ਸਾਂਝ ਕਂੇਦਰ ਥਾਣਾ ਫਿਰੋਜ਼ਪੁਰ ਕੈਂਟ ਵਲੋਂ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ
ਫਿਰੋਜ਼ਪੁਰ 7 ਫਰਵਰੀ (ਏ.ਸੀ.ਚਾਵਲਾ) : ਸਾਂਝ ਕਂੇਦਰ ਥਾਣਾ ਫਿਰੋਜ਼ਪੁਰ ਕੈਂਟ ਵਲੋਂ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਰਮਨਦੀਪ ਸਿੰਘ ਸੰਧੂ ਜ਼ਿਲ•ਾ ਕਮਿਊਨਟੀ ਪੁਲਸ ਅਫਸਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਬ ਇੰਸਪੈਕਟਰ ਪਰਮਜੀਤ ਕੌਰ ਇੰਚਾਰਜ਼ ਸਾਂਝ ਕੇਂਦਰ ਥਾਣਾ ਕੈਂਟ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਪਬਲਿਕ ਨੂੰ ਨਸ਼ਿਆ ਖਿਲਾਫ, ਔਰਤਾਂ ਤੇ ਹੋਣ ਵਾਲੇ ਜ਼ੁਰਮਾਂ ਪ੍ਰਤੀ ਬਣੇ ਕਾਨੂੰਨ ਵਿਚ ਕੀਤੀਆਂ ਗਈਆਂ ਸੋਧਾਂ, ਭਰੂਣ ਹੱਤਿਆ ਖਿਲਾਫ ਅਤੇ ਸਾਂਝ ਕੇਂਦਰ ਵਿਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਸੈਮੀਨਾਰ ਵਿਚ ਪਬਲਿਕ ਵਲਂੋ ਸਾਂਝ ਕੇਂਦਰ ਇੰਚਾਰਜ਼ ਮੈਡਮ ਪਰਮਜੀਤ ਕੌਰ ਨਾਲ ਔਰਤਾਂ ਤੇ ਹੋਣ ਵਾਲੇ ਜੁਰਮਾਂ ਪ੍ਰਤੀ ਬਣੇ ਕਾਨੂੰਨ ਵਿਚ ਕੀਤੀਆਂ ਗਈਆਂ ਸੋਧਾਂ ਅਤੇ ਭਰੂਣ ਹੱਤਿਆ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤਂੋ ਇਲਾਵਾ ਉਨ•ਾਂ ਨੇ ਪਬਲਿਕ ਨੂੰ ਕਿਹਾ ਕਿ ਉਹ ਭਰੂਣ ਹੱਤਿਆ ਨੂੰ ਰੋਕਣ ਅਤੇ ਨਸ਼ਿਆ ਦੀ ਰੋਕਥਾਮ ਲਈ ਪੁਲਸ ਦਾ ਸਹਿਯੋਗ ਦੇਣ ਤਾਂ ਜੋ ਭਰੂਣ ਹੱਤਿਆ ਜਿਹੇ ਜੁਰਮ ਅਤੇ ਨਸ਼ਿਆ ਜਿਹੀ ਨਾਮੁਰਾਦ ਬਿਮਾਰੀ ਤੇ ਰੋਕ ਲਾਈ ਜਾ ਸਕੇ। ਇਸ ਤੋਂ ਇਲਾਵਾ ਸੁਨੀਲ ਕੁਮਾਰ ਵਲਂੋ ਸਾਂਝ ਕੇਦਰ ਵਿਚ ਆਰ.ਟੀ.ਐਸ ਐਕਟ ਅਧੀਨ ਦਿੱਤੀਆਂ ਜਾਣ ਵਾਲੀਆਂ 27 ਸੇਵਾਵਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ। ਉਨ•ਾਂ ਕਿਹਾ ਕਿ ਸਾਂਝ ਕੇਂਦਰ ਪਬਲਿਕ ਅਤੇ ਪੁਲਸ ਵਿਚਕਾਰ ਸਾਂਝ ਵਧਾਉਣ ਲਈ ਬਣਾਏ ਗਏ ਹਨ, ਇਨ•ਾਂ ਸਾਂਝ ਕੇਂਦਰਾਂ ਵਿਚ ਪਬਲਿਕ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਰਕਾਰ ਵਲਂੋ ਨਿਸ਼ਚਿਤ ਕੀਤੀ ਗਈ ਫੀਸ ਅਤੇ ਸਮੇਂ ਦੇ ਅੰਦਰ ਮੁੱਹਈਆ ਕਰਵਾਈਆਂ ਜਾਂਦੀਆਂ ਹਨ। ਇਸ ਸੈਮੀਨਾਰ ਵਿਚ ਸੁਨੀਲ ਕੁਮਾਰ ਸਹਾਇਕ ਸਾਂਝ ਕੇਂਦਰ ਥਾਣਾ ਕੈਂਟ ਫਿਰੋਜ਼ਪੁਰ ਕਮੇਟੀ ਮਨਦੀਪ ਕੌਰ, ਵਿਪਨ ਕੁਮਾਰ ਤੋਂ ਇਲਾਵਾ ਸਾਂਝ ਮੈਂਬਰ ਰਜਨੀਸ਼ ਕੁਮਾਰ ਗੋਇਲ, ਜੋਹਰੀ ਲਾਲ ਯਾਦਵ, ਮੈਡਮ ਰੀਟਾ ਰਾਣੀ ਹਾਜ਼ਰ ਸਨ।