉਕਤ ਜਗਾਂ ਤੇ ਜਾ ਕੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ 3 ਕੁਇੰਟਲ ਸੁੱਕੀ ਭੰਗ ਬਰਾਮਦ ਕੀਤੀ ਗਈ ਜਦਕਿ ਦੋਸ਼ੀ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਸ ਨੇ ਦੱਸਿਆ ਕਿ ਭੱਜੇ ਹੋਏ ਦੋਸ਼ੀ ਦਾ ਨਾਂਅ ਸੋਨੂੰ ਪੁੱਤਰ ਨੀਰਜ ਵਾਸੀ ਬਗਦਾਦੀ ਗੇਟ ਫਿਰੋਜ਼ਪੁਰ ਹੈ। ਪੁਲਸ ਨੇ ਦੱਸਿਆ ਕਿ ਭੱਜੇ ਹੋਏ ਦੋਸ਼ੀ ਨੂੰ ਲੱਭਣ ਦੀ ਭਾਲ ਜਾਰੀ ਹੈ।

Related Articles

Back to top button