Ferozepur News

ਸਾਂਝ ਕੇਦਰ ਕੈਂਟ ਵਲੋਂ ਡੀ. ਏ. ਵੀ. ਕਾਲਜ ਫਾਰ ਗਰਲਜ਼ ਛਾਉਣੀ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

sanjcantt paramjit
ਫਿਰੋਜ਼ਪੁਰ 20 ਫਰਵਰੀ (ਏ. ਸੀ. ਚਾਵਲਾ) : ਸਾਂਝ ਕੇਦਰ ਥਾਣਾ ਫਿਰੋਜ਼ਪੁਰ ਕੈਂਟ ਵਲੋਂ ਡੀ. ਏ. ਵੀ. ਕਾਲਜ ਫਾਰ ਗਰਲਜ਼ ਫਿਰੋਜ਼ਪੁਰ ਛਾਉਣੀ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਰਮਨਦੀਪ ਸਿੰਘ ਸੰਧੂ ਜ਼ਿਲ•ਾ ਕਮਿਊਨਟੀ ਪੁਲਸ ਅਫਸਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਬ ਇੰਸਪੈਕਟਰ ਪਰਮਜੀਤ ਕੌਰ ਇੰਚਾਰਜ ਸਾਂਝ ਕੇਦਰ ਥਾਣਾ ਕੈਂਟ ਫਿਰੋਜਪੁਰ ਦੀ ਪ੍ਰਧਾਨਗੀ ਹੇਠ ਕਾਲਜ ਦੀਆਂ ਵਿਦਿਆਰਥਣਾਂ ਨੂੰ ਔਰਤਾਂ ਤੇ ਹੋਣ ਵਾਲੇ ਜੁਰਮਾ ਪ੍ਰਤੀ ਬਣੇ ਕਾਨੂੰਨ ਵਿਚ ਕੀਤੀਆਂ ਗਈਆਂ ਸੋਧਾਂ, ਭਰੂਣ ਹੱਤਿਆਂ ਖਿਲਾਫ ਅਤੇ ਸਾਂਝ ਕੇਂਦਰ ਵਿਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਸਬ ਇੰਸਪੈਕਟਰ ਪਰਮਜੀਤ ਕੌਰ ਨੇ ਲੜਕੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਲਜ ਆਉਂਦੇ ਜਾਂਦੇ ਸਮੇਂ ਜੇਕਰ ਕੋਈ ਸ਼ਰਾਰਤੀ ਅਨਸਰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਇਸ ਦੀ ਸ਼ਿਕਾਇਤ ਸਾਂਝ ਕੇਂਦਰ ਵਿਖੇ ਕਰ ਸਕਦੀਆਂ ਹਨ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਤੇ ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਕਾਨੂੰਨੀ ਕਰਵਾਈ ਹੋ ਸਕੇ। ਇਸ ਨਾਲ ਲੜਕੀਆਂ ਨੂੰ ਰੋਜਾਨਾ ਹੈਰਾਸਮੈਟ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੇ ਰੋਕ ਲਗ ਸਕੇਗੀ । ਇਸ ਤੋਂ ਇਲਾਵਾ ਉਨ•ਾਂ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਭਰੂਣ ਹੱਤਿਆ ਨੂੰ ਰੋਕਣ ਅਤੇ ਨਸ਼ਿਆਂ ਦੀ ਰੋਕਥਾਮ ਲਈ ਪੁਲਸ ਦਾ ਸਹਿਯੋਗ ਦੇਣ ਤਾਂ ਜੋ ਭਰੂਣ ਹੱਤਿਆ ਜਿਹੇ ਜੁਰਮ ਅਤੇ ਨਸ਼ਿਆਂ ਜਿਹੀ ਨਾਮੁਰਾਦ ਬਿਮਾਰੀ ਤੇ ਰੋਕ ਲਾਈ ਜਾ ਸਕੇ। ਸੈਮੀਨਾਰ ਵਿਚ ਹਾਜ਼ਰ ਵਿਦਿਆਰਥਣਾਂ ਤੇ ਕਾਲਜ ਸਟਾਫ ਵਲੋਂ ਸਾਂਝ ਕੇਂਦਰ ਇੰਚਾਰਜ ਮੈਡਮ ਪਰਮਜੀਤ ਕੌਰ ਨਾਲ ਔਰਤਾਂ ਤੇ ਹੋਣ ਵਾਲੇ ਜੁਰਮਾ ਪ੍ਰਤੀ ਬਣੇ ਕਾਨੂੰਨ ਵਿਚ ਕੀਤੀਆਂ ਗਈਆਂ ਸੋਧਾਂ ਅਤੇ ਭਰੂਣ ਹੱਤਿਆ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ । ਸੈਮੀਨਾਰ ਵਿਚ ਜ਼ਿਲ•ਾ ਟ੍ਰੈਫਿਕ ਇੰਚਾਰਜ ਲਖਵੀਰ ਸਿੰਘ ਨੇ ਹਾਜ਼ਰ ਵਿਦਿਆਰਥਣਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ । ਉਨ•ਾਂ ਨੇ ਹਾਜ਼ਰ ਵਿਦਿਆਰਥਣਾਂ ਨੂੰ ਸੜਕ ਤੇ ਸਫਰ ਕਰਦੇ ਸਮੇ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਦੀ ਪ੍ਰੇਰਣਾ ਦਿੱਤੀ ਤਾਂ ਜੋ ਰੋਜਾਨਾ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ ਇਸ ਤੋਂ ਇਲਾਵਾ ਸੁਨੀਲ ਕੁਮਾਰ ਵਲਂੋ ਸਾਂਝ ਕੇਂਦਰ ਵਿਚ ਆਰ. ਟੀ. ਐਸ ਐਕਟ ਅਧੀਨ ਦਿੱਤੀਆਂ ਜਾਣ ਵਾਲੀਆਂ 27 ਸੇਵਾਵਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ । ਉਨ•ਾਂ ਕਿਹਾ ਕਿ ਜੇਕਰ ਕਿਸੇ ਵਿਦਿਆਰਥਣ ਦਾ ਕਾਲਜ ਸ਼ਨਾਖਤੀ ਕਾਰਡ, ਡਰਾਈਵਿੰਗ ਲਾਈਸੰਸ, ਮੋਬਾਇਲ ਫੋਨ, ਕੋਈ ਕਾਲਜ ਦੀ ਡਿਗਰੀ ਆਦਿ ਗੁੰਮ ਹੋ ਜਾਂਦੀ ਹੈ ਤਾਂ ਇਸ ਦੀ ਰਿਪੋਰਟ ਸਾਂਝ ਕੇਦਰ ਵਿਚ ਕੀਤੀ ਜਾਂਦੀ ਹੈ ਤੇ ਤਰੁੰਤ ਰਪਟ ਦੀ ਕਾਪੀ ਮੁੱਹਈਆਂ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਪਾਸਪੋਰਟ ਵੈਰੀਫਿਕੇਸ਼ਲ, ਪੁਲਸ ਵੈਰੀਫਿਕੇਸ਼ਨ ਆਦਿ ਹੋਰ ਸੇਵਾਵਾਂ ਵੀ ਸਰਕਾਰ ਵਲੋਂ ਨਿਸ਼ਚਿਤ ਕੀਤੀ ਗਈ ਫੀਸ ਅਤੇ ਨਿਸ਼ਚਿਤ ਸਮੇਂ ਦੇ ਅੰਦਰ ਮੁੱਹਈਆਂ ਕਰਵਾਈਆਂ ਜਾਂਦੀਆਂ ਹਨ। ਇਸ ਸੈਮੀਨਾਰ ਵਿਚ ਸਬ ਇੰਸਪੈਕਟਰ ਪਰਮਜੀਤ ਕੌਰ ਇੰਚਾਰਜ, ਸੁਨੀਲ ਕੁਮਾਰ ਸਹਾਇਕ ਸਾਂਝ ਕੇਂਦਰ ਥਾਣਾ ਕੈਂਟ ਫਿਰੋਜ਼ਪੁਰ, ਟ੍ਰੈਫਿਕ ਇੰਚਾਰਜ ਲਖਵੀਰ ਸਿੰਘ, ਸਾਂਝ ਕਮੇਟੀ ਮੈਂਬਰ ਸ੍ਰੀਮਤੀ ਮਨਜੀਤ ਕੌਰ ਲਾਭਾਂ, ਐਡਵੋਕੇਟ ਹੇਮਾ ਤਲਵਾੜ ਤੋਂ ਡੀ.ਏ.ਵੀ ਕਾਲਜ ਦਾ ਸਟਾਫ ਮੈਂਬਰ ਹਾਜ਼ਰ ਸਨ।

Related Articles

Back to top button